31.1 C
Delhi
Saturday, April 20, 2024
spot_img
spot_img

ਫ਼ੂਡ ਐਂਡ ਨਿਊਟ੍ਰੀਸ਼ਨ ਸ਼ੋਅ ਵਿੱਚ ਆਈ.ਕੇ.ਜੀ. ਪੀ.ਟੀ.ਯੂ. ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ ਤੀਜਾ ਸਥਾਨ

ਯੈੱਸ ਪੰਜਾਬ
ਜਲੰਧਰ/ਕਪੂਰਥਲਾ,
ਆਈ.ਕੇ. ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ. ) ਦੇ ਹੋਟਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਵਿਖੇ ਹੋਏ ਫੂਡ ਐਂਡ ਨਿਊਟ੍ਰੀਸ਼ਨ ਸ਼ੋਅ ਵਿੱਚ ਤੀਜਾ ਸਥਾਨ ਪ੍ਰਾਪਤ ਹੋਇਆ ਹੈ! ਇਹ ਵਿਦਿਆਰਥੀ ਵਿਭਾਗ ਦੇ ਕੋਰਸ ਬੀ.ਐਚ.ਐਮ.ਸੀ.ਟੀ.ਦੇ ਤੀਜੇ ਸਾਲ ਦੇ ਹਨ! ਜੇਤੂ ਵਿਦਿਆਰਥੀਆਂ ਦੇ ਨਾਂ ਕਾਂਸ਼ਾ ਅਤੇ ਸ਼ਿਵਮ ਹਨ!

ਪੁਸ਼ਪਾ ਗੁਜਰਾਲ ਸਾਇੰਸ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਇਹ ਸ਼ੋ ਆਯੋਜਿਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਵਿਦਿਆਰਥੀਆਂ ਵਿਚ ਚੰਗੇ ਫ਼ੂਡ (ਭੋਜਨ) ਪ੍ਰਤੀ ਜਾਗਰੂਕ ਕਰਨਾ ਸੀ।

ਜੇਤੂ ਟੀਮ ਨੂੰ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਸਨਮਾਨਿਤ ਕੀਤਾ! ਉਹਨਾਂ ਇਸ ਮੌਕੇ ਕਿਹਾ ਕਿ ਭੋਜਨ, ਸਿਹਤ ਅਤੇ ਪੋਸ਼ਣ ਜੀਵਨ ਦਾ ਅਨਿੱਖੜਵਾਂ ਅੰਗ ਹਨ! ਸਿਹਤਮੰਦ ਭੋਜਨ ਦੀ ਚੋਣ ਕਰਨਾ, ਪੌਸ਼ਟਿਕ ਭੋਜਨ ਖਾਣਾ ਅਤੇ ਭੋਜਨ ਦੀ ਵਿਭਿੰਨਤਾ ਦਾ ਸੁਆਦ ਲੈਣਾ ਸਵਸਥ ਮਨੁੱਖੀ ਜੀਵਨ ਦਾ ਆਧਾਰ ਹੈ!

ਵਿੱਤ ਵਿਭਾਗ ਪੰਜਾਬ ਦੇ ਵਿਸ਼ੇਸ਼ ਸਕੱਤਰ ਆਈ.ਏ.ਐਸ. ਮੁਹੰਮਦ ਤਇਅਬ ਇਸ ਸਮਾਰੋਹ ਦੇ ਮੁੱਖ ਮਹਿਮਾਨ ਰਹੇ। ਫੂਡ ਸ਼ੋਅ ਨੂੰ ਮਸ਼ਹੂਰ ਸ਼ੈਫ ਨੇਲੂ ਕੌੜਾ ਅਤੇ ਸ਼ੈਫ ਵਿਸ਼ਵਦੀਪ ਬਾਲੀ ਵੱਲੋਂ ਜੱਜ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਕੁਲ 04 ਟੀਮਾਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚ ਅਕਾਂਸ਼ਾ ਅਤੇ ਸ਼ਿਵਮ (ਤੀਜਾ ਸਾਲ), ਕੇਸ਼ਵ ਅਤੇ ਸੰਦੀਪ (ਪਹਿਲਾ ਸਾਲ), ਬਰਿੰਦਰਜੀਤ ਕੌਰ ਅਤੇ ਰਮਨ (ਤੀਜਾ ਸਾਲ) ਅਤੇ ਲਲਿਤ ਤੇ ਕਰਨ (ਦੂਜਾ ਸਾਲ) ਦੇ ਵਿਦਿਆਰਥੀ ਸ਼ਾਮਿਲ ਸਨ। ਵਿਦਿਆਰਥੀਆਂ ਨੇ ਪਾਨ ਸ਼ਾਟਸ ਦੇ ਨਾਲ ਚਾਕਲੇਟ ਪੁਚਕਾ, ਬਰੈੱਡ ਸਨੈਕਸ, ਸਟੱਫਡ ਮਸ਼ਰੂਮ ਡੁਪਲੈਕਸ, ਵਿਟਾਮਿਨ ਓਟਸ ਡੋਸਾ ਆਦਿ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ।

ਮੁਕਾਬਲੇ ਲਈ ਸਹਾਇਕ ਪ੍ਰੋਫੈਸਰ ਕੰਵਲ ਠਾਕੁਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ! ਯੂਨੀਵਰਸਿਟੀ ਦੇ ਰਜਿਸਟਰਾਰ ਆਈ.ਏ.ਐਸ ਜਸਪ੍ਰੀਤ ਸਿੰਘ, ਡੀਨ ਅਕਾਦਮਿਕ ਪ੍ਰੋ. (ਡਾ.) ਵਿਕਾਸ ਚਾਵਲਾ, ਵਿਭਾਗ ਮੁਖੀ ਡਾ. ਰਜਨੀਸ਼ ਕਾਂਤ ਸਚਦੇਵ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਹੈ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION