35.1 C
Delhi
Saturday, April 20, 2024
spot_img
spot_img

11 ਹੜ ਪ੍ਰਭਾਵਿਤ ਪਿੰਡਾਂ ਵਿੱਚ ਬਿਜਲੀ ਦੀ ਸੁਵਿਧਾ ਬਹਾਲ: ਜਲੰਧਰ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ

ਜਲੰਧਰ, 25 ਅਗਸਤ, 2019:
ਸ਼ਾਹਕੋਟ ਸਬ ਡਵੀਜ਼ਨ ਵਿਖੇ ਹੜ੍ਹਾਂ ਤੋਂ ਪ੍ਰਭਾਵਿਤ ਜਿਲ੍ਹੇ ਦੇ 21 ਪਿੰਡਾਂ ਵਿੱਚੋ 11 ਪਿੰਡਾਂ ਦੇ ਲੋਕਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿੰਡ (ਪੀ.ਐਸ.ਪੀ.ਸੀ.ਐਲ) ਵਲੋ ਐਤਵਾਰ ਨੂੰ ਬਿਜਲੀ ਸਪਲਾਈ ਸਫਲਤਾਪੂਰਵਕ ਬਹਾਲ ਕਰਕੇ ਵੱਡੀ ਰਾਹਤ ਮਿਲੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਿਸਆ ਕਿ ਇਨ੍ਹਾਂ 11 ਪਿੰਡਾ ਵਿੱਚ ਪਾਣੀ ਨਿਕਲ ਜਾਣ ਕਰਕੇ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀ ਇਨ੍ਹਾਂ ਪਿੰਡਾ ਵਿੱਚ ਚਲੇ ਗਏ ਅਤੇ ਬਿਜਲੀ ਸਪਲਾਈ ਸਫਲਤਾਪੂਰਵਕ ਬਹਾਲ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਗੱਟੀ ਰਾਏਪੁਰ, ਗੱਟੀ ਬਖ਼ਸ਼, ਕਮਾਲਪੁਰ, ਜੱਕਾਪੁਰ, ਕੱਕੜ ਕਲਾਂ, ਫਤਿਹਪੁਰ, ਨਵਾਂ ਪਿੰਡ ਖਾਲੇਵਾਲ, ਕੰਗ ਖੁਰਦ, ਜਲਾਲਪੁਰ, ਸਰਦਾਰਵਾਲਾ ਅਤੇ ਕੋਠਾ ਪਿੰਡ ਵਿੱਚ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਘਟਣ ‘ਤੇ ਬਾਕੀ ਦੇ 10 ਪਿੰਡਾਂ ਵਿੱਚ ਵੀ ਬਿਜਲੀ ਦੀ ਸਪਲਾਈ ਬਹਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹੜ੍ਹ ਦੌਰਾਨ ਗੁਆਚੇ ਹੋਏ ਬਿਜਲਾਈ ਯੰਤਰ ਜਿਵੇ ਕਿ ਬਿਜਲੀ ਦੇ ਮੀਟਰ, ਤਾਰਾਂ, ਖੰਭਿਆਂ ਅਤੇ ਟ੍ਰਾਂਸਫਾਰਮਾਂ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ ਅਤੇ ਇਸ ਦੀ ਵਿਸਥਾਰਪੂਰਵਕ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION