35.1 C
Delhi
Thursday, March 28, 2024
spot_img
spot_img

ਫ਼ੂਲਕਾ ਦਾ ਅਸਤੀਫ਼ਾ ਪ੍ਰਵਾਨ ਕਰਨ ’ਤੇ ਬੋਲੇ ਭਗਵੰਤ ਮਾਨ, ਕਿਹਾ ਸਪੀਕਰ ਅਪਨਾ ਰਹੇ ਹਨ ਦੋਹਰੇ ਮਾਪਦੰਡ

ਚੰਡੀਗੜ੍ਹ, 9 ਅਗਸਤ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਖਾ ਤੋਂ ‘ਆਪ’ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਪ੍ਰਵਾਨ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਫੂਲਕਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਕਿਹਾ ਕਿ ਹਲਕੇ ਤੋਂ ਬਤੌਰ ਵਿਧਾਇਕ ਅਸਤੀਫਾ ਦੇਣਾ ਹਰਵਿੰਦਰ ਸਿੰਘ ਫੂਲਕਾ ਦਾ ਨਿਰੋਲ ਨਿੱਜੀ ਪੱਧਰ ‘ਤੇ ਲਿਆ ਗਿਆ ਫੈਸਲਾ ਸੀ। ‘ਆਪ’ ਇਸ ਫੈਸਲੇ ਨਾਲ ਬਿਲਕੁਲ ਸਹਿਮਤ ਨਹੀਂ ਸੀ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਮਹਿਸੂਸ ਕਰਦੀ ਹੈ ਕਿ ਦਾਖਾ ਹਲਕੇ ਦੇ ਵੋਟਰਾਂ ਨਾਲ ਧੱਕਾ ਹੋਇਆ ਹੈ। ਲੋਕਾਂ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਨਿਰਾਦਰ ਹੈ, ਕਿਉਂਕਿ ਦਾਖਾ ਹਲਕੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਅਤੇ ਉਤਸ਼ਾਹ ਨਾਲ ਪਾਰਟੀ ਅਤੇ ਖਾਸ ਕਰਕੇ ਹਰਵਿੰਦਰ ਸਿੰਘ ਫੂਲਕਾ ਨੂੰ ਹਲਕੇ ਦੀ ਨੁਮਾਇੰਦਗੀ ਬਖਸ਼ੀ ਸੀ। ਫੂਲਕਾ ਵੱਲੋਂ ਅਧਵਟੇ ਅਸਤੀਫਾ ਦੇਣ ‘ਤੇ ਪਾਰਟੀ ਨਿਰਾਸ਼ਾ ਮਹਿਸੂਸ ਕਰ ਰਹੀ ਹੈ।

ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਪਾਰਟੀ ਵਿਧਾਇਕਾਂ ਖਾਸ ਕਰਕੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਡਵੋਕੇਟ ਫੂਲਕਾ ਨੂੰ ਪਾਰਟੀ ਦੇ ਇੱਕੋ-ਇੱਕ ਸਭ ਤੋਂ ਵੱਡੇ ਵਿਰੋਧੀ ਧਿਰ ਦੇ ਅਹੁਦੇ ਨਾਲ ਮਾਣ ਬਖਸ਼ਿਆ ਸੀ।

ਭਗਵੰਤ ਮਾਨ ਨੇ ਸਰਕਾਰ ਅਤੇ ਸਪੀਕਰ ‘ਤੇ ਦੋਹਰੇ ਪੱਖਪਾਤੀ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਨੈਤਿਕ ਅਤੇ ਸੰਵਿਧਾਨਿਕ ਤੌਰ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨਿਰਪੱਖਤਾ ਨਾਲ ਆਪਣੇ ਫਰਜ਼ ਨਹੀਂ ਨਿਭਾਅ ਰਹੇ। ਜੇਕਰ ਸਪੀਕਰ ਆਪਣੇ ਸੰਵਿਧਾਨਿਕ ਰੁਤਬੇ ਦੀ ਮਰਿਆਦਾ ਦਾ ਖਿਆਲ ਰੱਖਦੇ ਹੁੰਦੇ ਤਾਂ ਐਡਵੋਕੇਟ ਫੂਲਕਾ ਦੇ ਨਾਲ-ਨਾਲ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਅਸਤੀਫਾ ਪ੍ਰਵਾਨ ਕਰਦੇ।

ਇਸਦੇ ਨਾਲ ਹੀ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਬਤੌਰ ਵਿਧਾਇਕ ਮੈਂਬਰਸ਼ਿਪ ਰੱਦ ਕਰਦੇ, ਕਿਉਂਕਿ ਇਨ੍ਹਾਂ ਸਾਰਿਆਂ ਨੇ ਪਾਰਟੀ ਦੇ ਨਾਲ-ਨਾਲ ਆਪਣੇ ਆਪਣੇ ਹਲਕੇ ਦੋ ਲੋਕਾਂ ਦੀ ਪਿੱਠ ‘ਚ ਛੁਰੇ ਮਾਰੇ ਅਤੇ ਜਮੀਰਾਂ ਵੇਚ ਕੇ ਸਿੱਧੇ-ਅਸਿੱਧੇ ਤੌਰ ‘ਤੇ ਕਾਂਗਰਸ ਅਤੇ ਬਾਦਲਾਂ ਦੀ ਝੋਲੀ ‘ਚ ਜਾ ਬੈਠੇ।

ਭਗਵੰਤ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਖਹਿਰਾ ਖਿਲਾਫ ਪਾਰਟੀ ਨੇ ਲਿਖਤ ਰੂਪ ‘ਚ ਕਾਰਵਾਈ ਮੰਗੀ ਹੈ, ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਇਹ ਸਾਰੇ ‘ਲਾਲਚੀ’ ਸਰਕਾਰੀ ਤਨਖਾਹਾਂ, ਗੱਡੀਆਂ, ਸਿਕਿਉਰਟੀ ਅਤੇ ਹੋਰ ਰਾਜਨੀਤਕ ਤੇ ਵਿੱਤੀ ਸਹੂਲਤਾਂ ਮਾਣ ਰਹੇ ਹਨ। ਸਪੀਕਰ ਅਤੇ ਸਰਕਾਰ ਇਨ੍ਹਾਂ ਹਵਾ ‘ਚ ਲਟਕਦੇ ਗੈਰ-ਕਾਨੂੰਨੀ ਨਜਾਇਜ ਵਿਧਾਇਕਾਂ ਨੂੰ ਵੱਖ-ਵੱਖ ਕਮੇਟੀਆਂ ‘ਚ ਪਾ ਕੇ ਸਿੱਧੇ ਵਿੱਤੀ ਲਾਭਾਂ ਨਾਲ ਨਿਵਾਜ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION