35.1 C
Delhi
Saturday, April 20, 2024
spot_img
spot_img

ਫ਼ੜੇ ਗਏ ਫ਼ਿਰੌਤੀ ਲਈ ਬੱਚਾ ਅਗਵਾ ਕਰਨ ਵਾਲੇ, ਫ਼ਾਜ਼ਿਲਕਾ ਪੁਲਿਸ ਨੇ 12 ਘੰਟਿਆਂ ’ਚ ਮਾਮਲਾ ਸੁਲਝਾਇਆ

ਫ਼ਾਜ਼ਿਲਕਾ, 25 ਜੁਲਾਈ, 2019 –
ਸ਼੍ਰੀ ਮੁਖਵਿੰਦਰ ਸਿੰਘ ਛੀਨਾ, ਆਈ.ਪੀ.ਐਸ.ਇੰਸਪੈਕਟਰ ਜਨਰਲ ਪੁਲਿਸ ਫਿਰੋਜ਼ਪੁਰ ਰੇਂਜ, ਫਿਰੋਜਪੁਰ ਕੈਂਟ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸ਼੍ਰੀ ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫ਼ਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਫ਼ਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ, ਜਦੋ ਫ਼ਾਜ਼ਿਲਕਾ ਪੁਲਿਸ ਦੇ ਅਫਸਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਸੂਝ ਬੂਝ ਨਾਲ ਮੁਕੱਦਮਾ ਨੰਬਰ 83 ਮਿਤੀ 24-07-2019 ਅ/ਧ 364-ਏ,34 ਭ:ਦ: ਥਾਣਾ ਖੂਈ ਖੇੜਾ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਮੁਕੱਦਮਾ ਰਤਨ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਪੱਤਰੇਵਾਲਾ ਥਾਣਾ ਖੂਈ ਖੇੜਾ ਦੇ ਬਿਆਨ ਪਰ ਦੋਸ਼ੀਆਨ ਲਾਲਾ ਭੁੱਲਰ ਪੁੱਤਰ ਨਾਮਾਲੂਮ ਅਤੇ ਰਾਣਾ ਪੁੱਤਰ ਨਾਮਾਲੂਮ ਵਾਸੀਆਨ ਸਿਰਸਾ (ਹਰਿਆਣਾ) ਦੇ ਖਿਲਾਫ ਦਰਜ ਰਜਿਸ਼ਟਰ ਹੋਇਆ ਸੀ ਕਿ ਮੁੱਦਈ ਮੁੱਕਦਮਾ ਰਤਨ ਸਿੰਘ ਦਾ ਪੋਤਰਾ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਉਮਰ ਕਰੀਬ ਪੋਣੇ ਚਾਰ ਸਾਲ, ਜਿਸ ਨੂੰ ਉਕਤ ਦੋਸ਼ੀਆਨ ਨੇ ਮਿਤੀ 24-07-2019 ਨੂੰ ਵਕਤ ਕਰੀਬ 04 ਵਜੇ ਸ਼ਾਮ ਨੂੰ ਇੰਨੋਵਾ ਕਾਰ ਰੰਗ ਗਰੇਅ ਪਰ ਰਤਨ ਸਿੰਘ ਦੇ ਸਾਹਮਣੇ ਹੀ ਲਵਪ੍ਰੀਤ ਸਿੰਘ ਨੂੰ ਖੇਡਦੇ ਹੋਏ ਨੂੰ ਚੁੱਕ ਕੇ ਲੈ ਗਏ ਸਨ।

ਰਤਨ ਸਿੰਘ ਨੇ ਦੋਸ਼ੀਆਨ ਦਾ ਕਾਫੀ ਪਿੱਛਾ ਕੀਤਾ ਪ੍ਰੰਤੂ ਦੋਸ਼ੀਆਨ ਲਵਪ੍ਰੀਤ ਸਿੰਘ ਨੂੰ ਇੰਨੋਵਾ ਕਾਰ ਵਿੱਚ ਬਿਠਾ ਕੇ ਅਗਵਾਹ ਕਰਕੇ ਲੈ ਗਏ ਸਨ ਅਤੇ ਬੱਚੇ ਲਵਪ੍ਰੀਤ ਦੀ ਰਿਹਾਈ ਦੇ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ। ਥਾਣਾ ਖੂਈ ਖੇੜਾ ਵਿਖੇ ਮੁੱਦਈ ਮੁੱਕਦਮਾ ਵੱਲੋ ਇਤਲਾਹ ਮਿਲਣ ਪਰ ਉਕਤ ਮੁੱਕਦਮਾ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੀ ਯੋਗ ਅਗਵਾਈ ਹੇਠ ਸ਼੍ਰੀ ਰਣਬੀਰ ਸਿੰਘ, ਕਪਤਾਨ ਪੁਲਿਸ (ਇੰਨਵੈ), ਸ਼੍ਰੀ ਜਗਦੀਸ਼ ਕੁਮਾਰ, ਉਪ ਕਪਤਾਨ ਪੁਲਿਸ ਸਬ ਡਵੀਜਨ ਫਾਜ਼ਿਲਕਾ, ਸ਼੍ਰੀ ਭੁਪਿੰਦਰ ਸਿੰਘ ਉਪ ਕਪਤਾਨ ਪੁਲਿਸ (ਮੇਜਰ ਕ੍ਰਾਈਮ), ਇੰਸ: ਪਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਾਜ਼ਿਲਕਾ, ਇੰਸ: ਬਲਕਾਰ ਸਿੰਘ ਮੁੱਖ ਅਫਸਰ ਥਾਣਾ ਖੂਈ ਖੇੜ੍ਹਾ, ਐਸ.ਆਈ ਚੰਦਰ ਸ਼ੇਖਰ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਦੀਆਂ ਵੱਖ ਵੱਖ ਟੀਮਾਂ ਤਿਆਰ ਕੀਤੀਆ ਗਈਆ ਅਤੇ ਹਰੇਕ ਟੀਮ ਨੂੰ ਅਗਵਾਹ ਹੋਏ ਬੱਚੇ ਲਵਪ੍ਰੀਤ ਸਿੰਘ ਨੂੰ ਪਹਿਲ ਦੇ ਅਧਾਰ ਤੇ ਸੁਰੱਖਿਅਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ।

Arreste Child Kidnapped 2 Fazilkaਇਸ ਤੋ ਇਲਾਵਾ ਜਿਲਾ ਫਾਜਿਲਕਾ ਪੁਲਿਸ ਨੇ ਮੁਕੱਦਮਾ ਦੀ ਤਫਤੀਸ਼ ਦੌਰਾਨ ਮੁਲਜਮਾਂ ਖਿਲਾਫ ਮਿਲੇ ਸਬੂਤਾਂ ਸਬੰਧੀ ਵਿਗਿਆਨਕ ਅਤੇ ਤਕਨੀਕੀ ਢੰਗਾ ਨੂੰ ਸੁਚੱਜੇ ਤਰੀਕੇ ਨਾਲ ਅਪਣਾਇਆ ਗਿਆ। ਦੋਸ਼ੀਆਨ ਵੱਲੋ ਮੰਗੀ ਗਈ ਫਿਰੌਤੀ ਸਬੰਧੀ 07 ਲੱਖ 50 ਹਜਾਰ ਰੁਪਏ ਵਿੱਚ ਸੌਦਾ ਹੋਇਆ।

ਸੌਦਾ ਹੋਣ ਤੋ ਬਾਅਦ ਫਜ਼ਿਲਕਾ ਪੁਲਿਸ ਹਰਕਤ ਵਿਚ ਆਈ ਅਤੇ ਅਗਵਾਹ ਹੋਏ ਬੱਚੇ ਲਵਪ੍ਰੀਤ ਸਿੰਘ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਇਕ ਪਲਾਨ ਤਿਆਰ ਕੀਤਾ ਗਿਆ, ਜੋ ਇਸ ਪਲਾਨ ਦੇ ਤਹਿਤ ਅਤੇ ਬੱਚੇ ਦੀ ਸੁਰੱਖਿਆ ਦੇ ਮੱਦੇਨਜ਼ਰ ਫਿਰੌਤੀ ਦੀ ਰਕਮ ਦੇਣ ਦਾ ਫੈਸਲਾ ਲਿਆ ਗਿਆ ਅਤੇ ਰਕਮ ਦੇਣ ਦੇ ਨਾਲ ਨਾਲ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਲਈ ਉਕਤ ਅਫਸਰਾਨ ਦੀਆਂ ਵੱਖ-ਵੱਖ ਖੂਫੀਆ ਟੀਮਾਂ ਬਣਾ ਕੇ ਪੁਲਿਸ ਵੱਲੋ ਟ੍ਰੈਪ ਵਿਛਾਇਆ ਗਿਆ।

ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲਾ ਫਾਜਿਲਕਾ ਦੀ ਪੁਲਿਸ ਦੀ ਮਿਹਨਤ ਅਤੇ ਸੂਝ ਬੂਝ ਦੇ ਸਦਕਾ ਅਗਵਾਹ ਹੋਏ ਬੱਚੇ ਲਵਪ੍ਰੀਤ ਸਿੰਘ ਨੂੰ ਸੁਰੱਖਿਅਤ ਦੋਸ਼ੀਆਨ ਪਾਸੋ ਛੁਡਾਇਆ ਗਿਆ ਅਤੇ ਉਕਤ ਦੋਸ਼ੀਆਨ, ਜਿੰਨ੍ਹਾ ਦਾ ਅਸਲ ਨਾਮ ਅਤੇ ਪਤਾ 1. ਕੁਲਵਿੰਦਰ ਸਿੰਘ ਉਰਫ ਲਾਲਾ ਪੁੱਤਰ ਚਾਨਣ ਸਿੰਘ ਵਾਸੀ ਨਰੇਲ ਖੇੜਾ ਥਾਣਾ ਡਿੰਗ ਸਿਰਸਾ (ਹਰਿਆਣਾ) 2. ਵਿਸ਼ਾਲ ਸਿੰਘ ਉਰਫ ਸੋਨੂੰ ਉਰਫ ਰਾਣਾ ਪੁੱਤਰ ਸੰਸਾਰ ਚੰਦ ਪਿੰਡ ਡਿੰਗ ਫਤਿਆਬਾਦ ਰੋਡ ਥਾਣਾ ਡਿੰਗ ਸਿਰਸਾ (ਹਰਿਆਣਾ), ਨੂੰ ਫਿਰੌਤੀ ਦੀ ਦਿੱਤੀ ਕੁੱਲ ਰਕਮ ਵਿੱਚੋ 02 ਲੱਖ 62 ਹਜਾਰ ਰੁਪਏ, ਅਗਵਾਹ ਲਈ ਵਰਤੀ ਗਈ ਗੱਡੀ ਇੰਨੋਵਾ ਨੰਬਰੀ HR-26-BC-8361 ਅਤੇ ਫਿਰੌਤੀ ਸਮੇ ਵਰਤੀ ਗਈ ਗੱਡੀ ਸਵਿਫਟ ਡੀਜਾਇਰ ਨੰਬਰੀ HR-23E-1951 ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION