14 ਕਰੋੜ ਦਾ ਝੋਨਾ ਗਾਇਬ – ਸ਼ੈਲਰ ਮਾਲਕਾਂ ’ਤੇ ਕੇਸ ਦਰਜ, ਜ਼ਮਾਨਤਾਂ ਰੱਦ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਯੈੱਸ ਪੰਜਾਬ
ਮੋਗਾ, 17 ਜੁਲਾਈ, 2020:

ਸਰਕਾਰੀ ਖ਼ਰੀਦ ਏਜੰਸੀ ‘ਪਨਗ੍ਰੇਨ’ ਵੱਲੋਂ ਬਾਘਾਪੁਰਾਣਾ ਦੇ ਕੁਝ ਸ਼ੈਲਰ ਮਾਲਕਾਂ ਨੂੰ ਅਲਾਟ ਕੀਤੇ ਗਏ ਝੋਨੇ ਵਿੱਚੋਂ 14 ਕਰੋੜ ਰੁਪਏ ਦਾ ਝੋਨਾ ਗਾਇਬ ਹੋ ਜਾਣ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਮੋਗਾ ਦੇ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਸ: ਸਰਤਾਜ ਸਿੰਘ ਅਨੁਸਾਰ ਪਨਗ੍ਰੇਨ ਵੱਲੋਂ ਅਕਸ਼ਿਤ ਐਗਰੋ ਫ਼ੂਡਜ਼, ਸੂਰਿਆ ਐਗਰੋ ਫ਼ੂਡਜ਼ ਅਤੇ ਕੇਸ਼ਵ ਐਗਰੋ ਫ਼ੂਡਜ਼ ਨੂੰ ਸਾਂਝੇ ਤੌਰ ’ਤੇ 9 ਲੱਖ 56 ਹਜ਼ਾਰ ਬੋਰੀ ਝੋਨਾ ‘ਮਿÇਲੰਗ’ ਲਈ ਅਲਾਟ ਕੀਤਾ ਗਿਆ ਸੀ ਜਿਸ ਦੀ ਮੌਕੇ ’ਤੇ ਪੜਤਾਲ ਕੀਤਿਆਂ ਇਸ ਵਿੱਚੋਂ 1 ਲੱਖ 24 ਹਜ਼ਾਰ ਬੋਰੀ ਝੋਨਾ ਘੱਟ ਪਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸੇ ਆਧਾਰ ’ਤੇ ਸ਼ੈਲਰ ਮਾਲਕਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਗਈ ਹੈ ਅਤੇ ਇਸ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵੱਲੋਂ ਸ਼ੈਲਰ ਮਾਲਕਾਂ ਦੀਆਂ ਅਗਾਊਂ ਜ਼ਮਾਨਤਾਂਰੱਦ ਕਰ ਦਿੱਤੀਆਂ ਗਈਆਂ ਹਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •