35.1 C
Delhi
Saturday, April 20, 2024
spot_img
spot_img

25 ਫੁੱਟ ਡੂੰਘੀ ਖੂਹੀ ਵਿਚ ਦੱਬੇ ਮਾਨਸਾ ਦੇ ਕਿਸਾਨ ਨੂੰ ਪ੍ਰਸ਼ਾਸ਼ਨ ਨੇ 2 ਘੰਟਿਆਂ ’ਚ ਕੱਢਿਆ ਬਾਹਰ

ਮਾਨਸਾ, 07 ਅਗਸਤ, 2019:

ਜ਼ਿਲ੍ਹਾ ਮਾਨਸਾ ਪ੍ਰਸ਼ਾਸ਼ਨ ਨੇ ਖੇਤ ਵਿੱਚ ਖੁਹੀ ‘ਚ ਦਬੇ ਇੱਕ ਕਿਸਾਨ ਨੂੰ ਡੇਢ (1 ਘੰਟਾ 30 ਮਿੰਟ) ਘੰਟੇ ਦੇ ਅੰਦਰ-ਅੰਦਰ ਆਪ੍ਰੇਸ਼ਨ ਚਲਾ ਕੇ ਸਹੀ ਸਲਾਮਤ ਬਾਹਰ ਕੱਢ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਢਿੱਲੋਂ ਪੱਤੀ ਪਿੰਡ ਭੈਣੀ ਬਾਘਾ ਦਾ ਕਿਸਾਨ ਜਸਵਿੰਦਰ ਸਿੰਘ (35) ਪੁੱਤਰ ਦਰਸ਼ਨ ਸਿੰਘ, ਜਿਸ ਕੋਲ ਢਾਈ ਏਕੜ ਜ਼ਮੀਨ ਹੈ, ਆਪਣੇ ਖੇਤ ਵਿੱਚ 7 ਅਗਸਤ ਨੂੰ ਦੁਪਹਿਰ ਦੇ ਕਰੀਬ 12.30 ਵਜੇ 25 ਫੁੱਟ ਡੂੰਘੀ ਇੱਕ ਖੁਹੀ ਵਿੱਚੋਂ ਇੱਟਾਂ ਕੱਢਣ ਦਾ ਕੰਮ ਕਰ ਰਿਹਾ ਸੀ ਅਤੇ ਖੁਹੀ ਨੂੰ ਮਿੱਟੀ ਨਾਲ ਭਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਖੁਹੀ 17-18 ਫੁੱਟ ਦੇ ਕਰੀਬ ਰਹਿ ਗਈ ਤਾਂ ਖੁਹੀ ਦੇ ਉਪਰਲੀ ਮਿੱਟੀ ਕਿਸਾਨ ਦੇ ਉਪਰ ਗਿਰ ਗਈ ਅਤੇ ਕਿਸਾਨ ਜਸਵਿੰਦਰ ਸਿੰਘ ਉਸ ਮਿੱਟੀ ਦੇ ਹੇਠਾਂ ਦੱਬ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਪਟਵਾਰੀ ਵੇਦ ਪ੍ਰਕਾਸ਼ ਵੱਲੋਂ ਇਸ ਸਾਰੀ ਘਟਨਾ ਦੀ ਸੂਚਨਾ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ ਨੂੰ ਦਿੱਤੀ ਗਈ, ਜਿਸ ‘ਤੇ ਤਹਿਸੀਲਦਾਰ ਮਾਨਸਾ 1 ਵਜੇ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ ਮਾਨਸਾ ਨੇ ਖੁਦ ਮੌਕੇ ‘ਤੇ ਮੌਜੂਦ ਰਹਿ ਕੇ ਇਹ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰਵਾਇਆ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਕਿਸਾਨ ਜਸਵਿੰਦਰ ਸਿੰਘ ਨੂੰ ਬਚਾਉਣ ਲਈ ਤੁਰੰਤ ਰਾਹਤ ਕਾਰਜ ਆਰੰਭ ਦਿੱਤੇ ਗਏ ਅਤੇ ਮਿੱਟੀ ਨੂੰ ਕੱਢਣ ਲਈ 3 ਜੇ.ਸੀ.ਬੀ. ਮਸ਼ੀਨਾਂ ਲਗਾ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਡੇਢ ਘੰਟੇ ਦੇ ਲਗਾਤਾਰ ਚੱਲੇ ਇਸ ਬਚਾਅ ਕਾਰਜ ਤੋਂ ਬਾਅਦ ਕਿਸਾਨ ਜਸਵਿੰਦਰ ਸਿੰਘ ਨੂੰ ਸਹੀ ਸਲਾਮਤ ਖੁਹੀ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਤੁਰੰਤ ਹੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਕਿ ਕਿਸਾਨ ਜਸਵਿੰਦਰ ਸਿੰਘ ਦੀ ਹਾਲਤ ਬਿਲਕੁੱਲ ਠੀਕ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਰੇ ਬਚਾਅ ਕਾਰਜ ਵਿੱਚ ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਕਿ ਦੁਪਹਿਰ 1 ਵਜੇ ਐਂਬੂਲੈਂਸ ਵੀ ਘਟਨਾ ਵਾਲੀ ਜਗ੍ਹਾ ‘ਤੇ ਡਾਕਟਰੀ ਟੀਮ ਨਾਲ ਪੰਹੁਚ ਗਈ ਸੀ।

ਉਨ੍ਹਾਂ ਦੱਸਿਆ ਕਿ ਦੁਪਹਿਰ 12.30 ਸ਼ੁਰੂ ਕੀਤੇ ਗਏ ਕਿਸਾਨ ਜਸਵਿੰਦਰ ਸਿੰਘ ਦੇ ਬਚਾਅ ਦਾ ਕਾਰਜ ਦੁਪਹਿਰ 1.55 ਤੱਕ ਮੁਕੰਮਲ ਹੋ ਚੁੱਕਾ ਸੀ ਅਤੇ ਕਿਸਾਨ ਨੂੰ ਸਹੀ ਸਲਾਮਤ ਖੁਹੀ ਵਿੱਚੋਂ ਬਾਹਰ ਕੱਢ ਲਿਆ ਗਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION