34 C
Delhi
Tuesday, April 23, 2024
spot_img
spot_img

2.45 ਲੱਖ ਖ਼ਪਤਕਾਰਾਂ ਨੂੰ ਬਿਜਲੀ ਬਿੱਲਾਂ ਰਾਹੀਂ ਪਹੁੰਚੇਗੀ ਫ਼ਿਰੋਜ਼ਪੁਰ ਦੇ ਡੀ.ਸੀ. ਚੰਦਰ ਗੈਂਦ ਦੀ ‘ਗ੍ਰੀਨ ਅਪੀਲ’

ਫਿਰੋਜ਼ਪੁਰ, 1 ਨਵੰਬਰ, 2019 –
ਫਿਰੋਜ਼ਪੁਰ ਪਾਵਰ ਸਰਕਲ ਦੇ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਜਲਦ ਹੀ ਇੱਕ ਗਰੀਨ ਅਪੀਲ ਮਿਲੇਗੀ, ਜਿਸ ਤਹਿਤ ਟਿਊਬਲ ਦੇ ਆਲੇ ਦੁਆਲੇ ਰੁੱਖ ਲਗਾਉਣ ਦੀ ਅਪੀਲ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਦਮ ਫਿਰੋਜ਼ਪੁਰ ਪਾਵਰ ਸਰਕਲ ਦੇ ਕਰੀਬ ਇੱਕ ਲੱਖ ਟਿਊਬਵੈੱਲਾਂ ਦੇ ਆਲੇ-ਦੁਆਲੇ ਪੌਦਾਰੋਪਣ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਪਾਣੀ ਦੇ ਪੁੱਤਰ ਨੂੰ ਉੱਚਾ ਚੱਕਣ ਲਈ ਇਹ ਕਦਮ ਮੀਲ ਦੇ ਪੱਥਰ ਵਾਂਗ ਸਾਬਿਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਇਹ ਕਰਨਾ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਆਪਣੀ ਸਿੱਖਿਆਵਾਂ ਵਿੱਚ ਸਾਡੇ ਕੁਦਰਤੀ ਸਰੋਤਾਂ ਦੀ ਅਹਿਮੀਅਤ ਤੇ ਖਾਸ ਜ਼ੋਰ ਦਿੱਤਾ ਹੈ।

ਅਪੀਲ ਵਿਚ ਕਿਹਾ ਗਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ, ਹਵਾ ਨੂੰ ਸਾਫ਼ ਸੁਥਰਾ ਰੱਖਣ, ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਟਿਊਬਲ ਦੇ ਆਲੇ ਦੁਆਲੇ 20-20 (ਕਿੱਕਰ, ਨਿੰਮ, ਆਂਵਲਾ, ਟਾਹਲੀ ਅਤੇ ਛਾਂਦਾਰ) ਪੌਦੇ ਲਾਉਣ ਦੀ ਅਪੀਲ ਕਰਦਾ ਹਾਂ। ਇਸ ਤਰ੍ਹਾਂ ਕਰਨ ਵਾਲੇ ਕਿਸਾਨਾਂ ਨੂੰ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ, ਚੰਦਰ ਗੈਂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਪਾਵਰ ਸਰਕਲ ਵਿੱਚ ਕਰੀਬ ਇੱਕ ਲੱਖ ਟਿਊਬਲ ਕੁਨੈਕਸ਼ਨ ਹਨ ਜੇਕਰ ਇਸ ਅਪੀਲ ਨੂੰ ਮੰਨ ਕੇ ਲੋਕ ਪੌਦਾਰੋਪਣ ਕਰਨਗੇ ਤਾਂ ਪੂਰੇ ਸਰਕਲ ਵਿੱਚ ਟਿਊਬਲ ਦੇ ਆਲੇ ਦੁਆਲੇ 20 ਲੱਖ ਪੌਦੇ ਲਗਾਏ ਜਾ ਸਕਦੇ ਹਨ, ਜੋ ਕਿ ਇਕ ਵੱਡੀ ਉਪਲੱਬਧੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਕਲ ਵਿੱਚ 2.45 ਲੱਖ ਪਾਵਰ ਖਪਤਕਾਰ ਹਨ ਜਿਨ੍ਹਾਂ ਦੇ ਬਿਜਲੀ ਬਿੱਲਾਂ ਤੇ ਜਲਦ ਹੀ ਗ੍ਰੀਨ ਅਪੀਲ ਦੀ ਮੋਹਰ ਲਗਾ ਗੇ ਭੇਜੀ ਜਾਵੇਗੀ।

ਉਨ੍ਹਾਂ ਕਿਹਾ ਕਿ ਵਾਤਾਵਰਨ ਖ਼ਾਸ ਕਰ ਥੱਲੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਗਰੀਨ ਕਵਰ ਨੂੰ ਵਾਧਾ ਦੇਣ ਲਈ ਇਕ ਅਨੋਖੀ ਪਹਿਲ ਕੀਤੀ ਸੀ ਜਿਸ ਤਹਿਤ ਅਸਲਾ ਲਾਇਸੈਂਸ ਦੇ ਆਵੇਦਕਾਂ ਲਈ 10-10 ਪੌਦੇ ਲਗਾਉਣਾ ਲਾਜ਼ਮੀ ਕੀਤਾ ਗਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION