24.1 C
Delhi
Thursday, April 25, 2024
spot_img
spot_img

22 ਪਾਜ਼ਿਟਿਵ ਕੇਸਾਂ ਨਾਲ ਜਲੰਧਰ ਪੰਜਾਬ ’ਚ ਦੂਜੇ ਨੰਬਰ ’ਤੇ, ਰਾਜ ਵਿਚ ਪਾਜ਼ਿਟਿਵ ਕੇਸ 171 ਹੋਏ

ਯੈੱਸ ਪੰਜਾਬ
ਚੰਡੀਗੜ੍ਹ, 12 ਅਪ੍ਰੈਲ, 2020:

ਪੰਜਾਬ ਵਿਚ ਅੱਜ ਇਕ ਦਿਨ ਵਿਚ ਹੀ 12 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਜ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 171 ਹੋ ਗਈ ਹੈ।

ਮੋਹਾਲੀ ਵਿਚ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਇੱਥੇ ਪਾਜ਼ਿਟਿਵ ਕੇਸਾਂ ਦੀ ਗਿਣਤੀ 53 ਹੋ ਗਈ ਸੀ ਪਰ ਬਾਅਦ ਦੀ ਖ਼ਬਰ ਹੈ ਕਿ ਮੁੰਡੀ ਖ਼ਰੜ ਤੋਂ ਇਕ ਹੋਰ ਕੇਸ ਸਾਹਮਣੇ ਆਉਣ ਨਾਲ ਇਹ ਗਿਣਤੀ 54 ਹੋ ਗਈ ਹੈ।

ਜਦਕਿ 6 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਅਤੇ ਇਕ ਪਹਿਲਾਂ ਹੀ ਹੋਈ ਮੌਤ ਤੋਂ ਬਾਅਦ ਆਈ ਕੋਰੋਨਾ ਪਾਜ਼ਿਟਿਵ ਰਿਪੋਰਟ ਸਦਕਾ ਜਿੱਥੇ ਜਲੰਧਰ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 1 ਤੋਂ ਵਧ ਕੇ 2 ਹੋ ਗਈ ਹੈ ੳੁੱਥੇ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ ਵੀ 22 ਹੋ ਗਈ ਹੈ। ਇਸ ਤਰ੍ਹਾਂ ਜਲੰਧਰ ਪੰਜਾਬ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਿਚ ਮੋਹਾਲੀ ਤੋਂ ਬਾਅਦ ਦੂਜੇ ਸਥਾਨ ’ਤੇ ਆ ਗਿਆ ਹੈ ਜਦਕਿ ਨਵਾਂਸ਼ਹਿਰ 19 ਕੇਸਾਂ ਨਾਲ ਰਾਜ ਵਿਚ ਤੀਜੇ ਨੰਬਰ ’ਤੇ ਹੈ।

ਜਲੰਧਰ ਵਿਚ ਪਹਿਲਾਂ ਹੋਈ ਇਕ ਔਰਤ ਦੀ ਮੌਤ ਤੋਂ ਬਾਅਦ ਉਸਦੀ ਰਿਪੋਰਟ ਪਾਜ਼ਿਟਿਵ ਆਉਣ ’ਤੇ ਹੁਣ ਰਾਜ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 13 ਹੋ ਗਈ ਹੈ।

ਮੋਹਾਲੀ ਦੇ ਜਵਾਹਰਪੁਰ ਵਿਚ ਹੀ ਅੱਜ ਦੋ ਔਰਤਾਂ ਅਤੇ ਇਕ 17 ਸਾਲਾ ਲੜਕੀ ਦੇ ਪਾਜ਼ਿਟਿਵ ਪਾਏ ਜਾਣ ਮਗਰੋਂ ਇਕੱਲੇ ਜਵਾਹਰਪੁਰ ਵਿਚ ਹੀ ਕੇਸਾਂ ਦੀ ਗਿਣਤੀ 37 ਹੋ ਗਈ ਹੈ ਜਦਕਿ ਜ਼ਿਲ੍ਹਾ ਮੋਹਾਲੀ ਵਿਚ ਕੁਲ ਗਿਣਤੀ 54 ਹੋ ਗਈ ਹੈ।

ਇਸ ਸਭ ਕਾਸੇ ਵਿਚ ਰਾਹਤ ਦੀ ਗੱਲ ਇਹ ਹੈ ਕਿ ਹੁਣ ਤਕ ਰਾਜ ਅੰਦਰ 23 ਮਰੀਜ਼ ਠੀਕ ਹੋ ਕੇ ਨੈਗੇਟਿਵ ਪਾਏ ਜਾਣ ਮਗਰੋਂ ਘਰਾਂ ਨੂੰ ਪਰਤ ਚੁੱਕੇ ਹਨ।

ਅੱਜ ਜਲੰਧਰ ਅਤੇ ਮੋਹਾਲੀ ਤੋਂ ਇਲਾਵਾ ਕਪੂਰਥਲਾ ਤੋਂ ਇਕ ਅਤੇ ਫ਼ਰੀਦਕੋਟ ਤੋਂ ਇਕ ਕੇਸ ਹੋਰ ਸਾਹਮਣੇ ਆਇਆ ਹੈ।

ਸਮੁੱਚੇ ਰਾਜ ਦੀ ਜ਼ਿਲ੍ਹਾ ਵਾਰ ਸਥਿਤੀ ਇਸ ਤਰ੍ਹਾਂ ਹੈ:

ਮੋਹਾਲੀ 54
ਜਲੰਧਰ 22
ਨਵਾਂ ਸ਼ਹਿਰ 19
ਪਠਾਨਕੋਟ 16
ਮਾਨਸਾ 11
ਅੰਮ੍ਰਿਤਸਰ 11
ਲੁਧਿਆਣਾ 10
ਹੁਸ਼ਿਆਰਪੁਰ 7
ਮੋਗਾ 4
ਰੋਪੜ 3
ਫ਼ਰੀਦਕੋਟ 3
ਸੰਗਰੂਰ 2
ਫ਼ਤਹਿਗੜ੍ਹ ਸਾਹਿਬ 2
ਬਰਨਾਲਾ 2
ਪਟਿਆਲਾ 2
ਕਪੂਰਥਲਾ 2
ਮੁਕਤਸਰ 1


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION