1 ਮਈ ਤਕ ਜਾਰੀ ਰਹੇਗਾ ਕਰਫ਼ਿਊ, ਕੈਪਟਨ ਅਮਰਿੰਦਰ ਨੇ ਕੈਬਨਿਟ ਮੀਟਿੰਗ ਤੋੱਂ ਬਾਅਦ ਕੀਤਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ, 10 ਅਪ੍ਰੈਲ, 2020:
ਕੋਰੋਨਾਵਾਇਰਸ ਦੇ ਵੱਧਦੇ ਹੋਏ ਪਸਾਰ ਨੂੰ ਠਲ੍ਹਣ ਲਈ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲਗਾਇਆ ਗਿਆ ਕਰਫ਼ਿਊ ਹੁਣ ਪਹਿਲੀ ਮਈ ਤਕ ਇੰਜ ਹੀ ਜਾਰੀ ਰਹੇਗਾ।

ਇਸ ਸੰਬੰਧੀ ਐਲਾਨ ਮੁੱਖ ਮੰਤਰੀ ਦੀ ਅਗਵਾਈ ਵਿਚ ਅੱਜ ਵੀਡੀਉ ਕਾਨਫਰੰਸਿੰਗ ਰਾਹੀਂ ਹੋਈ ਕੈਬਨਿਟ ਮੀਟਿੰਗ ਮਗਰੋਂ ਲਿਆ ਗਿਆ ਹੈ। ਕੈਬਨਿਟ ਵਿਚ ਇਸ ਬਾਰੇ ਸਰਬਸੰਮਤੀ ਸੀ ਕਿ ਕੋਰੋਨਾਵਾਇਰਸ ਦੇ ਕੇਸਾਂ ਵਿਚ ਰਾਜ ਅੰਦਰ ਇਕਦਮ ਆਈ ਤੇਜ਼ੀ ਦੇ ਚੱਲਦਿਆਂ ਕਰਫ਼ਿਊ ਵਧਾਏ ਜਾਣ ਤੋਂ ਬਿਨਾਂ ਕੋਈ ਹੱਲ ਨਹੀਂ ਹੈ।

Share News / Article

Yes Punjab - TOP STORIES