36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 10 ਤੋਂ 19 ਅਕਤੂਬਰ: ਵਰਿੰਦਰ ਸ਼ਰਮਾ

ਜਲੰਧਰ, 20 ਸਤੰਬਰ, 2019 –

ਭਾਰਤ ਦਾ ਨਾਮੀ 36ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸਥਾਨਕ ਉੁਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ 10 ਤੋਂ 19 ਅਕਤੂਬਰ ਤੋਂ ਖੇਡਿਆ ਜਾਵੇਗਾ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਸਰਦਾਰ ਸੁਰਜੀਤ ਸਿੰਘ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ

ਸ੍ਰੀ ਸ਼ਰਮਾ ਨੇ ਦੱਸਿਆ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਲੀਡਿੰਗ ਮਹਾਂ-ਰਤਨਾਂ ਤੇਲ ਕੰਪਨੀ, ਇੰਡੀਅਨ ਆਇਲ, ਇਸ ਸਾਲ ਵੀ ਸੁਰਜੀਤ ਹਾਕੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ। ਲਗਾਤਾਰ 9 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ, ਭਰਤੀ ਨੈਵੀ ਮੁੰਬਈ, ਇੰਡੀਅਨ ਆਰਮੀ, ਭਾਰਤ ਪੈਟਰੋਂਲੀਅਮ ਮੁੰਬਈ, ਓ.ਐਨ.ਜੀ.ਸੀ.ਦੇਹਰਾਦੂਨ, ਭਾਰਤੀ ਹਵਾਈ ਸੈਨਾ, ਪੰਜਾਬ ਐਂਡ ਸਿੰਧ ਬੈਂਕ, ਭਾਰਤੀ ਰੇਲਵੇ ਦਿੱਲੀ, ਪੰਜਾਬ ਪੁਲਿਸ, ਏਅਰ ਇੰਡੀਆ ਮੁੰਬਈ, ਇੰਡੀਅਨ ਆਇਲ ਮੁੰਬਈ, ਨਾਮਧਾਰੀ, ਆਰ.ਸੀ.ਐਫ ਕਪੂਰਥਲਾ, ਬੀ.ਐਸ.ਐਫ, ਸੀ.ਆਰ.ਪੀ.ਐਫ ਦਿੱਲੀ ਅਤੇ ਕੈਗ ਦਿੱਲੀ ਦੀਆਂ ਟੀਮਾਂ ਭਾਗ ਲੈਣਗੀਆਂ।

ਉਨ੍ਹਾ ਦੱਸਿਆ ਕਿ ਟੂਰਨਾਮੈਟ ਦੀ ਜੈਤੂ ਟੀਮ ਨੂੰ 5.50 ਲੱਖ ਰੁਪਏ ਅਤੇ ਦੂਜੇ ਨੰਬਰ ਦੇ ਹਰਿਣ ਵਾਲੀ ਟੀਮ ਨੂੰ 2.51 ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਉਨ੍ਹਾ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸੁਰਜੀਤ ਹਾਕੀ ਦੇ ਮੈਚਾਂ ਨੂੰ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਡ੍ਰਾਅ ਰਾਹੀਂ ਆਲਟੋ ਕਾਰ, ਮੋਟਰਸਾਇਕਲ, ਟੀ.ਵੀ, ਫ੍ਰਿਜ ਅਤੇ ਹੋਰ ਇਨਾਮ ਵੀ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਪਨੀ ਦਾ ਇਹ ਯਤਨ ਇਸ ਖਿਤੇ ਦੇ ਵਿੱਚ ਕੌਮੀ ਖੇਡ ਹਾਕੀ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਏਗੀ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਨੁੂੰ ਦਸਿਆ ਕਿ ਸੁਰਜੀਤ ਹਾਕੀ ਅਕੈਡਮੀ ਨੌਜਵਾਨਾਂ ਖਿਡਾਰੀਆਂ ਨੂੰ ਹਾਕੀ ਦੇ ਗੁਰ ਸਿਖਲਾਉਣ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਨੇ ਦੇਸ਼ ਨੂੰ ਕਈ ਬਹਿਤਰੀਨ ਖਿਡਾਰੀ ਦਿੱਤੇ ਹਨ ਜਿਨਾਂ ਨੇ ਕੌਮੀ ਅਤੇ ਆਲਮੀ ਪੱਧਰ ’ਤੇ ਇਸ ਖੇਡ ਵਿੱਚ ਆਪਣਾ ਨਾਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਇਸੇ ਤਰ੍ਹਾਂ ਨੌਜਵਾਨਾਂ ਦੀ ਸਕਰਾਤਮਕ ਊਰਜਾ ਨੂੰ ਖੇਡ ਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਵਲੋਂ ਸਵ : ਉਲੰਪੀਅਨ ਸੁਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਕਾਇਮ ਰੱਖਦੇ ਹੋਏ ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਟੂਰਨਾਮੈਟ ਦੇ ਆਖਰੀ ਦਿਨ ਸੁਸਾਇਟੀ ਵਲੋਂ 550 ਹਾੱਕੀ ਕਿੱਟਾ ਬੱਚਿਆਂ ਨੂੰ ਵੱਡੀ ਜਾਵੇਗੀ।

ਮੀਟਿੰਗ ਦੇ ਦੌਰਾਨ ਡੀ.ਸੀ.ਪੀ ਅਮਰੀਕ ਸਿੰਘ ਪਵਾਰ, , ਸ਼੍ਰੀ ਲਖਵਿੰਦਰ ਪਾਲ ਸਿੰਘ ਖਹਿਰਾ, ਸ਼੍ਰੀ ਐਲ.ਆਰ ਨਾਇਅਰ, ਸ਼੍ਰੀ ਸੁਰਿੰਦਰ ਸਿੰਘ ਭਾਪਾ, ਕੈਪਟਨ ਇੰਦਰਜੀਤ ਸਿੰਘ ਧਾਮੀ, ਸ਼੍ਰੀ ਐਨ.ਕੇ ਅਗਰਵਾਲ, ਸ਼੍ਰੀ ਕੇ.ਐਸ ਮਠਾਰੂ, ਸ਼੍ਰੀ ਗੁਰਿੰਦਰ ਸਿੰਘ ਸੰਘਾ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਐਸ.ਐਸ਼ ਜੋਲੀ ਅਤੇ ਸ਼੍ਰੀ ਐਨ.ਪੀ. ਸਿੰਘ ਵੀ ਮੌਜੂਦ ਸਨ।

Share News / Article

Yes Punjab - TOP STORIES