37.8 C
Delhi
Thursday, April 25, 2024
spot_img
spot_img

BSF ਦੇ ਸਿਪਾਹੀ ਸਮੇਤ 2 ਹੋਰ ਗ੍ਰਿਫ਼ਤਾਰ, 11 ਕਿੱਲੋ Heroin ਦੀ Pakistan ਨਾਲ ਜੁੜੇ ਮਾਮਲੇ ਦੀ ਗੁੱਥੀ ਸੁਲਝੀ

ਯੈੱਸ ਪੰਜਾਬ
ਚੰਡੀਗੜ, 18 ਨਵੰਬਰ, 2020 –
ਬੀਤੇ ਕੱਲ 11 ਕਿਲੋਗ੍ਰਾਮ ਹੈਰੋਇਨ ਦੀ ਖੇਪ ਦੀ ਜਾਂਚ ਸਬੰਧੀ ਅਗਲੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਤਸਕਰ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਦੋਸ਼ੀ ਬੀਐਸਐਫ ਸਿਪਾਹੀ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਦੋ ਵਾਰ ਨਸ਼ੇ ਦੀਆਂ ਖੇਪਾਂ ਦੇ ਨਾਲ ਸਰਹੱਦ ਪਾਰੋਂ ਭੇਜੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ।

ਅੱਜ ਦੀ ਗਿਰਫਤਾਰੀ ਦੇ ਨਾਲ ਇਸ ਮਾਮਲੇ ਵਿੱਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਅੱਜ ਸਾਂਝੀ ਕਾਰਵਾਈ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਤਾਲਮੇਲ ਕਰਕੇ ਗੰਗਾਨਗਰ (ਰਾਜਸਥਾਨ) ਸਥਿਤ ਬੀਐਸਫੀ ਦੇ ਕੰਪਲੈਕਸ ਤੋਂ ਗ੍ਰਿਫਤਾਰ ਕੀਤੇ ਗਏ ਸਿਪਾਹੀ ਬਰਿੰਦਰ ਸਿੰਘ ਕੋਲੋਂ ਇੱਕ 0.30 ਦਾ ਵਿਦੇਸ਼ੀ ਪਿਸਤੌਲ, 1 ਬੁਲਟ ਮੋਟਰਸਾਇਕਲ ਅਤੇ 745 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਪੁੱਛਗਿੱਛ ਤੋਂ ਬਾਅਦ ਅੱਜ ਦੋ ਹੋਰ ਮੁਲਜ਼ਮ ਬਲਕਾਰ ਸਿੰਘ ਬੱਲੀ ਪੁੱਤਰ ਗੁਰਮੇਲ ਸਿੰਘ ਵਾਸੀ ਸ੍ਰੀਕਰਨਪੁਰ ਗੰਗਾਨਗਰ, ਅਤੇ ਜਗਮੋਹਨ ਸਿੰਘ ਜੱਗੂ ਵਾਸੀ ਗੰਗਾਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਹੋਰ ਤਸਕਰੀ ਵਿੱਚ .30 ਬੋਰ ਦੀ ਪਿਸਤੌਲ ਅਤੇ 8 ਲੱਖ ਰੁਪਏ, ਇਕ ਵਰਨਾ ਕਾਰ ਵੀ ਬਲਕਾਰ ਸਿੰਘ ਤੋਂ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਬੀਐਸਐਫ ਦਾਗ ਸਿਪਾਹੀ ਨੇ ਭਾਰਤ-ਪਾਕਿ ਸਰਹੱਦ ਪਾਰੋਂ ਨਸ਼ੇ ਲਿਆਉਣ ਅਤੇ ਦੋਸ਼ੀਆਂ ਦੇ ਹਵਾਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੌਲਦਾਰ ਬਰਿੰਦਰ ਸਿੰਘ, ( ਨੰ. 11050069, 91 ਬੀ.ਐਨ.) ਹੈਕਕੁਆਟਰ ਸ੍ਰੀਕਰਨਪੁਰ ਵਾਸੀ ਜੱਸੀ ਪੌਅ ਵਾਲੀ, ਜ਼ਿਲਾ ਬਠਿੰਡਾ, ਜੋ ਮੌਜੂਦਾ ਸਮੇਂ 14-ਐਸ ਮਾਝੀਵਾਲਾ ਚੌਕੀ, ਕਰਨਨਪੁਰ ਵਿਖੇ ਤਾਇਨਾਤ ਸੀ ਤੋਂ ਰਾਜਸਥਾਨ ਵਿਚ ਬੀਐਸਐਫ ਦੇ ਖੇਤਰ ਵਿਚ ਸਾਂਝੇ ਤੌਰ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਕੱਲ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨਾਂ ਦੇ ਕਬਜ਼ੇ ਵਿਚੋਂ 11 ਕਿੱਲੋ ਹੈਰੋਇਨ ਅਤੇ 11.25 ਲੱਖ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਇਕ ਆਈ 20 ਕਾਰ (ਐਚਆਰ 26 ਬੀਕਿਊ4401) ਅਤੇ ਵਰਨਾ ਕਾਰ ਵੀ ਜ਼ਬਤ ਕੀਤੀ ਗਈ ਹੈ।

ਜਾਂਚ ਦੌਰਾਨ ਹੁਣ ਤਕ ਇਹ ਪਤਾ ਲੱਗਾ ਹੈ ਕਿ ਰਾਜਸਥਾਨ ਵਿਚ ਭਾਰਤ-ਪਾਕਿ ਸਰਹੱਦ ਪਾਰੋਂ 2 ਖੇਪਾਂ ਵਿਚ ਕ੍ਰਮਵਾਰ 5 ਕਿੱਲੋ (ਲਗਭਗ 3 ਮਹੀਨੇ ਪਹਿਲਾਂ) ਅਤੇ 20 ਕਿਲੋ ਹੈਰੋਇਨ (ਲਗਭਗ 1 ਮਹੀਨਾ ਪਹਿਲਾਂ) ਤਸਕਰੀ ਕੀਤੀ ਗਈ ਸੀ। 5 ਕਿੱਲੋ ਹੈਰੋਇਨ ਵਿਚੋਂ 4 ਕਿੱਲੋ ਦੀ ਪਹਿਲੀ ਖੇਪ ਦੀ ਵਿਕਰੀ ਤੋਂ ਮਿਲੀ ਨਾਜਾਇਜ਼ ਨਸ਼ੇ ਦੀ ਆਮਦਨੀ (ਲਗਭਗ 78 ਲੱਖ ਰੁਪਏ) ਅਤੇ ਦੂਜੀ ਖੇਪ ਲਈ ਰੁਪਏ ਪਹਿਲਾਂ ਹੀ ਹਵਾਲਾ ਰਾਹੀਂ ਪਾਕਿਸਤਾਨ ਪਹੁੰਚ ਗਏ ਸੀ।

ਡੀਜੀਪੀ ਨੇ ਅੱਗੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਨਸ਼ੇ ਦੀ ਦੂਜੀ ਖੇਪ (20 ਕਿਲੋ) ਤੋਂ ਨਸ਼ੇ ਦੀ ਹਾਲੇ ਪਾਕਿਸਤਾਨ ਵਿੱਚ ਵਾਪਸ ਨਹੀਂ ਭੇਜੀ ਜਾ ਸਕੀ।

ਉਨਾਂ ਦੱਸਿਆ ਕਿ ਹਰ ਨਸ਼ੇ ਦੀ ਖੇਪ ਨਾਲ ਪਾਕਿਸਤਾਨ ਤੋਂ 2 ਹਥਿਆਰ ਵੀ ਭੇਜੇ ਗਏ ਸਨ, ਜਿਨਾਂ ਵਿਚੋਂ ਅੱਜ ਦੋਵੇਂ ਹਥਿਆਰ 73 ਜ਼ਿੰਦਾ ਕਾਰਤੂਸ ਅਤੇ 5 ਮੈਗਜ਼ੀਨ ਬਰਾਮਦ ਕਰ ਲਏ ਗਏ ਹਨ।

ਇਸ ਮੁਹਿੰਮ ਦੀ ਅਗਵਾਈ ਪੰਜਾਬ ਪੁਲਿਸ ਦੀ ਟੀਮ ਨੇ ਕੀਤੀ ਜੋ ਕਿ ਅੱਜ ਸਵੇਰੇ ਗੰਗਾਨਗਰ ਪਹੁੰਚੀ ਸੀ ਜਿਸ ਨੇ ਬੀਐਸਐਫ ਦੇ ਅਧਿਕਾਰੀਆਂ ਨੂੰ ਪੂਰੇ ਵੇਰਵੇ ਦਿੱਤੇ ਅਤੇ ਉਂਨਾਂ ਇਸ ਉੱਚ ਪੱਧਰੀ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ। ਉਪਰੰਤ ਬੀਐਸਐਫ ਦੇ ਸਿਪਾਹੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਇਸ ਸਬੰਧੀ ਐਫਆਈਆਰ ਨੰ: 313/2020 ਐਨਡੀਪੀਐਸ ਐਕਟ, 1985 ਦੀ ਧਾਰਾ 21 (ਸੀ) ਤਹਿਤ ਥਾਣਾ ਸ਼ਾਹਕੋਟ, ਜਲੰਧਰ (ਦਿਹਾਤੀ) ਵਿਖੇ ਦਰਜ ਕੀਤੀ ਗਈ ਹੈ। ਕੱਲ ਗ੍ਰਿਫਤਾਰ ਕੀਤੇ ਗਏ 4 ਨਸ਼ਾ ਅਤੇ ਹਥਿਆਰ ਤਸਕਰਾਂ ਵਿੱਚ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜਪੁਰ, ਹਰਜਿੰਦਰਪਾਲ ਸਿੰਘ ਪੁੱਤਰ ਪਰੇਮ ਸਿੰਘ ਵਾਸੀ ਕਿਲਸਾ ਥਾਣਾ ਸਦਰ ਫਿਰੋਜਪੁਰ, ਸੰਜੀਤ ਉਰਫ ਮਿੰਟੂ ਪੁੱਤਰ ਅਨੈਤ ਰਾਮ ਵਾਸੀ ਮੁਹੱਲਾ ਭਾਰਤ ਨਗਰ, ਫਿਰੋਜ਼ਪੁਰ, ਕਿਸ਼ਨ ਸਿੰਘ ਉਰਫ ਦੌਲਤ ਪੁੱਤਰ ਗੁਰਦੇਵ ਸਿੰਘ ਵਾਸੀ 14-ਐਸ ਮਾਜੀਵਾਲ, ਥਾਣਾ ਕਰਨਪੁਰ ਜ਼ਿਲਾ ਗੰਗਾਨਗਰ, ਰਾਜਸਥਾਨ ਦੇ ਨਾਮ ਸ਼ਾਮਲ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION