37.8 C
Delhi
Thursday, April 25, 2024
spot_img
spot_img

30ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ’ਚ 14 ਫ਼ਰਵਰੀ ਤੋਂ – ਸ਼ਮੂਲੀਅਤ ਲਈ 39 ਮੈਂਬਰੀ ਭਾਰਤੀ ਵਫ਼ਦ ਜਾਵੇਗਾ: ਪ੍ਰੋ: ਗੁਰਭਜਨ ਗਿੱਲ

ਲੁਧਿਆਣਾ, 12 ਫਰਵਰੀ, 2020 –

ਵਿਸ਼ਵ ਪੰਜਾਬੀ ਕਾਂਗਰਸ ਵੱਲੋਂ 14 ਤੋਂ18 ਫਰਵਰੀ ਤੀਕ ਪਾਕ ਹੈਰੀਟੇਜ ਹੋਟਲ ਡੇਵਿਸ ਰੋਡ ਲਾਹੌਰ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ: ਦੀਪਕ ਮਨਮੋਹਨ ਸਿੰਘ ਦੀ ਅਗਵਾਈ ਹੇਠ 39 ਮੈਂਬਰੀ ਡੈਲੀਗੇਸ਼ਨ 13 ਫਰਵਰੀ ਸਵੇਰੇ 10.30 ਵਜੇ ਵਾਘਾ ਬਾਰਡਰ ਰਾਹੀਂ ਪਾਕਿਸਤਾਨ ਜਾਵੇਗਾ।

ਵਿਸ਼ਵ ਪੰਜਾਬੀ ਕਾਂਗਰਸ ਦੇ ਆਲਮੀ ਪ੍ਰਧਾਨ ਜਨਾਬ ਫ਼ਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਇਸ ਕਾਨਫਰੰਸ ਲਈ 90 ਡੈਲੀਗੇਟਸ ਦੀ ਚੋਣ ਕੀਤੀ ਗਈ ਸੀ ਪਰ ਨਵੀਂ ਦਿੱਲੀ ਪਾਕਿਸਤਾਨੀ ਦੂਤਾਵਾਸ ਵੱਲੋਂ ਵੀਜ਼ਾ ਸਿਰਫ਼ 39 ਲੇਖਕਾਂ, ਵਿਦਵਾਨਾਂ, ਸਿੱਖਿਆ ਸ਼ਾਸਤਰੀਆਂ ਤੇ ਬੁੱਧੀ-ਜੀਵੀਆਂ ਨੂੰ ਹੀ ਪ੍ਰਦਾਨ ਕੀਤਾ ਗਿਆ ਹੈ।

ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਡੈਲੀਗੇਸ਼ਨ ਵਿੱਚ ਪ੍ਰੋ: ਗੁਰਭਜਨ ਗਿੱਲ ਚੇਅਰਮੈਨ, ਲੋਕ ਵਿਰਾਸਤ ਅਕੈਡਮੀ ਲੁਧਿਆਣਾ,ਸ਼੍ਰੀਮਤੀ ਜਸਵਿੰਦਰ ਕੌਰ ਗਿੱਲ ਲੁਧਿਆਣਾ , ਪਰਮਜੀਤ ਸਿੰਘ ਸਿੱਧੂ ( ਪੰਮੀ ਬਾਈ )ਪਟਿਆਲਾ, ਪ੍ਰਿੰਸੀਪਲ ਡਾ: ਤਰਲੋਕ ਬੰਧੂ ਮੁਕਤਸਰ,ਡਾ: ਹਰਿਭਜਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਅਰਵਿੰਦਰਪਾਲ ਕੌਰ ਭਾਟੀਆ ਅੰਮ੍ਰਿਤਸਰ, ਬਲਜੀਤ ਬੱਲੀ ਬਾਬੂਸ਼ਾਹੀ ਡਾਟ ਕਾਮ ਚੰਡੀਗੜ੍ਹ ਤ੍ਰਿਪਤਾ ਕੰਧਾਰੀ ਚੰਡੀਗੜ੍ਹ, ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ, ਪ੍ਰਿੰਸੀਪਲ ਡਾ: ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਡਾ: ਭਰਤਬੀਰ ਕੌਰ ਸੰਧੂ ਗੁਰੂ ਨਾਨਕ ਸਿੱਖ ਸਟਡੀਜ਼,ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਡਾ: ਰਵੀ ਰਵਿੰਦਰ ,ਦਿੱਲੀ ਯੂਨੀਵਰਸਿਟੀ ਦਿੱਲੀ, ਡਾ: ਸਵੈਰਾਜ ਸੰਧੂ ਚੰਡੀਗੜ੍ਹ,ਗੁਰਤੇਜ ਕੋਹਾਰਵਾਲਾ ਫ਼ਿਰੋਜ਼ਪੁਰ,ਡਾ: ਰਤਨ ਸਿੰਘ ਢਿੱਲੋਂ ਅੰਬਾਲਾ, ਸ਼੍ਰੀ ਪ੍ਰੇਮ ਮਹਿੰਦਰੂ ਅੰਬਾਲਾ, ਨਿਧੜਕ ਸਿੰਘ ਬਰਾੜ ਸੂਚਨਾ ਕਮਿਸ਼ਨਰ, ਪੰਜਾਬ, ਮੋਗਾ, ਡਾ: ਗੁਰਦੀਪ ਕੌਰ ,ਦਿੱਲੀ ਯੂਨੀਵਰਸਿਟੀ, ਦਿੱਲੀ ਰਵੇਲ ਸਿੰਘ ਭਿੰਡਰ ,ਪੱਤਰਕਾਰ ਪੰਜਾਬੀ ਟ੍ਰਿਬਿਊਨ ,ਪਟਿਆਲਾ,ਡਾ: ਨਰਵਿੰਦਰ ਸਿੰਘ ਕੌਸ਼ਲ ਸੰਗਰੂਰ,ਡਾ: ਸੁਲਤਾਨਾ ਬੇਗਮ ,ਪਟਿਆਲਾ,ਡਾ: ਤਰਸਪਾਲ ਕੌਰ ,ਐੱਸ ਡੀ ਕਾਲਿਜ ਬਰਨਾਲਾ, ਦਲਜੀਤ ਸਿੰਘ ਸ਼ਾਹੀ,ਐਡਵੋਕੇਟ ਸਮਰਾਲਾ ਡਾ: ਸੁਨੀਤਾ ਧੀਰ ਫਿਲਮ ਅਦਾਕਾਰ ਤੇ ਪ੍ਰੋਫੈਸਰ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਡਾ: ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸਮੇਸ਼ ਕਾਲਿਜ ਬਾਦਲ(ਮੁਕਤਸਰ)ਡਾ: ਬਰਜਿੰਦਰ ਚੌਹਾਨ ਦਿੱਲੀ, ਸਤੀਸ਼ ਗੁਲ੍ਹਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ, ਡਾ: ਦੀਪਕ ਮਨਮੋਹਨ ਸਿੰਘ ,ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਪਟਿਆਲਾ,ਬੀਬਾ ਬਲਵੰਤ ਗੁਰਦਾਸਪੁਰ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ, ਨਾਭਾ,ਪ੍ਰੋ: ਮਨਿੰਦਰ ਕੌਰ ਗਿੱਲ ਚੰਡੀਗੜ੍ਹ,ਡਾ: ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਚੰਡੀਗੜ੍ਹ,ਖਾਲਿਦ ਹੁਸੈਨ,ਸਾਬਕਾ ਡਿਪਟੀ ਕਮਿਸ਼ਨਰ, ਜੰਮੂ ਕਸ਼ਮੀਰ,ਸੁਸ਼ੀਲ ਦੋਸਾਂਝ ਮੁੱਖ ਸੰਪਾਦਕ ਹੁਣ ਮੈਗਜ਼ੀਨ, ਗਰੇਟਰ ਮੋਹਾਲੀ ਸ਼੍ਰੀਮਤੀ ਕਮਲ ਦੋਸਾਂਝ ਪੱਤਰਕਾਰ ਗਰੇਟਰ ਮੋਹਾਲੀ ਡਾ: ਹਰਕੇਸ਼ ਸਿੰਘ ਸਿੱਧੂ ਰੀਟਾਇਰਡ ਆਈ ਏ ਐੱਸ, ਪਟਿਆਲਾ ਡਾ: ਤੇਜਿੰਦਰ ਕੌਰ ਧਾਲੀਵਾਲ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਮੁਕਤਸਰ ਸਾਹਿਬ ਤੇ ਗੁਰਭੇਜ ਸਿੰਘ ਗੋਰਾਇਆ ਸਕੱਤਰ , ਪੰਜਾਬੀ ਅਕਾਡਮੀ ਦਿੱਲੀ ਸ਼ਾਮਿਲ ਕੀਤੇ ਗਏ ਹਨ।

ਅਮਰੀਕਾ, ਕੈਨੇਡਾ, ਹਾਲੈਂਡ, ਡੈਨਮਾਰਕ,ਆਸਟਰੇਲੀਆ,ਸਿੰਘਾਪੁਰ,ਜਰਮਨੀ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ ਤੋਂ ਵੀ ਡੈਲੀਗੇਟ ਪਹੁੰਚ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION