36.7 C
Delhi
Friday, April 19, 2024
spot_img
spot_img

1984 ’ਚ ਕਾਤਲਾਂ ਨੇ ਹੋਂਦ ਚਿੱਲੜ ਵਿਚ ਸਿੱਖੀ ਦੀ ਹੋਂਦ ਖ਼ਤਮ ਕਰਨ ਲਈ ਹਰ ਸੰਭਵ ਯਤਨ ਕੀਤਾ: ਪੀਰ ਮੁਹੰਮਦ

ਚੰਡੀਗੜ੍ਹ, 7 ਨਵੰਬਰ 2019 –

ਅੱਜ ਰਿਵਾੜੀ ਤੋ 21 ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਹੌਦ ਚਿੱਲੜ ਦੇ ਖੰਡਰਾਂ ਵਿੱਚ ਸ਼ਹੀਦ ਕੀਤੇ 32 ਸਿੱਖਾਂ ਦੀ ਯਾਦ ਵਿੱਚ ਕੀਤੇ ਸ਼ਹੀਦੀ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਇਸ ਮੌਕੇ 35 ਸਾਲ ਪਹਿਲਾ ਢਾਹੇ ਗਏ ।

ਗੁਰਦੁਆਰਾ ਸਾਹਿਬ ਦੀ ਖੰਡਰ ਹੋਈ ਇਮਾਰਤ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਡਾਗੋ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਥੇਦਾਰ ਸਤੌਖ ਸਿੰਘ ਸਾਹਨੀ, ਗੁਰਦੁਆਰਾ ਸਿੰਘ ਸਭਾ ਪਟੌਦੀ ਦੇ ਪ੍ਰਧਾਨ ਸ੍ਰ ਗੁਰਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਜਗਰੂਪ ਸਿੰਘ ਚੀਮਾ, ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਮੈਬਰ ਸ੍ਰ ਬਲਕਰਨ ਸਿੰਘ ਢਿੱਲੋ ਨੇ ਦੱਸਿਆ ਕਿ ਅੱਜ ਹੌਦ ਚਿੱਲੜ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਦੇਖ ਰੇਖ ਹੇਠ ਹੋਏ ਸ਼ਹੀਦੀ ਸਮਾਗਮ ਵਿੱਚ ਪ੍ਰਣ ਕੀਤਾ ਗਿਆ ਕਿ ਹੌਦ ਚਿੱਲੜ ਦੇ ਖੰਡਰਾ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਵਜੋ ਸਥਾਪਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਉਸ ਵਕਤ ਤੱਕ ਮਜਬੂਰ ਕੀਤਾ ਜਾਂਦਾ ਰਹੇਗਾ ਜਦ ਤੱਕ ਇਹ ਦੋਵੇ ਸੰਸਥਾਵਾ ਆਪਣੀ ਜਿੰਮੇਵਾਰੀ ਨਿਭਾਉਣ ਲਈ ਤਿਆਰ ਨਹੀ ਹੁੰਦੀਆ ।

ਇਸ ਮੌਕੇ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਨਾਨਕ ਸਾਹਿਬ ਦੇ 32 ਸਿੱਖਾ ਨੂੰ ਹੌਦ ਚਿੱਲੜ ਦੇ ਇਸ ਅਭਾਗੇ ਪਿੰਡ ਵਿੱਚ ਸ਼ਹੀਦ ਕਰਨ ਵਾਲੇ ਕਾਤਲਾ ਖਿਲਾਫ ਕਨੂੰਨੀ ਕਾਰਵਾਈ ਕਰਨ ਲਈ ਆਪਣੇ ਸੰਵਿਧਾਨਿਕ ਫਰਜਾ ਦੀ ਪੂਰਤੀ ਕਰੇ ।

ਸੰਗਤਾ ਨੂੰ ਸੰਬੋਧਨ ਕਰਦਿਆ ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਭਿਆਨਕ ਦੁਖਾਂਤ ਭਾਰਤ ਦੇ ਮੱਥੇ ਤੇ ਕਲੰਕ ਹੈ ਇਸ ਘਿਨਾਉਣੇ ਘਟਨਾਕ੍ਰਮ ਨੇ ਦੁਨੀਆ ਨੂੰ ਇਹ ਸੁਨੇਹਾ ਵਾਰ ਵਾਰ ਦਿੱਤਾ ਹੈ ਕਿ ਅਜਾਦ ਭਾਰਤ ਅੰਦਰ ਸਿੱਖ ਕੌਮ ਦੀ 6 ਜੂਨ 1984 ਅਤੇ 1ਨਵੰਬਰ 1984 ਨੂੰ ਯੋਜਨਾਬੱਧ ਢੰਗ ਨਾਲ 18 ਰਾਜਾ ਤੇ 110 ਵੱਡੇ ਸਹਿਰਾ ਵਿੱਚ ਨਸਲਕੁਸ਼ੀ ਕੀਤੀ ਗਈ ਸੀ ਪਰ 35 ਸਾਲਾ ਬਾਅਦ ਵੀ ਇਨਸਾਫ ਨਹੀ ਕੀਤਾ ਗਿਆ ।

ਇਸ ਮੌਕੇ ਭਾਈ ਦਰਸ਼ਨ ਸਿੰਘ ਘੌਲੀਆ ਪ੍ਰਧਾਨ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਕਿਹਾ ਕਿ ਉਹਨਾ ਦੀ ਸੰਸਥਾ ਜਥੇਦਾਰ ਸਤੌਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁੜਗਾਂਵ ਅਤੇ ਸ੍ਰ ਗੁਰਜੀਤ ਸਿੰਘ ਪਟੌਦੀ ਦੇ ਸਹਿਯੋਗ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 133 ਪਟੀਸ਼ਨ ਦਾਇਰ ਕਰ ਚੁੱਕੇ ਹਨ ਜਿੰਨਾ ਦੀ ਅਗਲੀ ਤਾਰੀਖ 21 ਜਨਵਰੀ ਹੈ ।

ਉਸ ਦਿਨ ਕੇਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਕਿ ਹੁਣ ਤੱਕ ਦੋਸ਼ੀਆ ਖਿਲਾਫ ਕਿਉ ਨਹੀ ਕਾਰਵਾਈ ਕੀਤੀ ਗਈ ।

ਇਸ ਮੌਕੇ ਪ੍ਰਮੁੱਖ ਕਾਲਮ ਨਵੀਸ ਸਵਰਗੀ ਡਾਕਟਰ ਮਹੀਪ ਸਿੰਘ ਦੇ ਬੇਟੇ ਕਨੈਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੇ ਆਰਥਿਕ ਸਲਾਹਕਾਰ ਰਹੇ ਸ੍ਰ ਜੈਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਾਹੀਦਾ ਹੈ।

ਉਹ ਆਪਣੀ ਹੌਦ ਹਸਤੀ ਨੂੰ ਦੁਨੀਆ ਦੇ ਹਰੇਕ ਖੇਤਰ ਵਿੱਚ ਅੱਗੇ ਲਿਜਾਣ ਲਈ ਨੇਕ ਕਾਰਜ ਕਰਨ ਤੇ ਆਪਣੇ ਸਹੀਦਾ ਨੂੰ ਨਾ ਭੁੱਲਣ ਉਹਨਾ ਕਿਹਾ ਕਿ ਉਹ ਹੌਦ ਚਿੱਲੜ ਦੇ ਖੂਨੀ ਕਾਂਡ ਨੂੰ ਕਨੇਡੀਅਨ ਸਰਕਾਰ ਕੋਲ ਵੀ ਉਠਾਉਣਗੇ ਇਸ ਮੌਕੇ ਬੀਬੀ ਸੁਰਜੀਤ ਕੌਰ , ਬੀਬੀ ਜੀਵਨੀ ਬਾਈ, ਅਤੇ ਭਾਈ ਤਿਰਲੋਕ ਸਿੰਘ ਆਦਮਪੁਰ ਦਾ ਸਨਮਾਨ ਕੀਤਾ ਗਿਆ ਚਿੱਲੜ ਪਿੰਡ ਦੇ ਸਰਪੰਚ ਸ੍ਰੀ ਬਲਰਾਮ ਨਾਹਰਾ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ ਤੇ ਕਿਹਾ ਸਿੱਖ ਇੱਕ ਬਹਾਦਰ ਕੌਮ ਹੈ ਇਸ ਦੀ ਹੋਂਦ ਹਸਤੀ ਮਿਟਾਉਣ ਵਾਲੇ ਖੁਦ ਮਿਟ ਗਏ ਪਰ ਇਹ ਕੌਮ ਦੁਨੀਆ ਦੇ ਦਿਲਾ ਵਿੱਚ ਰਾਜ ਕਰ ਰਹੀ ਹੈ ।

ਅੱਜ ਦੇ ਸ਼ਹੀਦੀ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਭਾਈ ਲੱਖਵੀਰ ਸਿੰਘ ਰਡਿਆਲਾ, ਭਾਈ ਹਰੀ ਸਿੰਘ ਖਾਲਸਾ ਕਰਨਾਲ ਬਾਬਾ ਬੂਟਾ ਸਿੰਘ ਕਮਾਲਪੁਰਾ, ਭਾਈ ਹਰਜਿੰਦਰ ਸਿੰਘ , ਭਾਈ ਗੁਰਪ੍ਰੀਤ ਸਿੰਘ ਝੱਮਟ ਹਾਜਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION