35.1 C
Delhi
Saturday, April 20, 2024
spot_img
spot_img

ਫ਼ੋਰ ਐਸ ਮੈਨੇਜ਼ਮੈਂਟ ਵਲੋਂ ਸੰਸਥਾਵਾਂ ਦੀਆਂ ਜ਼ਮੀਨਾਂ ਕੋਡੀਆਂ ਭਾਅ ਵੇਚਣ ਦੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ, 18 ਸਤੰਬਰ, 2019-

ਫ਼ੋਰ ਐਸ ਮੈਨੇਜ਼ਮੈਂਟ ਵਲੋਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਅ ‘ਤੇ ਕੀਤੀ ਗਈ ਜ਼ਮੀਨ ਨੂੰ ਮੌਜ਼ੂਦਾ ਅਹੁਦੇਦਾਰਾਂ ਵਲੋਂ ਕੋਡੀਆਂ ਦੇ ਭਾਅ ਵੇਚਣ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ। ਭਾਈ ਸੰਤ ਸਿੰਘ ਵਲੋਂ ਦਸਵੇਂ ਪਾਤਸ਼ਾਹ ਜੀ ਦੇ ਨਾਮ ‘ਤੇ ਜਮੀਨ ਨੂੰ ਬੜੇ ਹੀ ਵਿਉਂਤਬੰਦ ਢੰਗ ਨਾਲ ਗੈਰ‐ਕਾਨੂੰਨੀ ਤਰੀਕੇ ਅਪਨਾ ਕੇ ਖ਼ੁਰਦ‐ਬੁਰਦ ਕੀਤਾ ਜਾ ਰਿਹਾ ਹੈ।

ਅੱਜ ਇੱਥੇ ਕਮੇਟੀ ਦੀ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਵਿਚਾਰਾਂ ਸਾਂਝੀਆਂ ਕਰਦਿਆਂ ਸਮੂਹ ਮੈਂਬਰ ਸਾਹਿਬਾਨ ਨੇ ਇਹ ਤਹੱਈਆ ਕੀਤਾ ਕਿ ਗੁਰੂ ਸਾਹਿਬ ਜੀ ਦੇ ਨਾਮ ‘ਤੇ ਜ਼ਮੀਨ‐ਜਾਇਦਾਦ ਨੂੰ ਹਰ ਹੀਲੇ ਬਚਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦੇ ਲਈ ਕਾਨੂੰਨੀ ਕਾਰਵਾਈ ਕਰਦਿਆਂ ਅਦਾਲਤਾਂ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ।

ਉਹਨਾਂ ਕਿਹਾ ਕਿ ਹਰੇਕ ਸੰਭਵ ਕਾਰਵਾਈ ਕਰਦਿਆਂ ਮੌਜ਼ੂਦਾ ਮੈਨੇਜ਼ਮੈਂਟ ਦੀਆਂ ਬੇਨਿਯਮੀਆਂ ਨੂੰ ਜਗ‐ਜਾਹਿਰ ਕੀਤਾ ਜਾਵੇਗਾ।
ਇਸ ਅਹਿਮ ਮੀਟਿੰਗ ‘ਚ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਸਕੂਲ ਕਮੇਟੀ ਦੇ ਕਾਰਜਕਾਰੀ ਆਨਰੇਰੀ ਸਕੱਤਰ ਸ: ਗੁਨਬੀਰ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ, ਸ: ਰਜਿੰਦਰ ਮੋਹਨ ਸਿੰਘ ਛੀਨਾ, ਸ: ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸ: ਅਜਮੇਰ ਸਿੰਘ ਹੇਰ, ਸ: ਭਗਵੰਤਪਾਲ ਸਿੰਘ ਸੱਚਰ, ਸ: ਅਵਤਾਰ ਸਿੰਘ ਮੌਜ਼ੂਦ ਸਨ।

ਉਹਨਾਂ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਮਿਤੀ 19 ਦਸੰਬਰ 2017 ਨੂੰ ਮੌਜ਼ੂਦਾ ਅਹੁਦੇਦਾਰਾਂ ਵਲੋਂ 2 ਰਜਿਸਟਰੀਆਂ ਹਰਦੇਵ ਕੌਰ ਪਤਨੀ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੇ ਨਾਮ ‘ਤੇ ਕਰਵਾਈਆਂ ਗਈਆਂ। ਇੰਹਨਾਂ ਰਜਿਸਟਰੀਆਂ ‘ਚ 940 ਵਰਗ ਗਜ਼ ਦੀ ਕੁਲ ਜ਼ਮੀਨ ਨੂੰ ਤਕਰੀਬਨ 2 ਕਰੋੜ ਵਿਚ ਵੇਚੀ ਗਈ ਅਤੇ ਹੈਰਾਨਗੀ ਦੀ ਗੱਲ ਹੈ ਕਿ ਇਸ ਪਾਰਟੀ ਨੇ ਇਹ ਜ਼ਮੀਨ ਅਗਾਂਹ 6 ਦਿਨਾਂ ਦੇ ਵਕਬੇ ਨਾਲ ਕਿਸੇ ਹੋਰ ਖਰੀਦਦਾਰ ਨੂੰ ਵੇਚ ਦਿੱਤੀ।

ਗੁਨਬੀਰ ਸਿੰਘ ਨੇ ਕਿਹਾ ਕਿ ਉਪਰੋਕਤ ਜ਼ਮੀਨ 6 ਦਿਨਾਂ ਦੇ ਅੰਦਰ ਨਿੱਜੀ ਪਾਰਟੀਆਂ ਨੂੰ ਵੇਚਣਾ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ। ਉਹਨਾਂ ਕਿਹਾ ਕਿ ਭਾਈ ਸੰਤ ਸਿੰਘ ਦੇ ਤਮਲੀਕਨਾਮੇ ਮੁਤਾਬਕ ਸੰਸਥਾਵਾਂ ਦੀ ਜ਼ਮੀਨ ਕਿਸੇ ਵੀ ਨਿੱਜੀ ਪਾਰਟੀ ਨੂੰ ਨਹੀਂ ਦਿੱਤੀ ਜਾ ਸਕਦੀ ਅਤੇ ਇਹ ਸਿਰਫ਼ ਵਿੱਦਿਆ ਪ੍ਰਸਾਰ ਲਈ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ।

ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਜਾਵੇਗੀ ਅਤੇ ਸਬੰਧਿਤ ਐਸ. ਡੀ. ਐਮ. ਨੂੰ ਵੀ ਮਿਲ ਕੇ ਰਜਿਸਟਰੀਆਂ ਕਰਨ ਦੌਰਾਨ ਹੋਈਆਂ ਬੇਨਿਯਮੀਆਂ ਬਾਰੇ ਗਿਆਤ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਕਮੇਟੀ ਨੇ ਪਿਛਲੇ ਦਿਨੀਂ ਉਪਰੋਕਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਇਕ ਮੀਟਿੰਗ ਐਸਐਸਐਸਐਸ ਸਕੂਲ ਕੈਂਪਸ ਵਿਖੇ ਰੱਖੀ ਸੀ, ਪਰ ਇਸ ਕਮੇਟੀ ਨੂੰ ਕੈਂਪਸ ਦੇ ਬਾਹਰ ਮੀਟਿੰਗ ਕਰਨੀ ਪਈ, ਕਿਉਂਕਿ ਸਕੂਲ ਦੇ ਗੇਟਾਂ ਨੂੰ ਤਾਲੇ ਲਗਾ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਸ ਕਮੇਟੀ ਦਾ ਮੰਤਵ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀਆਂ ਜ਼ਮੀਨਾਂ ਨੂੰ ਬਚਾਉਣਾ ਹੈ ਅਤੇ ਕਿਸੇ ਵੀ ਤਰ•ਾਂ ਦਾ ਕਿਸੇ ਸੰਸਥਾ ‘ਤੇ ਕਬਜ਼ਾ ਕਰਨ ਦਾ ਕੋਈ ਮਕਸਦ ਨਹੀਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION