spot_img
35.1 C
Delhi
Monday, June 17, 2024
spot_img

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ 11,000 ਲੋੜਵੰਦਾਂ ਨੂੰ ਵੰਡੇ ਕੰਬਲ ਅਤੇ ਲੋਹੜੀ ਦੇ ‘ਹੈਂਪਰਜ਼’

ਯੈੱਸ ਪੰਜਾਬ
ਲੁਧਿਆਣਾ, 13 ਜਨਵਰੀ, 2021 –
ਸਦਭਾਵਨਾ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ਸ਼ੁਰੂ ਕੀਤੀ ਗਈ ਵਿੰਟਰ ਵਾਰਮਥ’ ਯੋਜਨਾ ਤਹਿਤ ਅੱਜ ਲੁਧਿਆਣਾ ਸ਼ਹਿਰ ਵਿੱਚ ਸਮਾਜ ਦੇ ਹਰ ਵਰਗਾਂ ਵਿੱਚ 11,000 ਤੋਂ ਵੱਧ ਕੰਬਲ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਸਾਮਾਨ ਵਾਲੇ ਲੋਹੜੀ ਹੈਂਪਰ ਵੰਡੇ ਗਏ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਅੱਜ ਸਥਾਨਕ ਚੰਡੀਗੜ੍ਹ ਰੋਡ ‘ਤੇ ਈ.ਡਬਲਯ. ਐਸ. ਕਲੋਨੀ ਦੇ ਵਸਨੀਕਾਂ ਨੂੰ ਕੰਬਲ ਅਤੇ ਲੋਹੜੀ ਹੈਂਪਰ ਵੰਡੇ।

ਇਹ ਸਮਾਰੋਹ ਏ.ਡੀ.ਸੀ.ਪੀ-4 ਮਿਸ ਰੁਪਿੰਦਰ ਕੌਰ ਸਰਾਂ ਦੀ ਟੀਮ ਵੱਲੋਂ ਆਯੋਜਿਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਮਾਜ ਦੇ ਹਰ ਵਰਗ ਵਿੱਚ ਨਿੱਘ ਅਤੇ ਖੁਸ਼ਹਾਲੀ ਫੈਲਾਉਣ ਦੇ ਉਦੇਸ਼ ਨਾਲ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਵੱਲੋਂ ‘ਵਿੰਟਰ ਵਾਰਮਥ’ ਸਕੀਮ ਤਹਿਤ 11,000 ਤੋਂ ਵੱਧ ਕੰਬਲ, ਉੱਨ ਦੀਆਂ ਟੋਪੀਆਂ ਅਤੇ ਲੋਹੜੀ ਹੈਂਪਰਸ ਜਿਸ ਵਿੱਚ ਬੰਨ ਪੈਕਟ, ਬਿਸਕੁਟ, ਕੱਪ ਕੇਕ, ਗੱਚਕ, ਰੇਵੜੀ, ਮੂੰਗਫਲੀ, ਮਠਿਆਈਆਂ ਆਦਿ ਵੰਡੇ ਗਏ।

ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸ਼ਹਿਰ ਦੇ 25 ਵੱਖ-ਵੱਖ ਥਾਵਾਂ ਤੇ ਕਰਵਾਏ ਗਏ, ਜਿਥੇ ਏ.ਡੀ.ਸੀ.ਪੀ. ਅਤੇ ਏ.ਸੀ.ਪੀ. ਪੱਧਰ ਦੇ ਅਧਿਕਾਰੀਆਂ ਨੇ ਇਹ ਚੀਜ਼ਾਂ ਲੋੜਵੰਦਾਂ ਨੂੰ ਵੰਡੀਆਂ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਸਾਡੇ ਆਪਣੇ ਸਮਾਜ ਵਿਚੋਂ ਹਨ ਅਤੇ ਇਹ ਸਾਡੇ ਸਮਾਜ ਦੇ ਹਰ ਵਰਗ ਦੇ ਲੋਕਾਂ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਇਹ ਉਨ੍ਹਾਂ ਦੇ ਮਨੋਬਲ ਨੂੰ ਸਕਾਰਾਤਮਕ ਢੰਗ ਨਾਲ ਵਧਾਉਂਦਾ ਹੈ।

ਏ.ਡੀ.ਸੀ.ਪੀ-4 ਮਿਸ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮਾਨਵਤਾਪੱਖੀ ਸੋਚ ਵਜੋਂ ਸਥਾਨਕ ਚੰਡੀਗੜ੍ਹ ਰੋਡ ਦੀ ਈ.ਡਬਲਯ.ੂਐਸ. ਕਲੋਨੀ ਦੇ ਵਸਨੀਕਾਂ ਨੂੰ 600 ਤੋਂ ਵੱਧ ਕੰਬਲ, ਉੱਨ ਦੀਆਂ ਟੋਪੀਆਂ, ਅਤੇ ਲੋਹੜੀ ਹੈਂਪਰਜ਼ ਵੰਡੇ ਗਏ।
ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਲੋਹੜੀ ਵਾਲ ਕੇੇ ਮਨਾਇਆ ਗਿਆ।

ਜੁਆਇੰਟ ਪੁਲਿਸ ਕਮਿਸ਼ਨਰ ਸ੍ਰੀ ਜੇ. ਏਲਨਚੇਜ਼ੀਅਨ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਚਾਹੁੰਦੀ ਹੈ ਕਿ ਲੋਹੜੀ ਦੀ ਪਵਿੱਤਰ ਅੱਗ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਸਾੜ ਦੇਵੇ, ਉਹਨਾਂ ਦੇ ਜੀਵਨ ਨੂੰ ਅਨੰਤ ਖੁਸ਼ੀਆਂ ਨਾਲ ਭਰ ਦੇਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਹੋਰ ਵੀ ਅਜਿਹੇ ਸਮਾਗਮ ਆਯੋਜਿਤ ਕੀਤੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION