ਯੈੱਸ ਪੰਜਾਬ
ਚੰਡੀਗੜ੍ਹ, 26 ਜੁਲਾਈ, 2019 –
ਪੰਜਾਬ ਦੇ ਇਕ ਜ਼ਿਲ੍ਹਾ ਸਿੱਖ਼ਿਆ ਅਫ਼ਸਰ ਨੂੰ ਅੱਜ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਪੰਜਾਬ ਦੇ ਸਿੱਖਿਆ ਸਕੱਤਰ ਵੱਲੋਂ ਹੁਕਮ ਜਾਰੀ ਕਰਦਿਆਂ ਸ: ਨੇਕ ਸਿੰਘ ਜ਼ਿਲ੍ਹਾ ਸਿੱਖ਼ਿਆ ਅਫ਼ਸਰ, ਫਿਰੋਜ਼ਪੁਰ ਨੂੰ ਮੁਅੱਤਲ ਕੀਤਾ ਗਿਆ ਹੈ।
ਕੀਤੇ ਹੁਕਮਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿ੍ਚਆ ਅਫ਼ਸਰ (ਸੀਨੀਅਰ ਸੈਕੰਡਰੀ) ਦਾ ਵਾਧੂ ਚਾਰਜ ਹੁਣ ਜ਼ਿਲ੍ਹਾ ਸਿੱਖ਼ਿਆ ਅਫ਼ਸਰ (ਈ.ਐਸ.) ਫਿਰੋਜ਼ਪੁਰ ਨੂੰ ਦਿੱਤਾ ਗਿਆ ਹੈ।
ਮੁਅੱਤਲ ਕੀਤੇ ਗਏ ਜ਼ਿਲ੍ਹਾ ਸਿੱਖ਼ਿਆ ਅਫ਼ਸਰ ਨੂੰ ਮੁਅਤਲੀ ਦੇ ਸਮੇਂ ਦੌਰਾਨ ਸਰਕਾਰੀ ਨਿਯੁਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ।