25.1 C
Delhi
Friday, March 29, 2024
spot_img
spot_img

ਫ਼ਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਰਾਜਪੁਰਾ ਵਿਖ਼ੇ ਸਥਾਪਿਤ ਕਰੇਗੀ ਆਪਣੀ ਪਹਿਲੀ ਉਦਯੋਗਿਕ ਇਕਾਈ

ਚੰਡੀਗੜ੍ਹ, 30 ਸਤੰਬਰ, 2020:
ਦੇਸ਼ ਵਿੱਚ ਆਪਣੇ ਵਿਸਥਾਰ ਲਈ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਥਾਂ ਮੰਨਦਿਆਂ ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਜੋ ਗੈਸਾਂ, ਤਕਨਾਲੋਜੀ ਅਤੇ ਉਦਯੋਗ ਤੇ ਸਿਹਤ ਸਬੰਧੀ ਸੇਵਾਵਾਂ ਵਿੱਚ ਵਿਸ਼ਵ ਦੀ ਮੋਹਰੀ ਕੰਪਨੀ ਹੈ, ਨੇ ਰਾਜਪੁਰਾ (ਪਟਿਆਲਾ) ਵਿਚ ਆਪਣੀ ਉਦਯੋਗਿਕ ਗੈਸਾਂ ਦੀ ਨਿਰਮਾਣ ਇਕਾਈ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਪਣੀ ਅਤਿ-ਆਧੁਨਿਕ ਇਕਾਈ ਸਥਾਪਤ ਕਰਨ ਲਈ ਜ਼ਮੀਨ ਖ਼ਰੀਦੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਬਣਾਈਆਂ ਨਿਵੇਸ਼ ਪੱਖੀ ਨੀਤੀਆਂ ਸਦਕਾ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸੂਬਾ ਬਣਿਆ ਹੈ।

ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਹੁਣ ਤੱਕ ਨਿਵੇਸ਼ਕਾਂ ਅਤੇ ਭਾਈਵਾਲਾਂ ਦਰਮਿਆਨ ਨਿਰੰਤਰ ਸਹਾਇਤਾ ਅਤੇ ਵਿਚਾਰ ਵਟਾਂਦਰੇ ਦੀ ਸੁਵਿਧਾ ਦਿੱਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਏਅਰ ਲਿਕਵਿਡ ਇੰਡੀਆ ਹਰਿਆਣਾ ਵਿੱਚ ਆਪਣੀ ਮੌਜੂਦਾ ਅਤਿ-ਆਧੁਨਿਕ ਉਤਪਾਦਨ ਸਹੂਲਤ ਰਾਹੀਂ ਪੰਜਾਬ ਦੀ ਮਾਰਕੀਟ ਮੰਗ ਪੂਰੀ ਕਰ ਰਹੀ ਹੈ। ਗਾਹਕ ਮਾਰਕੀਟ ਦੇ ਵਿਸਥਾਰ ਨਾਲ ਸੰਭਾਵਿਤ ਤੌਰ ‘ਤ ਮਾਲਵਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਪਲਾਂਟ ਲਗਾਉਣ ਦੀ ਲੋੜ ਪੈਦਾ ਹੋਈ ਹੈ। ਰਾਜਪੁਰਾ ਵਿੱਚ ਆਪਣੇ ਪਲਾਂਟ ਦੀ ਸਥਾਪਨਾ ਨਾਲ ਏਅਰ ਲਿਕਵਿਡ ਗੈਸਾਂ ਦੇ ਖਪਤਕਾਰਾਂ ਰਾਹੀਂ ਰਾਜ ਦੇ ਸਾਰੇ ਉਦਯੋਗਾਂ ਦੀ ਵੈਲਿਊ ਚੇਨ ਨੂੰ ਮਜ਼ਬੂਤੀ ਦੇਵੇਗੀ।

ਸੀ.ਈ.ਓ. ਨੇ ਕਿਹਾ ਕਿ ਅਜਿਹੇ ਅੰਤਰਰਾਸ਼ਟਰੀ ਨਿਵੇਸ਼ ਦੇ ਫ਼ੈਸਲੇ ਰਾਜ ਦੀ ਵਚਨਬੱਧਤਾ ਅਤੇ ਪੰਜਾਬ ਵਿਚ ਕਾਰੋਬਾਰ ਕਰਨ ਵਿਚ ਅਸਾਨੀ ਦੇ ਆਲਮੀ ਮਿਆਰਾਂ ਨੂੰ ਲਾਗੂ ਕਰਨ ਪ੍ਰਤੀ ਸੁਹਿਰਦ ਯਤਨਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਆਪਣੀ ਕਿਸਮ ਇੱਕ ਹੋਣ ਦੇ ਨਾਤੇ ਇਨਵੈਸਟ ਪੰਜਾਬ ਦਫਤਰ ਸਾਰੇ ਵਿਦੇਸ਼ੀ ਨਿਵੇਸ਼ਕਾਂ ਲਈ ਇਕ ਯੂਨੀਫਾਈਡ ਰੈਗੂਲੇਟਰ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਵਜੋਂ ਕੰਮ ਕਰਦਾ ਹੈ।

ਪੱਕੇ ਨਿਵਾਸੀ ਹੋਣ ਦੀਆਂ ਬੰਦਿਸ਼ਾਂ ਅਤੇ ਉਤਪਾਦਨ ਦੇ ਮੁਕਾਬਲੇ ਦੇ ਕਾਰਕਾਂ ਜਿਵੇਂ ਕਿ ਮਿਆਰੀ ਬਿਜਲੀ, ਮਜ਼ਬੂਤ ਬੁਨਿਆਦੀ ਢਾਂਚਾ, ਵਧੀਆ ਸੰਪਰਕ, ਭਰਪੂਰ ਪ੍ਰਤਿਭਾ ਪੂਲ ਅਤੇ ਮਜ਼ਦੂਰਾਂ ਨਾਲ ਸ਼ਾਂਤਮਈ ਸਬੰਧਾਂ ਦੇ ਨਾਲ ਪੰਜਾਬ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਵਿੱਚ ਕੰਮ ਕਰਨ ਲਈ ਸਾਰੇ ਵਿਦੇਸ਼ੀ ਨਿਵੇਸ਼ਕਾਂ ਦਾ ਸਵਾਗਤ ਕਰਦਾ ਹੈ।

ਏਅਰ ਲਿਕਵਿਡ ਇੰਡੀਆ ਦੇ ਚੀਫ ਓਪਰੇਟਿੰਗ ਅਫਸਰ ਸ੍ਰੀ ਹਰਵੇ ਚੋਰੋਸਜ਼ ਨੇ ਇਨਵੈਸਟ ਪੰਜਾਬ ਰਾਹੀਂ ਮਿਸਾਲੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਦਯੋਗਿਕ ਇਕਾਈ ਦੀ ਸਥਾਪਨਾ ਅਤੇ ਇਸ ਦੇ ਬਾਅਦ ਦੇ ਕੰਮਕਾਜ ਦੌਰਾਨ ਨਿਰੰਤਰ ਸਹਾਇਤਾ ਦੀ ਉਮੀਦ ਕੀਤੀ।Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION