35.6 C
Delhi
Wednesday, April 24, 2024
spot_img
spot_img

328 ਗਾਇਬ ਸਰੂਪਾਂ ਦੇ ਪਸ਼ਚਾਤਾਪ ਵਜੋਂ ‘ਜਾਗੋ’ ਕਰਵਾਏਗੀ 328 ਸਹਿਜ ਪਾਠ

ਨਵੀਂ ਦਿੱਲੀ, 2 ਅਕਤੂਬਰ 2020:

‘ਜਾਗੋ’ ਪਾਰਟੀ ਦੀ ਪਹਿਲੀ ਕਾਇਮੀ ਵਰ੍ਹੇਗੰਢ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ ਅੱਜ ‘ਜਾਗੋ’ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸ਼੍ਰੀ ਸਹਿਜ ਪਾਠ ਦੀ ਸਮਾਪਤੀ, ਕੀਰਤਨ ਅਤੇ ਪੰਥਕ ਵਿਚਾਰਾਂ ਹੋਈਆਂ।

ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੋਰੋਨਾ ਪੀੜਤ ਹੋਣ ਕਾਰਨ ਆਪਣੇ ਘਰ ਤੋਂ ਵੀਡੀਓ ਕਾਨਫਰੰਸਿੰਗ ਜਰੀਏ ਸੰਗਤਾਂ ਨੂੰ ਸੰਬੋਧਿਤ ਕੀਤਾ। ਜੀਕੇ ਨੇ ਇਸ ਮੌਕੇ ਬੋਲਦੇ ਹੋਏ 2021 ਵਿੱਚ ਹੋਣ ਵਾਲੀ ਮਰਦਮਸ਼ੁਮਾਰੀ

ਵਿੱਚ ਸਿੱਖਾਂ ਦੀ ਸਹੀ ਜਾਣਕਾਰੀ ਦਰਜ ਕਰਵਾਉਣ ਲਈ ਪਾਰਟੀ ਵੱਲੋਂ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਹੋਏ 328 ਸਰੂਪਾਂ ਦੇ ਮਾਮਲੇ ਉੱਤੇ ਪਸ਼ਚਾਤਾਪ ਕਰਨ ਲਈ ਸੰਗਤਾਂ ਦੇ ਸਹਿਯੋਗ ਨਾਲ 328 ਸਹਿਜ ਪਾਠ ਕਰਨ ਦਾ ਪ੍ਰੋਗਰਾਮ ਪਾਰਟੀ ਕਾਰਕੁਨਾਂ ਨੂੰ ਦਿੱਤਾ। ਉਕਤ ਸਹਿਜ ਪਾਠਾਂ ਦੀ ਲੜੀ ਦੇ ਪਹਿਲੇ ਪੜਾਅ ਦੇ ਭੋਗ 8 ਨਵੰਬਰ ਨੂੰ ਪਾਉਣ ਦੀ ਉਮੀਦ ਜੀਕੇ ਨੇ ਜਤਾਈ।

ਜੀਕੇ ਨੇ ਹੈਰਾਨਗੀ ਭਰਿਆ ਦਾਅਵਾ ਕਰਦੇ ਹੋਏ ਦੱਸਿਆ ਕਿ ਮਰਦਮਸ਼ੁਮਾਰੀ ਵੇਲੇ ਸਰਕਾਰੀ ਕਰਮਚਾਰੀ ਠੀਕ ਜਾਣਕਾਰੀ ਦਰਜ ਨਹੀਂ ਕਰਦੇ ਹਨ, ਖ਼ਾਸਕਰ ਧਰਮ ਅਤੇ ਭਾਸ਼ਾ ਦੇ ਕਾਲਮਾਂ ਵਿੱਚ। ਕਿਉਂਕਿ ਕਿਸੇ ਵੀ ਘਰ ਵਿੱਚ ਜਾਣਕਾਰੀ ਲਿਖਦੇ ਸਮੇਂ ਇਹ ਲੋਕ ਆਪਣੇ ਫਾਰਮਾਂ ਵਿੱਚ ਪੇਂਸਿਲ ਨਾਲ ਲਿਖਦੇ ਹਨ। ਜਿਸ ਵਿੱਚ ਅੱਗੇ ਜਾ ਕੇ ਗਡ਼ਬਡ਼ੀ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈਂ।

ਜੀਕੇ ਨੇ ਇਸ ਸਬੰਧੀ 1991 ਦੀ ਮਰਦਮਸ਼ੁਮਾਰੀ ਸਮੇਂ ਤਿਲਕ ਨਗਰ ਵਾਰਡ ਵਿੱਚ ਆਪਣੇ ਪੱਧਰ ਉੱਤੇ ਕਰਵਾਈ ਗਈ ਮਰਦਮਸ਼ੁਮਾਰੀ ਅਤੇ ਸਰਕਾਰੀ ਮਰਦਮਸ਼ੁਮਾਰੀ ਦੇ ਆਕੜੀਆਂ ਵਿੱਚ ਆਏ ਅੰਤਰ ਦਾ ਹਵਾਲਾ ਦਿੰਦੇ ਹੋਏ ਉਸ ਸਮੇਂ ਦੇ ਮਰਦਮਸ਼ੁਮਾਰੀ ਕਮਿਸ਼ਨਰ ਨਾਲ ਹੋਏ ਟਕਰਾਓ ਦਾ ਜ਼ਿਕਰ ਵੀ ਕੀਤਾ।

ਜੀਕੇ ਨੇ ਕਿਹਾ ਕਿ ਵੱਡੇ ਪੱਧਰ ਉੱਤੇ ਲੋਕਾਂ ਨੂੰ ਆਪਣਾ ਧਰਮ ਅਤੇ ਭਾਸ਼ਾ ਠੀਕ ਲਿਖਵਾਉਣ ਲਈ ਜਗਾਇਆ ਜਾਵੇਗਾ। ਤਾਂਕਿ ਦਿੱਲੀ ਦੇ ਸਿੱਖਾਂ ਦੀ ਠੀਕ ਗਿਣਤੀ ਅਤੇ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਦੀ ਸਹੀ ਜਾਣਕਾਰੀ ਸਾਹਮਣੇ ਆ ਸਕੇ।

ਜੀਕੇ ਨੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀਆਂ ਨਾਲਾਇਕੀ ਆ ਨੂੰ ਪਰਗਟ ਕਰਨ ਵਿੱਚ ਪਿਛਲੇ ਇੱਕ ਸਾਲ ਦੌਰਾਨ ਪਾਰਟੀ ਵੱਲੋਂ ਨਿਭਾਈ ਗਈ ਵਿਰੋਧੀ ਪੱਖ ਦੀ ਉਸਾਰੂ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸਾਫ਼ ਕਿਹਾ ਕਿ ਸਾਡੇ ਲਈ ਚੋਣ ਜਿੱਤਣ ਤੋਂ ਜ਼ਿਆਦਾ ਅਹਿਮ ਪੰਥਕ ਮੁੱਦਿਆਂ ਉੱਤੇ ਪਹਿਰਾ ਦੇਣਾ ਹੈ।

ਇੱਕ ਸਾਲ ਦੇ ਅੰਦਰ ਪਾਰਟੀ ਦਾ ਜਥੇਬੰਦਕ ਢਾਂਚਾ ਖੜੇ ਕਰਨ ਦੇ ਨਾਲ ਹੀ ਦੇਸ਼-ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਇਹ ਸਮਝਾਉਣ ਵਿੱਚ ਅਸੀਂ ਕਾਮਯਾਬ ਰਹੇ ਹਾਂ ਕਿ ‘ਜਾਗੋ’ ਹਰ ਮਸਲੇ ਉੱਤੇ ਬੋਲਦੀ ਹੈ। ਦਿੱਲੀ ਕਮੇਟੀ ਅਤੇ ਸਕੂਲਾਂ ਦਾ ਸਟਾਫ਼ ਅੱਜ ਰੋ ਰਿਹਾ ਹੈਂ, ਪਰ ਪ੍ਰਬੰਧਕ ਜੁਮਲੇਬਾਜੀ ਵਿੱਚ ਰੁੱਝੇ ਹਨ। ਜੀਕੇ ਨੇ ਸਿਵਲ ਪ੍ਰੀਖਿਆ ਦੇਣ ਦੇ ਇੱਛੁਕ ਸਿੱਖ ਬੱਚਿਆਂ ਦੀ 85 ਫ਼ੀਸਦੀ ਫ਼ੀਸ ਕਮੇਟੀ ਵੱਲੋਂ ਦੇਣ ਦੇ ਕੀਤੇ ਗਏ ਐਲਾਨ ਉੱਤੇ ਬੋਲਦੇ ਹੋਏ ਪੁੱਛਿਆ ਕਿ ਸਟਾਫ਼ ਨੂੰ ਸੜਕਾਂ ਉੱਤੇ ਬਿਠਾਉਣ ਵਾਲੇ, ਇਸ ਦੇ ਲਈ ਪੈਸਾ ਕਿੱਥੋਂ ਦੇਣਗੇ ?

ਇਸ ਮੌਕੇ ਸਹਿਜ ਪਾਠਾਂ ਦੀ ਸ਼ੁਰੂ ਕੀਤੀ ਗਈ ਪਸ਼ਚਾਤਾਪ ਲੜੀ ਦਾ ਪਹਿਲਾ ਪਾਠ ਅਰਦਾਸ ਉਪਰੰਤ ਸ਼ੁਰੂ ਕੀਤਾ ਗਿਆ। ਨਾਲ ਹੀ ਜੀਕੇ ਦੀ ਸਰੀਰਕ ਤੰਦਰੁਸਤੀ ਲਈ ਅਰਦਾਸ ਸੰਗਤਾਂ ਵੱਲੋਂ ਕੀਤੀ ਗਈ।

ਇਸ ਤੋਂ ਪਹਿਲਾਂ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਚਮਨ ਸਿੰਘ ਸ਼ਾਹਪੁਰਾ, ਯੂਥ ਵਿੰਗ ਦੇ ਮੁਖੀ ਪੁਨਪ੍ਰੀਤ ਸਿੰਘ, ਯੂਥ ਕੌਰ ਬ੍ਰਿਗੇਡ ਦੀ ਦਿੱਲੀ ਪ੍ਰਦੇਸ਼ ਪ੍ਰਧਾਨ ਅਵਨੀਤ ਕੌਰ ਭਾਟੀਆ, ਸੀਨੀਅਰ ਆਗੂ ਜਸਵਿੰਦਰ ਕੌਰ ਅਤੇ ਸਟੂਡੈਂਟਸ ਵਿੰਗ ਦੀ ਪ੍ਰਧਾਨ ਤਰਨਜੀਤ ਕੌਰ ਨੇ ਆਪਣੇ ਵਿਚਾਰ ਰੱਖੋ।ਸਟੇਜ ਦੀ ਸੰਭਾਲ ਪਾਰਟੀ ਦੇ ਬੁਲਾਰੇ ਗੁਰਵਿੰਦਰ ਪਾਲ ਸਿੰਘ ਨੇ ਅਤੇ ਧੰਨਵਾਦ ਮਤਾ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਰੱਖਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION