36ਵਾਂ ਸੁਰਜੀਤ ਹਾਕੀ ਟੂਰਟਾਮੈਂਟ – ਕੈਗ ਦਿੱਲੀ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ਜਲੰਧਰ, 10 ਅਕਤੂਬਰ, 2019:

ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਅਤੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਬੀਐਸਐਫ ਜਲੰਧਰ ਨੂੰ 3-2 ਦੇ ਫਰਕ ਨਾਲ ਹਰਾ ਕੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।

ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪਹਿਲੇ ਦਿਨ ਨਾਕ ਆਊਟ ਦੌਰ ਦੇ ਦੋ ਮੈਚ ਖੇਡੇ ਗਏ। ਟੂਰਨਾਮੈਂਟ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਸ਼ਾਮ 6 ਵਜੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਕਰਨਗੇ ਜਦਕਿ ਵਿਧਾਇਕ ਪਰਗਟ ਸਿੰਘ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਨਾਕ ਆਊਟ ਦੌਰ ਦੇ ਪਹਿਲੇ ਮੈਚ ਵਿੱਚ ਸੀਏਜੀ (ਕੈਗ) ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ 5-2 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਖੇਡ ਦੇ 6ਵੇਂ ਮਿੰਟ ਵਿੱਚ ਕੈਗ ਦੇ ਨਿਤਿਨ ਮੁਕੇਸ਼ ਨੇ ਗੋਲ ਕੀਤਾ ਖਾਤਾ ਖੋਲਿ੍ਹਆ।

ਇਸ ਤੋਂ ਬਾਅਦ 9ਵੇਂ ਮਿੰਟ ਵਿੱਚ ਸੀਆਰਪੀਐਫ ਦੇ ਕੁਲਦੀਪ ਇੱਕਾ ਨੇ ਬਰਾਬਰੀ ਦਾ ਗੋਲ ਕੀਤਾ। ਅੱਧੇ ਸਮੇਂ ਤੋਂ ਬਾਅਦ ਤੀਸਰੇ ਕਵਾਟਰ ਵਿੱਚ ਕੈਗ ਨੇ ਖੇਡ ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ। ਖੇਡ ਦੇ 37ਵੇਂ ਮਿੰਟ ਵਿਚ ਕੈਗ ਦੇ ਮਨੀਸ਼ ਯਾਦਵ ਨੇ, 40ਵੇਂ ਮਿੰਟ ਵਿਚ ਨਿਤਿਨ ਮੁਕੇਸ਼ ਨੇ ਅਤੇ 45ਵੇਂ ਮਿੰਟ ਵਿਚ ਮਨੀਕਾਂਤਾ ਨੇ ਗੋਲ ਕਰਕੇ ਸਕੋਰ 4-1 ਕੀਤਾ।

ਤੀਸਰੇ ਕਵਾਰਟਰ ਦੇ ਖਤਮ ਹੋਣ ਤੱਕ ਸਕੋਰ 4-1 ਸੀ। ਚੌਥੇ ਕਵਾਰਟਰ ਦੇ ਸ਼ੁਰੂ ਵਿਚ ਹੀ ਸੀਆਰਪੀਐਫ ਦੇ ਰਣਦੀਪ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 2-4 ਕੀਤਾ। 53ਵੇਂ ਮਿੰਟ ਵਿੱਚ ਕੈਗ ਦੇ ਚੰਦਨ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 5-2 ਕੀਤਾ।

ਦੂਜਾ ਨਾਕ ਆਊਟ ਦੌਰ ਦੇ ਮੈਚ ਵਿੱਚ ਬੀਐਸਐਫ ਜਲੰਧਰ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਸਖਤ ਮੁਕਾਬਲਾ ਹੋਇਆ। ਖੇਡ ਦੇ ਪਹਿਲੇ ਕਵਾਰਟਰ ਵਿੱਚ ਕੋਈ ਟੀਮ ਗੋਲ ਨਾ ਕਰ ਸਕੀ। ਖੇਡ ਦੇ ਦੂਜੇ ਕਵਾਰਟਰ ਦੇ 19ਵੇਂ ਮਿੰਟ ਵਿੱਚ ਬੀਐਸਐਫ ਦੇ ਨਵਨੀਸ਼ ਕੁਮਾਰ ਨੇ ਮੈਦਾਨੀ ਗੋਲ ਕੀਤਾ। 24ਵੇਂ ਮਿੰਟ ਵਿੱਚ ਬੀਐਸਐਫ ਦੇ ਗੁਰਜੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕੀਤਾ।

ਖੇਡ ਦੇ 27ਵੇਂ ਮਿੰਟ ਵਿੱਚ ਬੈਂਕ ਦੇ ਪਰਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-2 ਕੀਤਾ। ਅੱਧੇ ਸਮੇਂ ਤੱਕ ਬੀਐਸਐਫ 2-1 ਨਾਲ ਅੱਗੇ ਸੀ। ਤੀਜੇ ਕਵਾਰਟਰ ਦੇ 38ਵੇਂ ਮਿੰਟ ਵਿੱਚ ਬੈਂਕ ਦੇ ਗੁਰਮੇਲ ਸਿੰਘ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 48ਵੇਂ ਮਿੰਟ ਵਿੱਚ ਬੈਂਕ ਦੇ ਗੁਰਮੇਲ ਸਿੰਘ ਨੇ ਇਕ ਹੋਰ ਗੋਲ ਕਰਕੇ ਸਕੋਰ 3-2 ਕੀਤਾ।

ਅੱਜ ਦੇ ਮੈਚਾਂ ਸਮੇਂ ਬੌਬ ਕੁਲਾਰ (ਯੂ ਕੇ), ਤਰਲੋਕ ਸਿੰਘ ਭੁੱਲਰ ਕੈਨੇਡਾ, ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਜਰਨੈਲ ਸਿੰਘ ਕੁਲਾਰ, ਐਨ ਕੇ ਅਗਰਵਾਲ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਡਾਕਟਰ ਸ਼ਮਸ਼ੇਰ ਮਾਨ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ, ਰਣਬੀਰ ਸਿੰਘ ਰਾਣਾ ਟੁੱਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES