34 C
Delhi
Tuesday, April 23, 2024
spot_img
spot_img

104 ਸਾਲਾ ਮਾਤਾ ਮਾਨ ਕੌਰ ਨੇ ਕੀਤਾ ਦੂਜੀ ਯੰਗ ਖ਼ਾਲਸਾ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ

ਪਟਿਆਲਾ, 29 ਸਤੰਬਰ:

ਸ੍ਰੀ ਗੁਰੂ ਤੇਗ ਬਹਾਦਰ ਸੇਵਕ ਜੱਥੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਿਆਲਾ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਮੁੱਚੀ ਸੰਗਤ ਦੇ ਭਰਵੇਂ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜੀ ਯੰਗ ਖ਼ਾਲਸਾ ਮੈਰਾਥਨ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ।

ਇਸ ਦੂਜੀ ਯੰਗ ਖ਼ਾਲਸਾ ਮੈਰਾਥਨ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ। ਸ੍ਰੀ ਗੁਰੂ ਤੇਗ ਬਹਾਦਰ ਸੇਵਕ ਜੱਥੇ ਦੇ ਇਸ ਅਹਿਮ ਉਪਰਾਲੇ ਰਾਹੀਂ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬ ਸਾਂਝੀਵਾਲਤਾ, ਚੰਗੀ ਸਿਹਤ, ਵਾਤਾਵਰਣ ਸੰਭਾਲ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਗਿਆ।

ਇਸ ਮੈਰਾਥਨ ‘ਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਮਰਦਾਂ ਤੇ ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਵਾਈ.ਪੀ.ਐਸ. ਚੌਕ, ਸੇਵਾ ਸਿੰਘ ਠੀਕਰੀਵਾਲ ਵਾਲਾ ਚੌਕ, ਫੁਆਰਾ ਚੌਕ ਅਤੇ ਸ਼ੇਰਾਂ ਵਾਲਾ ਗੇਟ ਤੱਕ ਜਾ ਕੇ ਇਸੇ ਰੂਟ ਤੋਂ ਵਾਪਸ ਪਰਤੀ। ਇਸ ਮੈਰਾਥਨ ‘ਚ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ਜਦਕਿ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ।

ਇਸ 6 ਕਿਲੋਮੀਟਰ ਦੂਜੀ ਯੰਗ ਖ਼ਾਲਸਾ ਮੈਰਾਥਨ ਨੂੰ 104 ਸਾਲ ਦੇ ਭਾਰਤੀ ਦੌੜਾਕ ਬੇਬੇ ਮਾਨ ਕੌਰ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਐਲ.ਜੀ. ਤੋਂ ਸੌਰਵ ਬਾਂਸਲ ਸਮੇਤ ਹੋਰ ਉਘੀਆਂ ਸ਼ਖ਼ਸੀਅਤਾਂ ਨੇ ਝੰਡਾ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਜਥੇ ਦੇ ਪ੍ਰਧਾਨ ਪ੍ਰੇਮ ਸਿੰਘ, ਜਨਰਲ ਸਕੱਤਰ ਭਵਨ ਪੁਨੀਤ ਸਿੰਘ, ਗੁਰਮੀਤ ਸਿੰਘ ਸਦਾਣਾ, ਗੁਰਵਿੰਦਰ ਸਿੰਘ, ਐਡਵੋਕੇਟ ਪਰਮਵੀਰ ਸਿੰਘ, ਸਿਮਰਨ ਸਿੰਘ ਗਰੇਵਾਲ, ਐਸ.ਪੀ ਸਿੰਘ ਚੱਢਾ, ਗੁਰਮੀਤ ਸਿੰਘ ਜੱਗੀ, ਮੋਹਨ ਪਾਠਕ, ਨੀਲ ਕਮਲ, ਲਾਰੈਂਸ ਕਥੂਰੀਆ, ਅਮਰਜੀਤ ਸਿੰਘ, ਜਸਲੀਨ ਸਿੰਘ ਸਮਾਰਟੀ, ਗੁਰਪ੍ਰੀਤ ਸਿੰਘ ਆਹਲੂਵਾਲੀਆ, ਮੈਨੇਜਰ ਕਰਨੈਲ ਸਿੰਘ ਨਾਭਾ, ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕੀ ਅਫ਼ਸਰ ਡਾ. ਪ੍ਰਭਲੀਨ ਸਿੰਘ, ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ, ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਸ. ਪਲਵਿੰਦਰ ਸਿੰਘ ਚੀਮਾ, ਏ.ਪੀ.ਆਰ.ਓ. ਹਰਦੀਪ ਸਿੰਘ, ਡੀ.ਐਸ.ਪੀ. ਸੌਰਵ ਜਿੰਦਲ, ਡੀ.ਐਸ.ਪੀ. ਪੁਨੀਤ ਸਿੰਘ ਚਹਿਲ, ਸਹਿਕਾਰੀ ਬੈਂਕ ਦੇ ਐਮ.ਡੀ. ਸ. ਗੁਰਬਾਜ ਸਿੰਘ, ਚੇਅਰਮੈਨ ਸਹਿਕਾਰੀ ਬੈਂਕ ਇੰਪਲਾਈਜ ਐਸੋਸੀਏਸ਼ਨ ਅਜਨੀਸ਼ ਕੁਮਾਰ, ਹਰਪਾਲ ਜੁਨੇਜਾ ਸਮੇਤ ਵੱਡੀ ਗਿਣਤੀ ਹੋਰ ਪਤਵੰਤੇ ਮੌਜੂਦ ਸਨ।

ਬੇਬੇ ਮਾਨ ਕੌਰ ਨੇ ਸਭਨਾਂ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਤੇ ਚੰਗੀ ਸਿਹਤ ਦਾ ਸੁਨੇਹਾ ਦਿੰਦਿਆਂ ਗੁਰਬਾਣੀ ਦੇ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਦੇ ਅਧਿਕਾਰੀਆਂ, 100 ਦੇ ਕਰੀਬ ਪ੍ਰੋਬੇਸ਼ਨਰੀ ਅਫ਼ਸਰਾਂ ਸਮੇਤ ਹੋਰ ਜਵਾਨਾਂ ਨੇ ਕਮਿਉਨਿਟੀ ਪੁਲਿਸਿੰਗ ਤਹਿਤ ਅੱਜ ਇਸ ਮੈਰਾਥਨ ‘ਚ ਹਿੱਸਾ ਲਿਆ ਹੈ।

ਸ. ਸਿੱਧੂ ਨੇ ਕਿਹਾ ਕਿ ਪਟਿਆਲਾ ਪੁਲਿਸ ਬਿਹਤਰ, ਜੁਰਮ ਤੇ ਨਸ਼ਾ ਰਹਿਤ ਸਮਾਜ ਲਈ ਆਮ ਲੋਕਾਂ ਦੀ ਸੇਵਾ ‘ਚ ਸਦਾ ਤਤਪਰ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਤੇਗ ਬਹਾਦਰ ਸੇਵਕ ਜਥੇ ਵੱਲੋਂ ਮਾਤਾ ਮਾਨ ਕੌਰ ਅਤੇ ਆਮ ਲੋਕਾਂ ਦੀ ਇਸ ਮੈਰਾਥਨ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣੀ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਜਥੇ ਦੇ ਪ੍ਰਧਾਨ ਸ. ਪ੍ਰੇਮ ਸਿੰਘ ਅਤੇ ਜਨਰਲ ਸਕੱਤਰ ਭਵਨ ਪੁਨੀਤ ਸਿੰਘ ਨੇ ਸਮੂਹ ਸ਼ਖ਼ਸੀਅਤਾਂ ਅਤੇ ਸੰਗਤ ਵੱਲੋਂ ਦੂਜੀ ਯੰਗ ਖ਼ਾਲਸਾ ਮੈਰਾਥਨ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਭਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਉਹ ਬੂਟੇ ਲਾਉਣ, ਨੌਜਵਾਨਾਂ ਨੂੰ ਨੌਕਰੀਆਂ ਲਈ ਕੈਰੀਅਰ ਸਲਾਹ ਸਮੇਤ ਹੋਰ ਭਲਾਈ ਦੇ ਕਾਰਜ ਜਾਰੀ ਰੱਖਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION