35.1 C
Delhi
Thursday, March 28, 2024
spot_img
spot_img

ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ, ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ

ਅੱਜ-ਨਾਮਾ

ਚੱਲਦੀ ਗੱਲ ਨਾਲ ਗੱਲ ਨਹੀਂ ਸਿਰੇ ਲੱਗੀ,
ਫਿਰ ਵੀ ਹੁੰਦੀ ਸੀ ਬਾਕੀ ਤਾਂ ਆਸ ਬੇਲੀ।

ਮੁੱਕੀ ਅੱਜ ਨਾ, ਮੁੱਕ ਜਾਊ ਕੱਲ੍ਹ-ਪਰਸੋਂ,
ਇਹ ਵੀ ਹੁੰਦਾ ਹੈ ਬੜਾ ਧਰਵਾਸ ਬੇਲੀ।

ਪਿਛਲੇ ਦਿਨੀਂ ਕੁਝ ਮੁੱਕਦੀ ਨਜ਼ਰ ਆਈ,
ਪਹਿਲੀਆਂ ਮੀਟਿੰਗਾਂ ਵਾਂਗ ਮਿਠਾਸ ਬੇਲੀ।

ਟੁੱਟ ਗਈ ਅੰਤ ਨੂੰ ਗੱਲ ਹੈ ਸਾਫ-ਸਿੱਧੀ,
ਟੁੱਟੀ ਗੱਲ ਨਹੀਂ, ਟੁੱਟਾ ਵਿਸ਼ਵਾਸ ਬੇਲੀ।

ਜੇ ਨਾ ਟੁੱਟਦੀ, ਅਗਾਂਹ ਕੁਝ ਲਮਕ ਜਾਂਦੀ,
ਆਉਣਾ ‘ਛੱਬੀ’ ਤੋਂ ਨਹੀਂ ਸੀ ਡਰ ਬੇਲੀ।

ਕਰਦਾ ਅੱਜ ਨਹੀਂ ਪੱਕੀ ਕੋਈ ਗੱਲ ਲੱਭੇ,
ਲੱਗ ਗਏ ਸਿੱਧੇ ਅਫਵਾਹਾਂ ਨੂੰ ਪਰ ਬੇਲੀ।

-ਤੀਸ ਮਾਰ ਖਾਂ
ਜਨਵਰੀ 23, 2021

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION