31.7 C
Delhi
Friday, April 19, 2024
spot_img
spot_img

ਯੈੱਸ ਪੰਜਾਬ
ਚੰਡੀਗੜ, 22 ਜੁਲਾਈ, 2021 –
ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਵਿਜੈ ਸਾਂਪਲਾ ਦੀ ਬਤੌਰ ਚੇਅਰਮੈਨ ਉਪ ਰਾਸ਼ਟਰਪਤੀ ਨਾਲ ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਰਹੀ।

ਬੈਠਕ ਦੌਰਾਨ ਸਾਂਪਲਾ ਨੇ ਸ਼੍ਰੀ ਨਾਇਡੂ ਨੂੰ ਅਨੁਸੂਚਿਤ ਜਾਤੀ ਵਰਗ ਨੂੰ ਕਮੀਸ਼ਨ ਦੇ ਰਾਹੀਂ ਜਲਦ ਨਿਆਏ ਦਵਾਉਣ ਦੇ ਲਈ ਕੀਤੇ ਗਏ ਨਵੇਂ ਉਪਰਾਲਿਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਸਾਂਪਲਾ ਨੇ ਨੈਸ਼ਨਲ ਐਸਸੀ ਕਮੀਸ਼ਨ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਸ਼ਿਕਾਇਤ ਨਿਪਟਾਨ ਪੋਰਟਲ ਸਬੰਧੀ ਵੀ ਜਾਣਕਾਰੀ ਦਿੱਤੀ।

ਸਾਂਪਲਾ ਨੇ ਉਪ-ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ ਕਿ ਪੋਰਟਲ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਪੀੜਤ ਵਿਅਕਤੀ ਨਿਆਏ ਦੇ ਲਈ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ। ਉਨਾਂ ਪੋਰਟਲ ’ਤੇ ਸ਼ਿਕਾਇਤ ਦਰਜ਼ ਕਰਨ ਤੋਂ ਲੈ ਕੇ ਉਕਤ ਸ਼ਿਕਾਇਤ ਨੂੰ ਟਰੇਕ ਕਰਨ ਸਬੰਧੀ ਕਾਰਜ ਨੂੰ ਈ-ਫਾਈਿਗ ਦੀ ਦਿੱਤੀ ਗਈ ਸੁਵਿਧਾ ਦੀ ਵੀ ਜਾਣਕਾਰੀ ਦਿੱਤੀ।

ਸਾਂਪਲਾ ਨੇ ਸ਼੍ਰੀ ਨਾਇਡੂ ਨੂੰ ਦੱਸਿਆ ਕਿ ਕਿਵੇਂ ਪੋਰਟਲ ‘ਤੇ ਦਲਿਤ ਅਤਿਆਚਾਰ ਦੇ ਕੇਸਾਂ ਦੀ ਸੁਣਵਾਈ ਪ੍ਰਕਿਰਿਆ ਈ-ਕੋਰਟ ਦੀ ਤਰਾਂ ਹੀ ਕੰਮ ਕਰ ਰਹੀ ਹੈ। ਉਨਾਂ ਦੱਸਿਆ ਕਿ ਉਕਤ ਪੋਰਟਲ ਕਮੀਸ਼ਨ ਦੀ ਵੈਬਸਾਈਟ ਨਾਲ ਸਿੱਧੇ ਜੁੜਿਆ ਹੋਇਆ ਹੈ ਅਤੇ ਪੋਰਟਲ ’ਤੇ ਦਰਜ਼ ਸ਼ਿਕਾਇਤ ਸਿੱਧੇ ਕਮੀਸ਼ਨ ਦੇ ਕੋਲ ਦਰਜ਼ ਹੁੰਦੀ ਹੈ। ਉਨਾਂ ਦੱਸਿਆ ਕਿ ਪੋਰਟਲ ’ਤੇ ਸ਼ਿਕਾਇਤ ਦੇ ਨਾਲ ਹੋਰ ਸਬੰਧਤ ਆਡਿਓ/ਵੀਡੀਓ ਫਾਈਲਾਂ ਵੀ ਅਪਲੋਡ ਕਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ।

ਇਸ ਮੌਕੇ ਸ਼੍ਰੀ ਨਾਇਡੂ ਨੇ ਸਾਂਪਲਾ ਦੀ ਅਗੁਵਾਈ ਵਿਚ ਕਮੀਸ਼ਨ ਵੱਲੋਂ ਦਲਿਤਾਂ ਨੂੰ ਨਿਆਏ ਸੁਨਿਸ਼ਿਚਤ ਕਰਨ ਦੇ ਲਈ ਕੀਤੇ ਜਾ ਰਹੇ ਯਤਨਾਂ ਦੇ ਲਈ ਵਧਾਈ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION