25.1 C
Delhi
Friday, March 29, 2024
spot_img
spot_img

1971 ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ Asafwala ਬਣੇਗਾ ‘ਵਿਜੇ ਸਤੰਭ’, ਨਿਰਮਾਣ ਲਈ Capt Amarinder ਵੱਲੋਂ 39.50 ਲੱਖ ਰੁਪਏ ਮਨਜ਼ੂਰ

ਯੈੱਸ ਪੰਜਾਬ
ਫਾਜ਼ਿਲਕਾ, 27 ਮਾਰਚ, 2021 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 39.50 ਲੱਖ ਰੁਪਏ ਦੀ ਗ੍ਰਾਂਟ ਫਾਜ਼ਿਲਕਾ ਜ਼ਿਲੇ ਦੇ ਆਸਫਵਾਲਾ ਵਿਖੇ ਬਣੀ ਸ਼ਹੀਦਾਂ ਦੀ ਸਮਾਧੀ ਵਿਖੇ ਵਿਜੈ ਸਤੰਭ ਦੇ ਨਿਰਮਾਨ ਲਈ ਮੰਜੂਰ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਆਸਫ ਵਾਲਾ ਵਿਖੇ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਿਆ ਹੋਇਆ ਹੈ। 1971 ਦੀ ਜੰਗ ਵਿਚ ਜਿੱਤ ਦੀ ਦੇਸ਼ ਇਸ ਸਾਲ ਗੋਲਡਨ ਜੁਬਲੀ ਮਨਾ ਰਿਹਾ ਹੈ ਅਤੇ ਕੌਮੀ ਪੱਧਰ ਤੇ ਅਨੇਕਾਂ ਸਮਾਗਮ ਹੋ ਰਹੇ ਹਨ। ਦੇਸ਼ ਇਸ ਸਾਲ ਨੂੰ ਸਵਰਨਿਮ ਵਿਜੈ ਸਾਲ ਵਜੋਂ ਮਨਾ ਰਿਹਾ ਹੈ।

ਇਸੇ ਲੜੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਜ਼ਿਲੇ ਦੇ ਇਸ ਸ਼ਹੀਦੀ ਸਮਾਰਕ ਵਿਖੇ 1971 ਦੇ ਸ਼ਹੀਦਾਂ ਦੀ ਯਾਦ ਵਿਚ ਇਕ ਵਿਜੈ ਸੰਤਭ ਬਣਾਉਣ ਲਈ ਇਹ ਗ੍ਰਾਂਟ ਪ੍ਰਵਾਨ ਕੀਤੀ ਹੈ।

ਇੱਥੇ ਜਿਕਰਯੋਗ ਹੈ ਕਿ 1971 ਦੀ ਜੰਗ ਵਿਚ ਪਾਕਿਸਤਾਨ ਵੱਲੋਂ ਕੀਤੇ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਫੌਜ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਸ਼ਹਿਰ ਨੂੰ ਬਚਾਇਆ ਸੀ। ਇਸ ਲਈ ਇੰਨਾਂ ਸ਼ਹੀਦਾਂ ਨੂੰ ਫਾਜ਼ਿਲਕਾ ਦੇ ਰਾਖੇ ਵੀ ਆਖਿਆ ਜਾਂਦਾ ਹੈ।

ਇੰਨਾਂ ਸ਼ਹੀਦਾਂ ਦੀ ਯਾਦ ਵਿਚ ਕੌਮਾਂਤਰੀ ਬਾਰਡਰ ਦੇ ਨੇੜੇ ਸ਼ਹੀਦਾਂ ਦੀ ਸਮਾਧੀ ਯਾਦਗਾਰ ਬਣਾਈ ਗਈ ਜਿੱਥੇ ਇੰਨਾਂ ਸ਼ਹੀਦ ਫੌਜੀਆਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਇਸ ਥਾਂ ਤੇ ਹਰ ਸਾਲ ਭਾਰਤੀ ਫੌਜ ਅਤੇ ਫਾਜ਼ਿਲਕਾ ਦੇ ਲੋਕਾਂ ਵੱਲੋਂ ਇਕ ਸਮਾਗਮ ਕਰਕੇ ਇੰਨਾਂ ਸ਼ਹੀਦਾਂ ਨੂੰ ਨਮਨ ਕੀਤਾ ਜਾਂਦਾ ਹੈ।

ਹੁਣ ਇਸੇ ਥਾਂ ਦੇਸ਼ ਦੀ ਜਿੱਤ ਦੇ 50 ਸਾਲ ਪੂਰੇ ਹੋਣ ਤੇ ਇਕ ਵਿਜੈ ਸੰਤਭ ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ਸਾਡੀਆਂ ਅਗਲੀਆਂ ਪੀੜੀਆਂ ਨੂੰ ਸਾਡੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਦਾਸਤਾਨ ਤੋਂ ਜਾਣੂ ਕਰਵਾਉਂਦਾ ਰਹੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION