35.6 C
Delhi
Wednesday, April 24, 2024
spot_img
spot_img

37 ਕਿਸਾਨ ਆਗੂਆਂ ਖਿਲਾਫ਼ ਧਾਰਾ 307 ਤਹਿਤ ਐਫ.ਆਈ.ਆਰ. – ਪੰਜਾਬ ਦੇ ਆਗੂਆਂ ਤੋਂ ਇਲਾਵਾ ਮੇਧਾ ਪਾਟਕਰ, ਯੋਗਿੰਦਰ ਯਾਦਵ ਤੇ ਚਢੂਨੀ ਸ਼ਾਮਲ

ਯੈੱਸ ਪੰਜਾਬ
ਨਵੀਂ ਦਿੱਲੀ, 27 ਜਨਵਰੀ, 2021:
ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਟਰੈਕਟਰ ਪਰੇਡ ਮੌਕੇ ਹੋਈਆਂ ਉਲੰਘਣਾਵਾਂ ਅਤੇ ਹਿੰਸਾ ਦੇ ਸੰਬੰਧ ਵਿੱਚ 37 ਕਿਸਾਨ ਆਗੂਆਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ।

ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਕਿਸਾਨ ਆਗੂ ਹਨ ਜਿਨ੍ਹਾਂ ਵਿੱਚ ਡਾ: ਦਰਸ਼ਨ ਪਾਲ ਸਿੰਘ, ਸ: ਬੂਟਾ ਸਿੰਘ ਬੁਰਜਗਿੱਲ, ਸ: ਜੋਗਿੰਦਰ ਸਿੰਘ ਉਗਰਾਹਾਂ, ਸ: ਸਤਨਾਮ ਸਿੰਘ ਪੰਨੂੰ ਅਤੇ ਹੋਰ ਆਗੂ ਸ਼ਾਮਲ ਹਨ।

ਉਕਤ ਤੋਂਇਲਾਵਾ ਐਫ.ਆਈ.ਆਰ. ਵਿੱਚ ਨਾਮਜ਼ਦ ਕੀਤੇ ਆਗੂਆਂ ਵਿੱਚ ਸਮਾਜ ਸੇਵੀ ਅਤੇ ਮਨੁੱਖ ਅਧਿਕਾਰ ਕਾਰਕੁੰਨ ਮੇਧਾ ਪਾਟਕਰ, ਸਵਰਾਜ ਇੰਡੀਆ ਦੇ ਪ੍ਰਧਾਨ ਯੋਗਿੰਦਰ ਯਾਦਵ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਗੁਰਨਾਮ ਸਿੰਘ ਚਢੂਨੀ, ਜੈ ਕਿਸਾਨ ਅੰਦੋਲਨ ਦੇ ਅਵਿਕ ਸਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਸ੍ਰੀ ਰਾਕੇਸ਼ ਟਿਕੈਤ ਵੀ ਸ਼ਾਮਲ ਹਨ।

ਉਕਤ ਆਗੂਆਂ ਦੇ ਖਿਲਾਫ਼ ਕੇਸ ਧਾਰਾ 147, 148, 120-ਬੀ ਅਤੇ ਇਰਾਦਾ-ਏ-ਕਤਲ ਦੀ ਧਾਰਾ 307 ਤਹਿਤ ਦਰਜ ਕੀਤਾ ਗਿਆ ਹੈ।

ਦਿੱਲੀ ਪੁਲਿਸ ਦਾ ਦਾਅਵਾ ਹੈ ਕਿ 26 ਜਨਵਰੀ ਨੂੰ ਹੋਈ ਹਿੰਸਾ ਵਿੱਚ 394 ਪੁਲਿਸ ਕਰਮੀ ਜ਼ਖ਼ਮੀ ਹੋਏ। ਇਨ੍ਹਾਂ ਮਾਮਲਿਆਂ ਵਿੱਚ 25 ਤੋਂ ਵੱਧ ਅਪਰਾਧਕ ਕੇਸ ਦਰਜ ਕੀਤੇ ਗਏ। 19 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਜਦ ਕਿ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਦਿੱਲੀ ਪੁਲਿਸ ਦੇ ਕਮਿਸ਼ਨ ਐਸ.ਐਨ.ਸ੍ਰੀਵਾਸਤਵਾ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਨਾਲ ਹੋਏ ਲਿਖ਼ਤੀ ਸਮਝੌਤੇ ਦੀ ਉਲੰਘਣਾ ਕੀਤੀ।

ਸ੍ਰੀਵਾਸਤਵਾ ਨੇ ਇਹ ਵੀ ਦਾਅਵਾ ਕੀਤਾ ਕਿ ਲਾਲ ਕਿਲੇ ਦੀ ਘਟਨਾ ਦਾ ਵੀ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਮੌਜੂਦ ਸੀ.ਸੀ.ਟੀ.ਵੀ. ਕਵਰੇਜ ਅਤੇ ਹੋਰ ਵੀਡੀਓ ਕਲਿਪਿੰਗਜ਼ ਤੋਂ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION