ਯੈੱਸ ਪੰਜਾਬ
ਜਲੰਧਰ, 14 ਜੁਲਾਈ, 2020:
ਫ਼ਰੀਦਕੋਟ ਵਿਚ ਅੱਜ 10 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 6 ਡਾਕਟਰ ਹਨ ਜਦਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਮਾਤਾ ਵੀ ਪਾਜ਼ਿਟਿਵ ਪਾਏ ਗਏ ਹਨ।
ਅੱਜ ਆਈਆਂ ਰਿਪੋਰਟਾਂ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹੱਡੀਆਂ ਦੇ ਵਿਭਾਗ ਨਾਲ ਸੰਬੰਧਤ 6 ਡਾਕਟਰ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਦੇ ਚੱਲਦਿਆਂ ਹੱਡੀਆਂ ਦਾ ਵਿਭਾਗ ਅਤੇ ਉ.ਪੀ.ਡੀ. ਬੰਦ ਕੀਤੇ ਜਾਣ ਦੀ ਖ਼ਬਰ ਹੈ।
ਡਾਕਟਰਾਂ ਤੋਂ ਇਲਾਵਾ ਅੱਜ ਪਾਜ਼ਿਟਿਵ ਆਏ ਮਰੀਜ਼ਾਂ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੇ ਮਾਤਾ ਵੀ ਸ਼ਾਮਿਲ ਹਨ। ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਰਥੋਪੈਡਿਕ ਡਾਕਟਰ ਡਿਪਟੀ ਕਮਿਸ਼ਨਰ ਦੀ ਮਾਤਾ ਦਾ ਇਲਾਜ ਕਰ ਰਹੇ ਸਨ।
ਇਹ ਵੀ ਖ਼ਬਰ ਹੈ ਕਿ ਡਿਪਟੀ ਕਮਿਸ਼ਨਰ ਦੇ ਦੋ ਭਰਾਵਾਂ ਦੇ ਵੀ ਸੈਂਪਲ ਲਏ ਗਏ ਹਨ ਕਿਉਂÎਕ ਉਹ ਆਪਣੀ ਮਾਤਾ ਦੇ ਇਲਾਜ ਲਈ ਨਾਲ ਜਾ ਰਹੇ ਸਨ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/