36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ 10 ਤੋਂ, ਉਦਘਾਟਨ 11 ਨੂੰ ਪੰਜਾਬ ਦੇ ਸਿਖਿਆ ਮੰਤਰੀ ਕਰਨਗੇ

ਜਲੰਧਰ, ਅਕਤੂਬਰ 5, 2019:

ਸੁਰਜੀਤ ਹਾਕੀ ਸੁਸਾਇਟੀ ਵਲੋੋਂ ਪ੍ਰੈਸ ਨੂੰ ਜਾਣਕਾਰੀ ਦਿਤੀ ਗਈ ਕਿ 36ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਜੋ 10 ਤੋੋਂ 19 ਅਕਤੂਬਰ 2019 ਤਕ, ਵਿ੪ੇ੪ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ ਹੋਵੇਗਾ, ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਰਸਮੀ ਉਦਘਾਟਨ 11 ਅਕਤੂਬਰ ਨੂੰ ੪ਾਮ 6਼00 ਵਜੇ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਕਰਨਗੇ।

ਉਹਨਾਂ ਅਗੇ ਦਸਿਆ ਕਿ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਸਵਰਗੀ ਸ੍ਰੀ ਸੁਰਜੀਤ ਸਿੰਘ, ਜਿਨ੍ਹਾਂ ਦੀ ਮੌਤ 7 ਜਨਵਰੀ 1984 ਨੂੰ ਜਲੰਧਰ ਲਾਗੇ ਇਕ ਭਿਆਨਕ ਕਾਰ ਹਾਦਸੇ ਵਿਚ ਹੋ ਗਈ ਸੀ, ਦੀ ਯਾਦ ਵਿਚ ਪਿਛਲੇ 35 ਸਾਲਾਂ ਤੋਂ ਆਏ ਸਾਲ ਕਰਵਾਇਆ ਜਾਂਦਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਫਲੱਡ ਲਾਈਟਸ ਹੇਠਾਂ ਖੇਡੇ ਜਾਣਗੇ। ਇਹਨਾਂ ਮੈਚਾਂ ਨੂੰ ਵੇਖਣ ਵਾਸਤੇ ਦਰ੪ਕਾਂ ਲਈ ਦਾਖਲਾ ਬਿਲਕੁਲ ਮੁਫਤ ਰਖਿਆ ਗਿਆ ਹੈ।

ਇਸ ਸਾਲ ਭਾਰਤ ਦੀਆਂ ਪ੍ਰਸਿੱਧ 13 ਹਾਕੀ ਟੀਮਾਂ ਨੂੰ ਸੱਦਿਆ ਗਿਆ ਹੈ, ਨਾਕਆਊਟ ਦੌਰ ਵਿਚ ਪੰਜਾਬ ਐਂਡ ਸਿੰਧ ਬੈਂਕ, ਸੀ਼ਆਰ਼ਪੀ਼ਐਫ਼, ਕੈਗ ਨਵੀਂ ਦਿੱਲੀ ਅਤੇ ਬੀ਼ਐਸ਼ਐਫ਼ ਜਲੰਧਰ ਹੋਣਗੀਆਂ। ਲੀਗ ਵਿਚ ਪ੍ਰਵੇ੪ ਕਰਨ ਵਾਲੀਆਂ ਪ੍ਰਮੁੱਖ ਟੀਮਾਂ ਜਿਨਾਂ ਵਿਚ ਪੰਜਾਬ ਪੁਲਿਸ, ਇੰਡੀਅਨ ਰੇਲਵੇ, ਓ਼ਐਨ਼ਜੀ਼ਸੀ਼, ਏਅਰ ਇੰਡੀਆ, ਇੰਡੀਅਨ ਆਇਲ ਅਤੇ ਆਰਮੀ ਇਲੈਵਨ ਸਾਮਿਲ ਹਨ।

ਉਹਨਾਂ ਨੇ ਅੱਗੇ ਦਸਿਆ ਕਿ ਪਿਛਲੇ 31 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏ੪ੀਆ ਦੀ ਸਭ ਤੋਂ ਵੱਡੀ ਅਤੇ ਲੀਡਿੰਗ ਤੇਲ ਕੰਪਨੀ @ਇੰਡੀਅਨ ਆਇਲ@ ਹੀ ਟੂਰਨਾਮੈਂਟ ਦੀ ਮੁੱਖ ਸਪਾਂਸਰ ਹੋਵੇਗੀ। ਜਦੋਂ ਕਿ ਅੰਤਰਰਾਸਟਰੀ ਟਰੈਕਟਰ ਕੰਪਨੀ @ ਸੋਨਾਲਿਕਾ@ ਅਤੇ @ ਮਾਰਕਫੈੱਡ@ ਇਸ ਟੂਰਨਾਮੈਂਟ ਦੀਆਂ ਕੋਸਪਾਂਸਰ ਹੋਣਗੀਆਂ।

ਟੂਰਨਾਮੈਂਟ ਦੀ ਜੇਤੂ ਟੀਮ ਨੂੰ 5਼50 ਲੱਖ ਰੁਪਏ ਦਾ ਇਨਾਮ ਪ੍ਰਵਾਸੀ ਭਾਰਤੀ ਗਾਖਲ ਬ੍ਰਦਰ੭ ਯੂ਼ਐਸ਼ਏ਼ ਵਲੋਂ ਦਿੱਤਾ ਜਾਵੇਗਾ ਜਦੋਂ ਕਿ ਉਪਜੇਤੂ ਟੀਮ ਨੂੰ 2਼51 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦਾ ਬੈੱਸਟ ਪਲੇਅਰ ਅਵਾਰਡ ਰਕਮੀ 51000/ ਰੁਪਏ ਸ਼ ਰਣਬੀਰ ਸਿੰਘ ਟੁੱਟ ਵਲੋੋਂ ਆਪਣੇ ਪਿਤਾ ਸਵ: ਸ਼ ਮਹਿੰਦਰ ਸਿੰਘ ਜੀ ਦੀ ਯਾਦ ਵਿਚ ਦਿੱਤਾ ਜਾਵੇਗਾ।

ਉਹਨਾਂ ਅੱਗੇ ਦਸਿਆ ਕਿ ਇਸ ਸਾਲ ਵੀ ਮੈਚਾਂ ਦੌਰਾਨ ਦਰਸਕਾਂ ਨੂੰ ਬਤੌਰ ਇਨਾਮ ਮਰੂਤੀ ਆਲਟੋ ਕਾਰ, ਦੁਬਈ ਦਾ ਟੂਰ ਅਤੇ ਹੋੋਰ ਵੀ ਕਈ ਦਿਲ ਖਿਚਵੇਂ ਇਨਾਮ 19 ਅਕਤੂਬਰ ਨੂੰ ਫਾਈਨਲ ਮੈਚ ਵਾਲੇ ਦਿਨ ਲੱਕੀ ਡਰਾਅ ਰਾਹੀਂ ਕੱਢੇ ਜਾਣਗੇ। ਪਿਛਲੇ 7 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਹ ਮਰੂਤੀ ਆਲਟੋ ਕਾਰ ਆਈ਼ਜੇ਼ਐਮ਼ ਗਰੁੱਪ ਨਕੋਦਰ (ਮਰਵਾਹਾ ਪਰਿਵਾਰ) ਵਲੋੋਂ ਸਪਾਂਸਰ ਕੀਤੀ ਜਾ ਰਹੀ ਹੈ।

ਦੁਬਈ ਦਾ ਟੂਰ ਹਰਜਿੰਦਰ ਸਿੰਘ ਚਾਹਲ ਪਰਿਵਾਰ ਯੂ਼ਐਸ਼ਏ਼ ਅਤੇ ਹੋੋਰ ਇਨਾਮ ਜਿਨ੍ਹਾਂ ਵਿਚ ਟੀ਼ਵੀ਼, ਫਰਿੱਜ, ਵਾਸਿੰਗ ਮਸੀਨ ਅਤੇ ਮਾੲਕਰੋਵੇਵ ਸਾਮਿਲ ਹਨ, ਰਵਿੰਦਰ ਸਿੰਘ ਪਵਾਰ ਯੂ਼ਕੇ਼ ਵਲੋੋਂ ਸਪਾਂਸਰ ਕੀਤੇ ਜਾ ਰਹੇ ਹਨ। ਮੋਟਰ ਸਾਈਕਲ ਹਰਮਿੰਦਰ ਸਿੰਘ ਤਹਿਸੀਲਦਾਰ ਵਲੋੋਂ ਆਪਣੇ ਭਰਾ ਹਰਮਨਜੀਤ ਸਿੰਘ (ਰੌਣੀ ਨਰਵਾਲ) ਦੀ ਯਾਦ ਵਿਚ ਸਪਾਂਸਰ ਕੀਤਾ ਜਾ ਰਿਹਾ ਹੈ।

ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਜਿੱਥੇ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਂਦੇ ਹਨ, ਉੱਥੇ ਹਰ ਵਰ੍ਹੇ ਮੈਚ ਵੇਖਣ ਆਏ ਦਰ੪ਕਾਂ ਨੂੰ ਵੀ ਕਈ ਦਿਲ ਖਿਚਵੇਂ ਇਨਾਮ ਲੱਕੀ ਡਰਾਅ ਰਾਹੀਂ ਕੱਢਿਆ ਜਾਣਾ ਇਕ ਬਹੁਤ ਹੀ ੪ਲਾਘਾਯੋਗ ਕਦਮ ਹੈ। ਉਹਨਾਂ ਅੱਗੇ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਭਾਰਤ ਵਿਚ ਪਹਿਲੀ ਸੁਸਾਇਟੀ ਹੋਵੇਗੀ ਜੋ ਦਰਸਕਾਂ ਨੂੰ ਰਾਸਟਰੀ ਖੇਡ ਹਾਕੀ ਪ੍ਰਤੀ ਉਤਸਾਹਿਤ ਕਰਨ ਲਈ, ਇਨਾ ਵੱਡਾ ਉਪਰਾਲਾ ਕਰ ਰਹੀ ਹੈ।

ਟੂਰਨਾਮੈਂਟ ਦੌੌਰਾਨ ਬਤੌੌਰ ਮੁੱਖ ਮਹਿਮਾਨ ਦੇ ਤੌੌਰ ਤੇ ੪ਾਮਿਲ ਹੋੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਜਿਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਰਜਿੰਦਰ ਬੇਰੀ, ਸੁ੪ੀਲ ਰਿੰਕੂ, ਬਾਵਾ ਅਵਤਾਰ ਹੈਨਰੀ, ਲਾਡੀ ੪ੇਰੋੋਵਾਲੀਆ (ਸਾਰੇ ਐਮ਼ਐਲ਼ਏ਼), ਸੁਜੋਏ ਚੌਧਰੀ (ਐਗ੭ੀਕਿਊਟਿਵ ਡਾਇਰੈਕਟਰ) ਵਲੋੋਂ ਆਪਣੀ ਸਹਿਮਤੀ ਜਾਹਿਰ ਕੀਤੀ ਗਈ ਹੈ।

19 ਅਕਤੂਬਰ ਨੂੰ ਹੀ ਫਾਈਨਲ ਮੈਚ ਤੋੋਂ ਪਹਿਲਾਂ ੪ਾਮ 5਼00 ਵਜੇ ਦਰਸਕਾਂ ਦਾ ਮਨੋਰੰਜਨ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਜਿਨਾਂ ਦੀ ਹਾਲ ਵਿਚ ਹੀ ਪੰਜਾਬ ਫਿਲਮ @ ਸੁਰਖੀ ਬਿੰਦੀ@ ਅਤੇ ਪੰਜਾਬੀ ਗੀਤ @ ਡਾਇਮੈਂਡ ਦੀ ਝਾਂਜਰ@ ਵਾਲੇ ਗਾਇਕ ਗੁਰਨਾਮ ਭੁੱਲਰ ਕਰਨਗੇ। ਰੰਗਾਰੰਗ ਪ੍ਰੋਗਰਾਮ ਦੇ ਮੁੱਖ ਸਪਾਂਸਰ ਪਿਛਲੇ ਸਾਲਾਂ ਦੀ ਤਰ੍ਹਾਂ ਉਘੇ ਖੇਡ ਪ੍ਰਮੋੋਟਰ ਸ਼ ਗੁਰਪ੍ਰੀਤ ਸਿੰਘ (ਗੈਰੀ ਜੌੌਹਲ, ਕਨੇਡਾ) ਹੋੋਣਗੇੇ।

ਇਸ ਟੂਰਨਾਮੈਂਟ ਨੂੰ ਸਹਿਯੋੋਗ ਦੇਣ ਵਿਚ ਪੰਜਾਬ ਨੈਸਨਲ ਬੈਂਕ, ਐਚ਼ਡੀ਼ਐਫ਼ਸੀ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ, ਐਲ਼ਆਈ਼ਸੀ਼, ਬਾਬਾ ਕਾਹਨਾ ਢੇਸੀਆਂ, ਲਵਲੀ ਗਰੁੱਪ, ਪੁਖਰਾਜ ਹੈਲਥਕੇਅਰ, ਉਪਲ ਗਰੁੱਪ ਹੌਂਗਕੋਂਗ, ਟਰੇਸਰ ਗਰੁੱਪ, ਏ਼ਜੀ਼ਆਈ਼ (ਜਲੰਧਰ ਹਾਈਟਸ), ਟ੍ਰਾਈ ਵੱਰਲਡ ਹਾਊਸਿੰਗ ਗਰੁੱਪ, ਸੀ਼ਟੀ਼ ਇੰਸਟੀਚਿਊਟਸ, ਪਿਰਾਮਿਡ ਈਸਰਵਿਸਿ੭, ਲਿਟਲ ਬਲੌਸਮ ਸਕੂਲ, ਆਈ਼ਵੀ਼ਵਾਈ਼ ਵੱਰਲਡ ਸਕੂਲ, ਸੇਂਟ ਸੋੋਲਜਰ ਗਰੁੱਪ, ਇਨੋੋਂਸੈਂਟ ਹਾਰਟ ਗਰੁੱਪ, ਮੇਅਰ ਵੱਰਲਡ, ਸਟੇਟ ਪਬਲਿਕ ਸਕੂਲ ਆਦਿ ੪ਾਮਿਲ ਹਨ। ਇਸ ਟੂਰਨਾਮੈਂਟ ਦਾ ਸੈਮੀ ਫਾਈਨਲ ਮੈਚ 18 ਅਕਤੂਬਰ ਅਤੇ ਫਾਈਨਲ ਮੈਚ 19 ਅਕਤੂਬਰ ਨੂੰ ਹੋਵੇਗਾ।

Share News / Article

Yes Punjab - TOP STORIES