24.1 C
Delhi
Thursday, April 25, 2024
spot_img
spot_img

ਫ਼ਿਰਕਾਪ੍ਰਸਤੀ ਦੀ ਵਿਸ ਘੋਲ ਰਹੇ ਮੀਡੀਆ ਦੇ ਇਕ ਹਿੱਸੇ ਵਿਰੁੱਧ ਕਾਰਵਾਈ ਹੋਵੇ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 2 ਮਈ, 2020 –

ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਹਜ਼ੂਰ ਸਾਹਿਬ ਨੰਦੇੜ ਤੋਂ ਸੰਗਤ ਦੇ ਪੰਜਾਬ ਪੁੱਜਣ ਉਪਰੰਤ ਭਾਰਤੀ ਮੀਡੀਆ ਦੇ ਕੁਝ ਹਿੱਸੇ ਵਲੋਂ ਸਿੱਖ ਕੌਮ ਨੂੰ ਨੀਵਾਂ ਵਿਖਾਉਣ ਦੇ ਕੀਤੇ ਦੇਸ਼-ਧ੍ਰੋਹ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਕਿਉਂਕਿ ਇਹ ਸ਼ਰਧਾਲੂ ਦੇਸ਼ ਦੇ ਨਾਗਰਿਕ ਹਨ ਅਤੇ ਕੇਂਦਰ ਸਰਕਾਰ, ਮਹਾਂਰਾਸ਼ਟਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਵਾਪਸ ਪਰਤੇ ਹਨ। ਪਰ ਪੰਜਾਬ ਪਹੁੰਚਣ’ਤੇ ਕਰੋਨਾ ਪੀੜਤ ਹੋਣ ਦੇ ਗੁੰਝਲ ਸਵਾਲਾਂ ਦਰਮਿਆਨ ਹੀ ਮੀਡੀਏ ਵਲੋਂ ਤਬਲੀਗੀ ਜਮਾਤ ਮੁਸਲਮਾਨ ਕੌਮ ਨੂੰ ਬਦਨਾਮ ਕਰਨ ਦੀ ਤਰਜ਼’ਤੇ ਸਿੱਖ ਕੌਮ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ।

ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੋਰ ਕਮੇਟੀ ਨੇ ਕਿਹਾ ਕਿ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਅਮਰੀਕਾ ਅਤੇ ਚੀਨ ਵਿਸ ਘੋਲ ਰਹੀਆਂ ਹਨ।

ਅੱਜ ਕਰੋਨਾ ਦੇ ਬਹਾਨੇ ਇਹ ਵਿਸ ਪੂਰੇ ਵਿਸ਼ਵ ਵਿਚ ਫੈਲ ਰਹੀ ਹੈ। ਪਰ ਇਸ ਦੇ ਪਿੱਛੇ ਆਰਥਿਕਤਾ ਦੀ ਮੁਕਾਬਲੇਬਾਜ਼ੀ ਭਾਰੂ ਹੈ। ਇਸ ਵਿਸ਼ਵ ਮਹਾਂਮਾਰੀ ਦੌਰਾਨ ਭਾਰਤੀ ਮੀਡੀਆ ਦਾ ਵੀ ਕੁਝ ਹਿੱਸਾ ਕਰੋਨਾ ਦੀ ਆੜ ਵਿਚ ਕਲ਼ਮਾਂ ਤੇ ਚੈਨਲਾਂ ਰਾਹੀਂ ਫ਼ਿਰਕਾਪ੍ਰਸਤੀ ਫੈਲਾਉਣ ਦੇ ਮੌਕੇ ਤੋਂ ਖੁੰਝ ਨਹੀਂ ਰਿਹਾ ਹੈ। ਇਹ ਘੋਰ ਅਪਰਾਧ ਹੈ ਅਤੇ ਇਸ ਦੇ ਦੋਸ਼ੀਆਂ ਵਿਰੁੱਧ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਸੰਗਠਨ ਨੇ ਭਾਰਤੀ ਮੀਡੀਏ ਦੇ ਹਿੱਸੇ ਨੂੰ ਕਿਹਾ ਕਿ ਉਹ ਬੇਤੁਕੀਆਂ ਹਵਾਈ ਗੱਲਾਂ ਬਣਾਉਣ ਦੀ ਥਾਂ ਸਿੱਧ ਕਰੇ ਕਿ ਵਿਸ਼ਵ ਮਹਾਂਮਾਰੀ ਫੈਲਾਉਣ ਵਿਚ ਕਿਸ ਨੇ ਵਿਸ਼ਵਾਸ਼ ਘਾਤ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੂੰ ਵਾਇਰਸ ਬਾਰੇ ਸੂਚਨਾ ਪਿਛਲੇ ਸਾਲ ਦਸੰਬਰ ਵਿਚ ਮਿਲ ਜਾਣ ਦੇ ਬਾਵਜੂਦ ਮਹਾਂਮਾਰੀ ਕਿਵੇਂ ਫੈਲੀ। ਮੀਡੀਆ ਜਵਾਬ ਦੇਵੇ ਕਿ ਕੇਂਦਰ ਸਰਕਾਰ ਤੇ ਦੋ ਰਾਜਾਂ ਦੀਆਂ ਸਰਕਾਰਾਂ ਦੇ ਪ੍ਰਬੰਧ ਅਧੀਨ ਹਜ਼ੂਰ ਸਾਹਿਬ ਤੋਂ ਪੁੱਜੇ ਸ਼ਰਧਾਲੂ ਕਿਵੇਂ ਪੀੜਤ ਹੋ ਗਏ ਅਤੇ ਇਸ ਵਿਚ ਕੌਣ ਦੋਸ਼ੀ ਹੈ।

ਇਹ ਮੀਡੀਆ ਸਰਕਾਰਾਂ ਵਲੋਂ ਕੀਤੇ ਜਾ ਰਹੇ ਟੈਸਟਾਂ ਦੀ ਸਹੀ ਗੁਣਵੱਤਾ ਦੀ ਗਵਾਹੀ ਦੇਵੇ। ਪਰ ਵਿਸ ਘੋਲਣ ਦੇ ਆਦੀ ਤੇ ਸੁਆਦੀ ਤੰਤਰ ਕੋਲੋਂ ਅਜਿਹੀ ਦੇਸ਼ ਭਗਤੀ ਦੀ ਆਸ ਅਸੰਭਵ ਹੈ। ਜਿਸ ਲਈ ਕੇਂਦਰੀ ਸਿਹਤ ਮੰਤਰਾਲਾ ਉੱਚ ਜਾਂਚ ਪੜਤਾਲ ਕਰਵਾ ਕੇ ਤੱਥ ਪੇਸ਼ ਕਰੇ ਕਿ ਮਹਾਂਰਾਸ਼ਟਰ ਅਤੇ ਪੰਜਾਬ ਵਿਚ ਕੀਤੇ ਟੈਸਟਾਂ ਵਿਚ ਅੰਤਰ ਕਿਉਂ ਆਇਆ ਹੈ। ਜੇਕਰ ਪੰਜਾਬ ਪੁੱਜੇ ਸ਼ਰਧਾਲੂਆਂ ਦੇ ਪੀੜਤ ਹੋਣ ਦੀ ਪੁਸ਼ਟੀ ਕਰਦੇ ਟੈਸਟ ਸਹੀ ਹਨ ਤਾਂ ਸਫ਼ਰ ਦੌਰਾਨ ਸਰਕਾਰ ਨੇ ਕਿਹੜੀ ਕੁਤਾਹੀ ਕੀਤੀ ਹੈ।

ਪੰਥਕ ਤਾਲਮੇਲ ਸੰਗਠਨ ਵਿਸ਼ਵ ਦੀ ਤੰਦਰੁਸਤੀ ਤੇ ਉੱਨਤੀ ਦੀ ਕਾਮਨਾ ਕਰਦਿਆਂ ਭਾਰਤੀ ਕਾਨੂੰਨ ਪ੍ਰਣਾਲੀ ਅਤੇ ਸਰਕਾਰ ਨੂੰ ਅਪੀਲ ਦੁਹਰਾਉੰਦਾ ਹੈ ਕਿ ਸਰੀਰਕ ਬਿਮਾਰੀ ਦੇ ਮੁਕਾਬਲੇ ਘਾਤਕ ਫ਼ਿਰਕਾਪ੍ਰਸਤੀ ਦੀ ਬਿਮਾਰੀ ਨੂੰ ਤੁਰੰਤ ਨੱਥ ਪਾਈ ਜਾਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION