35.1 C
Delhi
Thursday, March 28, 2024
spot_img
spot_img

17 ਸਤੰਬਰ ਤੋਂ ਹੋਵੇਗੀ ਫ਼ਿਰੋਜ਼ਪੁਰ ਛਾਉਣੀ ’ਚ ਫ਼ੌਜ ਦੀ ਭਰਤੀ

ਫਿਰੋਜ਼ਪੁਰ, 5 ਸਤੰਬਰ 2019, 2019:

ਆਰਮੀ ਦੀਆਂ ਵੱਖ-ਵੱਖ ਅਸਾਮੀਆਂ ‘ਤੇ ਹੋਣ ਵਾਲੀ ਆਰਮੀ ਦੀ ਭਰਤੀ ਸਬੰਧੀ ਆਗਾਮੀ ਪ੍ਰਬੰਧਾਂ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਰਵਿੰਦਰ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਡਾਇਰੈਕਟਰ ਰਿਕਰੂਟਿੰਗ ਕਰਨਲ ਸੌਰਭ ਪਾਂਡੇ ਨਾਲ ਭਰਤੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਅਤੇ ਸਹਾਇਕ ਕਮਿਸ਼ਨਰ ਸ੍ਰ. ਰਣਜੀਤ ਸਿੰਘ ਭੁੱਲਰ ਵੀ ਹਾਜ਼ਰ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨਲ ਸ੍ਰੀ. ਸੌਰਭ ਪਾਂਡੇ ਨੇ ਦੱਸਿਆ ਕਿ ਇਹ ਭਰਤੀ ਰੈਲੀ 17 ਤੋਂ 26 ਸਤੰਬਰ 2019 ਤੱਕ ਫਿਰੋਜ਼ਪੁਰ ਛਾਉਣੀ ਦੇ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿੱਚ ਹੋਵੇਗੀ। ਜਿਸ ਵਿੱਚ ਫਿਰੋਜ਼ਪੁਰ, ਫ਼ਰੀਦਕੋਟ, ਸ੍ਰੀ. ਮੁਕਤਸਰ ਸਾਹਿਬ, ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ 21 ਹਜ਼ਾਰ ਉਮੀਦਵਾਰਾਂ ਵੱਲੋਂ ਹਿੱਸਾ ਲਿਆ ਜਾਣਾ ਹੈ।

ਇਹ ਭਰਤੀ ਆਰਮੀ ਦੇ ਸੋਲਜਰ ਜਨ. ਡਿਊਟੀ, ਸੋਲਜਰ ਟੈਕਨੀਕਲ, ਸੋਲਜਰ ਨਰਸਿੰਗ ਅਸਿਸਟੈਂਟ, ਨਰਸਿੰਗ ਅਸਿਸਟੈਂਟ ਵੈਟਰਨਰੀ, ਸੋਲਜਰ ਕਲਰਕ, ਸਟੋਰ ਕੀਪਰ ਟੈਕਨੀਕਲ ਦੇ ਪਦਾਂ ਦੇ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰਮੀ ਦੀ ਭਰਤੀ ਰੈਲੀ ਮੁਫ਼ਤ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੈ।

ਉਨ੍ਹਾਂ ਕਿਹਾ ਕਿ ਇਹ ਭਰਤੀ ਪੂਰੀ ਤਰ੍ਹਾਂ ਨਾਲ ਮੈਰਿਟ ਤੇ ਆਧਾਰਿਤ ਹੋਵੇਗੀ, ਇਸ ਲਈ ਉਮੀਦਵਾਰ ਆਰਮੀ ਭਰਤੀ ਦੇ ਨਾਮ ਤੇ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਾ ਦੇਣ ਅਤੇ ਏਜੰਟਾਂ ਦੀ ਲੁੱਟ ਤੋਂ ਦੂਰ ਰਹਿਣ।

ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਰਮੀ ਦੀ ਭਰਤੀ ਵਾਲੇ ਸਥਾਨ ਤੇ ਮੈਡੀਕਲ ਸਪੈਸ਼ਲਿਟੀ, ਐਂਬੂਲੈਂਸ ਅਤੇ ਬੈਰੀਕੇਟਿੰਗ ਦੇ ਪੁਖ਼ਤਾ ਪ੍ਰਬੰਧ ਕਰ ਲਏ ਜਾਣ, ਪੁਲਿਸ ਵਿਭਾਗ ਵੱਲੋਂ ਭਰਤੀ ਵਾਲੇ ਸਥਾਨ ਤੇ ਨਿਸ਼ਚਿਤ ਸਮੇਂ ਤੇ ਆਪਣੇ ਪੁਲਿਸ ਅਧਿਕਾਰੀ ਤੈਨਾਤ ਕਰ ਲਏ ਜਾਣ ਤਾਂ ਜੋ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਸਬੰਧਿਤ ਸਥਾਨ ਤੇ ਡਾਕਟਰ ਤੇ ਮੈਡੀਕਲ ਸਹੂਲਤ ਪੂਰੀ ਤਰ੍ਹਾਂ ਉਪਲੱਬਧ ਹੋਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਣਾ ਮੁੱਢਲਾ ਯੋਗਦਾਨ ਜ਼ਰੂਰ ਦੇਣ ਅਤੇ ਜਿਸ ਵਿਭਾਗ ਦੀ ਜੋ ਵੀ ਡਿਊਟੀ ਲਗਾਈ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ।

ਇਸ ਮੌਕੇ ਡੀ.ਐਸ.ਪੀ. ਸ੍ਰੀ ਸੁਖਦੀਪ ਸਿੰਘ, ਮੇਜਰ ਜਨਰਲ ਸ੍ਰੀ ਸੋਹਣ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION