26.7 C
Delhi
Thursday, April 25, 2024
spot_img
spot_img

ਨਹੀਂ ਰਹੇ ਦਲਿਤਾਂ ਦੇ ਮਸੀਹਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ

ਚੰਡੀਗੜ੍ਹ, 2-ਜਨਵਰੀ, 2021

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਆਗੂ ਸਰਦਾਰ ਬੂਟਾ ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ.

21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੁਸਤਫਾਪੁਰ ਵਿੱਚ ਜੰਮੇ ਸਰਦਾਰ ਬੂਟਾ ਸਿੰਘ ਕੌਮੀ ਸਿਆਸਤ ਦਾ ਇਕ ਵੱਡਾ ਨਾਮ ਸਨ ਤੇ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਨਹਿਰੂ-ਗਾਂਧੀ ਪਰਿਵਾਰ ਦੇ ਵਿਸ਼ਵਾਸਪਾਤਰ ਵਜੋਂ ਜਾਣੇ ਜਾਂਦੇ ਸਰਦਾਰ ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ, ਖੇਡ ਮੰਤਰੀ ਅਤੇ ਬਿਹਾਰ ਦੇ ਰਾਜਪਾਲ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਭਾਰਤ ਸਰਕਾਰ ਵਿਚ ਮਹੱਤਵਪੂਰਣ ਜਿੰਮੇਵਾਰੀਆਂ ਸੰਭਾਲੀਆਂ। ਅੱਜ ਦੇ ਸਮੇ ਜਦੋ ਕਾਂਗਰਸ ਪਾਰਟੀ ਕੌਮੀ ਰਾਜਨੀਤੀ ਦੇ ਵਿਚ ਆਪਣੀ ਹੋਂਦ ਲਈ ਸੰਗਰਸ਼ ਕਰ ਰਹੀ ਹੈ ਤਾਂ ਦਲਿਤਾਂ ਦੇ ਵਿਚ ਵੱਡੇ ਅਧਾਰ ਵਾਲੇ ਸਰਦਾਰ ਬੂਟਾ ਸਿੰਘ ਦਾ ਨਿਧਨ ਪਾਰਟੀ ਲਈ ਵੱਡਾ ਘਾਟਾ ਹੈ I| ਇਥੇ ਜ਼ਿਕਰਯੋਗ ਹੈ ਕਿ 1977 ਵਿਚ ਜਨਤਾ ਲਹਿਰ ਦੇ ਚਲਦਿਆਂ ਜਦੋਂ ਕਾਂਗਰਸ ਪਾਰਟੀ ਦੀ ਬੁਰੀ ਹਰ ਹੋਈ ਸੀ ਤੇ ਪਾਰਟੀ ਦੋਫਾੜ ਹੋ ਗਈ ਸੀ ਤਾ ਸਰਦਾਰ ਬੂਟਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਇਕੱਲੇ ਕੌਮੀ ਜਨਰਲ ਸੱਕਤਰ ਵਜੋਂ ਮੇਹਨਤ ਕਰਕੇ ਪਾਰਟੀ ਨੂੰ 1980 ਵਿਚ ਮੁੜ ਸੱਤਾ ਵਿਚ ਲਿਆਉਣ ਲਈ ਵਡਮੁੱਲਾ ਯੋਗਦਾਨ ਪਾਇਆ ਸੀ |

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION