25.6 C
Delhi
Saturday, April 20, 2024
spot_img
spot_img

30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਚ ਸ਼ੁਰੂ- ਉਦਘਾਟਨ ਸੱਯਦ ਅਫ਼ਜ਼ਲ ਹੈਦਰ ਨੇ ਕੀਤਾ

ਲਾਹੌਰ, 14 ਫਰਵਰੀ, 2020 –
ਦੇ ਉਦਘਾਟਨੀ ਸ਼ਬਦ ਬੋਲਦਿਆਂ ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਾਨਫਰੰਸ ਵਿਸ਼ਵ ਅਮਨ ਦਾ ਸੁਨੇਹਾ ਦੇਣ ਦੇ ਇਕਰਾਰ ਨਾਲ ਆਰੰਭ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੰਦੇਸ਼ ਅੱਜ ਵੀ ਓਨਾ ਹੀ ਅਰਥਵਾਨ ਹੈ।

ਮੰਚ ਸੰਚਾਲਨ ਕਰਦਿਆਂ ਵਿਸ਼ਵ ਪ੍ਰਸਿੱਧ ਉਰਦੂ ਨਾਵਲਕਾਰ ਡਾ: ਅਬਦਾਲ ਬੇਲਾ ਨੇ ਭਾਰਤ, ਇੰਗਲੈਂਡ, ਕੈਨੇਡਾ,ਅਮਰੀਕਾ, ਹਾਲੈਂਡ, ਜਰਮਨੀ ਤੇ ਫਰਾਂਸ ਤੋਂ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ।

ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਸਾਬਕਾ ਕੇਂਦਰੀ ਮੰਤਰੀ ਤੇ ਪ੍ਰਸਿੱਧ ਕਾਨੂੰਨ ਦਾਨ ਸੱਯਦ ਅਫ਼ਜ਼ਲ ਹੈਦਰ ਨੇ ਕਿਹਾ ਕਿ ਗੁਰੂ ਨਾਨਕ ਦਾ ਸੰਦੇਸ਼ ਨਾ ਮੈਲਾ,ਨਾ ਧੁੰਦਲਾ ਨਾ ਭਗਵਾ ਨਾ ਕੱਚ ਹੈ ਸਗੋਂ ਲਾਲੋ ਲਾਲ ਹੈ। ਉਹ ਗੰਦੇ ਨਿਜ਼ਾਮ ਤੋਂ ਮੁਕਤੀ ਲਈ ਸਾਨੂੰ ਲਗਾਤਾਰ ਜਗਾਉਂਦੇ ਹਨ।

ਉਨ੍ਹਾਂ ਕਿਹਾ ਕਿ ਮੈਂ ਭਾਵੇਂ ਗੁਰੂ ਨਾਨਕ ਦੀ ਧਰਤੀ ਤੇ ਪੈਦਾ ਹੋਣਾ ਫ਼ਖ਼ਰਯੋਗ ਮਹਿਸੂਸ ਕਰਦਾ ਹਾਂ ਪਰ 1947 ਚ ਜਿਸ ਬੇਰਹਿਮੀ ਨਾਲ ਅਸੀਂ ਸਾਂਝੀ ਵਿਰਾਸਤ ਕਤਲ ਕੀਤੀ ਉਸ ਦੀ ਸਾਂਝੀ ਮੁਆਫ਼ੀ ਮੰਗਣੀ ਬਣਦੀ ਹੈ। ਬਾਬਾ ਫ਼ਰੀਦ ਦੇ ਚਹੁੰ ਕੂੰਟਾਂ ਵਾਲੇ ਸੁਨੇਹੇ ਨੂੰ ਜਾਣੇ ਬਗੈਰ ਅਸੀਂ ਸਰਬੱਤ ਦਾ ਭਲਾ ਨਹੀਂ ਮੰਗ ਸਕਦੇ।

ਸੱਯਦ ਹੈਦਰ ਨੇ ਕਿਹਾ ਕਿ ਜਪੁਜੀ ਸਾਹਿਬ ਵਿੱਚ ਹੁਕਮ ਦਾ ਸੰਕਲਪ ਸਾਨੂੰ ਲੋਕ ਕਲਿਆਣਕਾਰੀ ਹਕੂਮਤ ਦੇ ਰਾਹ ਤੋਰਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਨੇ ਸਾਨੂੰ ਜ਼ਬਾਨ ਦੀ ਗੁਲਾਮੀ ਤੋਂ ਮੁਕਤ ਕੀਤਾ।

ਗੁਰੂ ਨਾਨਕ ਤੇ ਮਗਰੋਂ ਆਏ ਸਿੱਖ ਗੁਰੂਆਂ ਨੇ ਧਰਤੀ ਨੂੰ ਗਰੰਥ -ਪੰਥੀ ਬਣਾਇਆ। ਉਨ੍ਹਾਂ ਕਿਹਾ ਕਿ ਹਾਕਮਾਂ ਨੇ ਤਾਜ ਮਹਿਲ ਤਾਂ ਬਣਾ ਧਰਿਆ ਪਰ ਮਨੁੱਖ ਨੂੰ ਲੋੜਵੰਦੇ ਗਿਆਨ ਤੋਂ ਵਿਰਵੇ ਰੱਖਿਆ। ਕੂਕ ਫ਼ਰੀਦਾ ਕੂਕ ਕਹਿ ਕੇ ਬਾਬਾ ਫ਼ਰੀਦ ਨੇ ਸਾਨੂੰ ਫ਼ਰਜ਼ ਸ਼ਨਾਸ ਬਣਾਇਆ ਹੈ।

ਮੁੱਖ ਸੁਰ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾ: ਹਰਿਭਜਨ ਸਿੰਘ ਭਾਟੀਆ ਨੇ ਕਿਹਾ ਕਿ ਹਿੰਦ ਪਾਕਿ ਰਿਸ਼ਤਿਆਂ ਨੂੰ ਪਰਪੱਕ ਕਰਨ ਲਈ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਸੰਦੇਸ਼ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਇੱਕ ਉਂਕਾਰ ਤੋਂ ਸ਼ੁਰੂ ਹੋ ਕੇ ਬੰਦੇ ਨੂੰ ਬੰਦਾ ਬਣਾਉਣ ਦਾ ਫ਼ਲਸਫ਼ਾ ਹੈ। ਸਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਦਿਆਂ ਸਾਨੂੰ ਖ੍ਵਾਬ ਚੋਂ ਜਗਾਉਣ ਵਾਲਾ ਮਹਾਂਪੁਰਖ ਕਿਹਾ ਹੈ।

ਉਨ੍ਹਾਂ ਕਿਹਾ ਕਿ ਨਜਮ ਹੁਸੈਨ ਸੱਯਦ ਨੇ ਵੀ ਗੁਰੂ ਨਾਨਕ ਬਾਣੀ ਦੇ ਸਰਬੱਤ ਦਾ ਭਲਾ ਮੰਗਣ ਦੀ ਨਿਸ਼ਾਨਦੇਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਬਾਣੀ ਤ੍ਰੈਕਾਲੀ ਫ਼ਲਸਫ਼ਾ ਸਾਨੂੰ ਕਾਮ ਕਰੋਧ ਲੋਭ ਮੋਹ ਤੇ ਹੰਕਾਰ ਕੋਂ ਮੁਕਤ ਕਰਨ ਦਾ ਮੰਤਰ ਹੈ। ਉਨ੍ਹਾਂ ਵੇਦ, ਇਸਲਾਮੀ ਧਰਮ ਗਰੰਥ ਅਤੇ ਵਿਸ਼ਵ ਮਾਨਵ ਹਿਤੈਸ਼ੀ ਗਿਆਨ ਨੂੰ ਮਨੁੱਖਤਾ ਦੇ ਵਿਕਾਸ ਲਈ ਸਿਰਜਿਆ ਹੈ। ਬਹੁਤ ਸਾਰੀਆਂ ਪਰੰਪਰਾਵਾਂ ਨੂੰ ਨਿਰਖ਼ ਪਰਖ਼ ਕੇ ਨਵਾਂ ਵਿਚਾਰ ਪੈਦਾ ਕਰਨਾ ਵੀ ਗੁਰੂ ਨਾਨਕ ਬਾਣੀ ਦਾ ਕਮਾਲ ਹੈ।

ਕਾਦਰ ਤੇ ਕੁਦਰਤ ਦੀ ਪੇਸ਼ਕਾਰੀ ਕਰਦਿਆਂ ਮਨੁੱਖ ਦਾ ਰਿਸ਼ਤਾ ਸਰਬ ਕਰਤਾਰੀ ਵਰਤਾਰੇ ਨਾਲ ਰਿਸ਼ਤਾ ਜੋੜਿਆ ਹੈ। ਡਾ: ਭਾਟੀਆ ਨੇ ਕਿਹਾ ਕਿ ਗੁਰੂ ਨਾਨਕ ਬਾਣੀ ਸਾਨੂੰ ਵਸਤਪਾਲ ਰਹਿਤਲ ਤੋਂ ਤੋੜਦੀ, ਜੰਗ ਵਿਰੋਧੀ ਸੁਰ ਉਭਾਰਦੀ, ਇਸਤਰੀ ਸਨਮਾਨ ਦੀ ਸਥਾਪਤੀ ਕੀਤੀ ਹੈ। ਖੋਜੀ ਉਪਜੈ ਬਾਦੀ ਬਿਨਸੇ ਸ਼ਬਦ ਸਾਨੂੰ ਉਂਗਲ ਫੜ ਕੇ ਗੁਰੂ ਨਾਨਕ ਬਾਣੀ ਦੇ ਅੰਦਰ ਲੈ ਤੁਰਦਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਪ੍ਰਸਿੱਧ ਕਵੀ ਦਰਸ਼ਨ ਬੁੱਟਰ ਦੀ ਗੁਰੂ ਨਾਨਕ ਤੇ ਭਾਈ ਮਰਦਾਨਾ ਨੂੰ ਸਮਰਪਿਤ ਕਵਿਤਾ ਨਾਲ ਉਦਘਾਟਨੀ ਸਮਾਗਮ ਦਾ ਆਰੰਭ ਹੋਇਆ।

ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਬਾਣੀ ਚੋਂ ਆਸਾ ਦੀ ਵਾਰ ਦਾ ਪਾਠ ਸਾਨੂੰ ਹਰ ਰੋਜ਼ ਸ਼ਬਦ ਦਰ ਸ਼ਬਦ ਹਰ ਐਬ ਤੋਂ ਮੁਕਤੀ ਦਾ ਰਾਹ ਵਿਖਾਉਂਦਾ ਹੈ ਪਰ ਅਸੀਂ ਅਜਬ ਘੁੰਮਣਘੇਰੀ ਚ ਗੁਆਚੇ ਫਿਰਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਨੂੰ ਗੋਸ਼ਟ ਗੇ ਰਾਹ ਤੋਰ ਕੇ ਤਰਕ ਦੀ ਭਾਸ਼ਾ ਪੜ੍ਹਾਉਂਦੇ ਹਨ ਪਰ ਅਸੀਂ ਧਾਰਮਿਕ ਸੰਕੀਰਨਤਾ ਦਾ ਪੱਲਾ ਨਹੀਂ ਛੱਡ ਰਹੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕੰਮ ਕਰਦੀਆਂ ਵਿਦਿਅਕ ਸੰਸਥਾਵਾਂ ਦੇ ਨਿਰਦੇਸ਼ਕ ਡਾ: ਤੇਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਤਿਹਾਸ ਦੇ ਮਹਾਂ ਨਾਇਕ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਿੱਧਾ ਤਣ ਕੇ ਖਲੋਣ ਦਾ ਤਰੀਕਾ ਸਿਖਾਇਆ। ਗੁਰੂ ਨਾਨਕ ਦੇਵ ਜੀ ਦੀ ਦੱਸਿਆ ਕਲਾ ਸਾਹਿੱਤ ਤੇ ਸਭਿਆਚਾਰ ਦਾ ਮਨੋਰਥ ਨਿਧੜਕ ਹੋਣਾ ਤੇ ਸ਼ਬਦ ਸਿਧਾਂਤ ਮੁਤਾਬਕ ਖ਼ੁਦ ਉੱਸਰਨਾ ਹੈ।

ਪੰਜਾਬੀ ਕਵੀ ਤੇ ਖੋਜੀ ਵਿਦਵਾਨ ਅਹਿਮਦ ਸਲੀਮ ਨੇ ਕਿਹਾ ਕਿ ਹਿੰਦ ਪਾਕਿ ਰਿਸ਼ਤਿਆਂ ਵਿੱਚ ਸਾਂਝੀ ਤੰਦ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਬਾਣੀ ਸਭ ਤੋਂ ਮਜਬੂਤ ਆਧਾਰ ਹੈ।ਉਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਵਿਤਾ ਸੁਣਾਈ।

ਡਾ: ਰਤਨ ਸਿੰਘ ਢਿੱਲੋਂ ਨੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਾਖੰਡ ਤੋਂ ਰਹਿਤ ਜੀਵਨ ਤਰਜ਼ ਦੇ ਰਾਹ ਤੋਰਿਆ ਪਰ ਅਸੀਂ ਉਸੇ ਲਕੀਰ ਦੇ ਫ਼ਕੀਰ ਬਣ ਕੇ ਰਾਹੋਂ ਕੁਰਾਹੇ ਤੁਰੇ ਫਿਰਦੇ ਹਾਂ।

World Punjabi Conference Lahore 2

ਇਸਲਾਮਾਬਾਦ ਤੋਂ ਆਏ ਵਿਦਵਾਨ ਡਾ: ਅਮਜਦ ਅਲੀ ਭੱਟੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪੰਡਿਤ ਤੇ ਮੌਲਵੀ ਮੁਲਾਣਿਆਂ ਤੋਂ ਮੁਕਤ ਕੀਤਾ ਪਰ ਉਹ ਅੱਜ ਵੀ ਸਾਨੂੰ ਹੁਕਮਰਾਨ ਨਾਲ ਮਿਲ ਕੇ ਜਹਾਲਤ ਦੇ ਗੁਲਾਮ ਬਣਾ ਰਹੇ ਹਨ। ਡਾ: ਭੱਟੀ ਨੇ ਕਿਹਾ ਕਿ 20 ਫੀ ਸਦੀ ਲੁਟੇਰਾ ਵਰਗ 80 ਫੀ ਸਦੀ ਸਮਾਜ ਨੂੰ ਖੱਜਲ ਖੁਆਰ ਕਰਦਾ ਹੈ। ਪਸ਼ੂ ਬਿਰਤੀ ਦੇ ਜੂਲੇ ਹੇਠੋਂ ਨਿਕਲਣ ਲਈ ਸਾਨੂੰ ਗੁਰੂ ਨਾਨਕ ਬਾਣੀ ਚੇਤਨਾ ਦੇ ਹਮਰਾਹ ਬਣਨਾ ਪਵੇਗਾ।

ਲੁੱਟ ਤੰਤਰ ਤੋਂ ਲੋਕ ਮੁਕਤੀ ਲਈ ਸਰਬ ਧਰਮ ਸਤਿਕਾਰ ਦਾ ਮਾਹੌਲ ਉਸਾਰਨਾ ਪਵੇਗਾ।

ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੇ ਹਵਾਲੇ ਨਾਲ ਸਿੱਖ ਵਿਸ਼ਵਾਸ ਤੇ ਪਹਿਰਾ ਦੇਣ ਦੀ ਵਕਾਲਤ ਕੀਤੀ।

ਡਾ: ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੀ ਕਾਨਫਰੰਸ ਪੰਜਾਬ ਚ ਕਰਵਾਉਣ ਲਈ ਪੰਜਾਬ ਸਰਕਾਰ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ , ਯੂਨੀਵਰਸਿਟੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦਾ ਸਹਿਯੋਗ ਲਿਆ ਜਾਵੇਗਾ।

ਪ੍ਰਿੰਸੀਪਲ ਡਾ: ਤਰਲੋਕ ਬੰਧੂ ਦਸਮੇਸ਼ ਐਜੂਕੇਸ਼ਨ ਕਾਲਿਜ ਮੁਕਤਸਰ,ਡਾ: ਹਰਿਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਅਰਵਿੰਦਰਪਾਲ ਕੌਰ ਭਾਟੀਆ ਅੰਮ੍ਰਿਤਸਰ ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਚੰਡੀਗੜ੍ਹ ਤ੍ਰਿਪਤਾ ਕੰਧਾਰੀ ਚੰਡੀਗੜ੍ਹ,  ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਡਾ: ਸਵੈਰਾਜ ਸੰਧੂ ਚੰਡੀਗੜ੍ਹ,ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ,ਡਾ: ਰਤਨ ਸਿੰਘ ਢਿੱਲੋਂ ਅੰਬਾਲਾ, ਸ਼੍ਰੀ ਪ੍ਰੇਮ ਮਹਿੰਦਰੂ ਅੰਬਾਲਾ, ਨਿਧੜਕ ਸਿੰਘ ਬਰਾੜ  ਸੂਚਨਾ ਕਮਿਸ਼ਨਰ, ਪੰਜਾਬ, ਮੋਗਾ,  ਜਸਪ੍ਰੀਤ ਜੱਸੀ ਸੰਘਾ (ਬਾਜਵਾ ਕਲਾਂ)ਜਲੰਧਰ,ਡਾ: ਗੁਰਦੀਪ ਕੌਰ ,ਦਿੱਲੀ ਯੂਨੀਵਰਸਿਟੀ, ਦਿੱਲੀ ਰਵੇਲ ਸਿੰਘ ਭਿੰਡਰ ,ਪੱਤਰਕਾਰ ਪੰਜਾਬੀ ਟ੍ਰਿਬਿਊਨ ,ਪਟਿਆਲਾ,ਡਾ: ਨਰਵਿੰਦਰ ਸਿੰਘ ਕੌਸ਼ਲ ਸੰਗਰੂਰ,ਪਰਮਜੀਤ ਸਿੰਘ ਸਿੱਧੂ ( ਪੰਮੀਬਾਈ )ਪਟਿਆਲਾ,ਡਾ: ਸੁਲਤਾਨਾ ਬੇਗਮ ,ਪਟਿਆਲਾ,ਡਾ: ਤਰਸਪਾਲ ਕੌਰ ,ਐੱਸ ਡੀ ਕਾਲਿਜ ਬਰਨਾਲਾ, ਦਲਜੀਤ ਸਿੰਘ ਸ਼ਾਹੀ,ਐਡਵੋਕੇਟ ਸਮਰਾਲਾ ਡਾ: ਸੁਨੀਤਾ ਧੀਰ ਫਿਲਮ ਅਦਾਕਾਰ ਤੇ ਪ੍ਰੋਫੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਸ਼੍ਰੀਮਤੀ ਜਸਵਿੰਦਰ ਕੌਰ ਗਿੱਲ ਲੁਧਿਆਣਾ ,ਡਾ: ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸਮੇਸ਼ ਕਾਲਿਜ ਬਾਦਲ(ਮੁਕਤਸਰ)ਸਤੀਸ਼ ਗੁਲ੍ਹਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ,ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਪਟਿਆਲਾ,ਬੀਬਾ ਬਲਵੰਤ ਗੁਰਦਾਸਪੁਰ,ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਨਾਭਾ,ਪ੍ਰੋ: ਮਨਿੰਦਰ ਕੌਰ ਗਿੱਲ ਚੰਡੀਗੜ੍ਹ,ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਚੰਡੀਗੜ੍ਹ,ਖਾਲਿਦ ਹੁਸੈਨ,ਸਾਬਕਾ ਡਿਪਟੀ ਕਮਿਸ਼ਨਰ,ਜੰਮੂ ਕਸ਼ਮੀਰ,ਸੁਸ਼ੀਲ ਦੋਸਾਂਝ ਮੁੱਖ ਸੰਪਾਦਕ ਹੁਣ ਮੈਗਜ਼ੀਨ, ਗਰੇਟਰ ਮੋਹਾਲੀ ਸ਼੍ਰੀਮਤੀ ਕਮਲ ਦੋਸਾਂਝ ਪੱਤਰਕਾਰ ਗਰੇਟਰ ਮੋਹਾਲੀ ਡਾ: ਹਰਕੇਸ਼ ਸਿੰਘ ਸਿੱਧੂ ਰੀਟਾਇਰਡ ਆਈ ਏ ਐੱਸ, ਪਟਿਆਲਾ ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਮੁਕਤਸਰ ਸ਼ਾਮਿਲ ਹਨ।ਕੈਨੇਡਾ ਤੋਂ ਸ਼੍ਰੀ ਇਕਬਾਲ ਮਾਹਲ, ਸੁਖਿੰਦਰ, ਗਿਆਨ ਸਿੰਘ ਕੰਗ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ , ਜਰਨੈਲ ਸਿੰਘ ਬਸੋਤਾ, ਫਰਾਂਸ ਤੋਂ ਅੰਜੂ ਸ਼ਰਮਾ,ਜਰਮਨੀ ਤੋਂ ਜੈਸਿਕਾ ਚੱਢਾ,ਹਾਲੈਂਡ ਤੋਂ ਅਸਦ ਮੁਫਤੀ, ਇੰਗਲੈਂਡ ਤੋਂ ਮੁਸ਼ਤਾਕ ਲਛੇਰੀ, ਪ੍ਰੇਮ ਮਹਿੰਦਰੂ,ਨੇ ਹਿੱਸਾ ਲਿਆ।

ਦੇਸ਼ ਬਦੇਸ਼ ਤੋਂ ਆਏ ਲਿਖਾਰੀਆਂ ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਚੀਫ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION