35.1 C
Delhi
Friday, April 19, 2024
spot_img
spot_img

ਖ਼ੇਡ ਵਿਭਾਗ ਨਿਯਮਾਂ ਨੂੰ ਛਿੱਕੇ ਟੰਗ ਕੇ ਚਹੇਤੇ ਨੂੰ ਡਾਇਰੈਕਟਰ – ਪਾਠਕ੍ਰਮ ਅਤੇ ਸਿਖ਼ਲਾਈ – ਵਜੋਂ ਬਿਰਾਜਮਾਨ ਕਰਨਾ ਚਾਹੁੰਦਾ ਹੈ: ਇਕਬਾਲ ਸਿੰਘ ਸੰਧੂ

ਯੈੱਸ ਪੰਜਾਬ
ਜਲੰਧਰ, 15 ਨਵੰਬਰ, 2021 –
ਖੇਡ ਵਿਭਾਗ, ਪੰਜਾਬ ਵੱਲੋਂ ਚੋਰ-ਮੋਰੀ ਰਾਹੀਂ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਪੋਸਟ ਹਦਾਇਤਾਂ/ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਰਕਾਰ ਨੂੰ ਵਿੱਤੀ ਨੁਕਸਨ ਪਹੁੰਚਾਉਂਦੇ ਹੋਏ, ਇਕਸੇ ਖਾਸ ਵਿਅਕਤੀ ਨੂੰ ਇਸ ਔਹੁਦੇ ਉਪਰ ਬਿਰਾਜਮਾਨ ਕਰਵਾਉਣ ਦੀ ਫ਼ਿਰਾਕ ਵਿਚ ਹੈ ।

ਸੇਵਾ ਮੁਕਤ ਪੀ.ਸੀ.ਐੱਸ. ਅਧਿਕਰੀ ਬਾਰੇ ਤਕਰੀਬਨ ਤਿੰਨ ਦਹਾਕਿਆਂ ਤਕ ਦੇਸ਼ ਦੀ ਨਾਮੀ ਸੰਸਥਾ ਸੁਰਜੀਤ ਹਾਕੀ ਸੁਸਾਇਟੀ ਦੇ ਸਾਬਕਾ ਸਕੱਤਰ ਰਹੇ ਇਕਬਾਲ ਸਿੰਘ ਸੰਧੂ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ, ਪੰਜਾਬ, ਖੇਡ ਮੰਤਰੀ, ਪੰਜਾਬ, ਮੁੱਖ ਸਕੱਤਰ, ਪੰਜਾਬ, ਪ੍ਰਮੁੱਖ ਸਕੱਤਰ, (ਖੇਡਾਂ), ਪੰਜਾਬ ਅਤੇ ਡਾਇਰੈਕਟਰ, ਖੇਡ ਵਿਭਾਗ, ਪੰਜਾਬ ਨੂੰ ਤੱਥਾਂ ਦੇ ਅਧਾਰਿਤ ਇਕ ਲਿਖਤੀ ਸ਼ਿਕਾਇਤ ਭੇਜ ਕੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਖੇਡ ਵਿਭਾਗ, ਪੰਜਾਬ ਵੱਲੋਂ ਚੋਰ-ਮੋਰੀ ਰਾਹੀਂ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਪੋਸਟ ਨੂੰ ਭਰਨ ਲਈ ਹਦਾਇਤਾਂ/ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਰਕਾਰ ਨੂੰ ਵਿੱਤੀ ਘਾਟਾ ਪਾਉਂਦੇ ਪਾਕੇ ਚਹੇਤੇ ਨੂੰ ਇਸ ਪੋਸਟ ਉਪਰ ਬਿਰਾਜਮਾਨ ਕਰਨ ਲਈ ਦਿੱਤੇ ਇਸ਼ਤਿਹਾਰ ਉਪਰ ਤੁਰੰਤ ਰੋਕ ਲਗਾਉਣ ਉਪਰੰਤ, ਸਾਲ 2020 ਵਿਚ ਇਸੇ ਪੋਸਟ ਲਈ ਜਾਰੀ ਇਸ਼ਤਿਹਾਰ ਦੀਆਂ ਸ਼ਰਤਾਂ ਮੁਤਾਬਕ ਦੁਬਾਰਾ ਐਡਵਰਟਾਈਜ਼ਮੈਂਟ ਜਾਰੀ ਕਰਨ ਮੰਗ ਦੇ ਨਾਲ ਨਾਲ ਸਰਕਾਰ ਨੂੰ ਹੋਣ ਵਾਲੇ 75000 ਰੁਪਏ ਪ੍ਰਤੀ ਮਹੀਨਾ ਨੁਕਸਾਨ ਪਹੁੰਚਾਉਣ ਲਈ ਇਨਕੁਆਰੀ ਵੀ ਵੱਖਰੇ ਤੌਰ ਤੇ ਮਾਰਕ ਕਰਨ ਦੀ ਮੰਗ ਕੀਤੀ ਗਈ ਹੈ ।

ਸੰਧੂ ਜੋ ਕਿ ਅਪਣਾਈ ਸੇਵਾ ਮੁਕਤੀ ਤੋਂ ਬਾਦ ਪੂਰੀ ਤਰ੍ਹਾਂ ਨਾਲ ਹਾਕੀ ਨੂੰ ਸਮਰਪਿਤ ਹੋ ਗਏ ਸਨ, ਨੇ ਸਰਕਾਰ ਦਾ ਧਿਆਨ ਖੇਡ ਵਿਭਾਗ, ਪੰਜਾਬ ਦੁਆਰਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਇੱਕ ਇਸ਼ਤਿਹਾਰ ਦੇ ਨਾਲ ਠੇਕੇ ਦੇ ਅਧਾਰ ‘ਤੇ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਲਈ ਜਾਰੀ ਇਸਤਿਹਾਰ ਵੱਲ ਦੁਆਉਂਦੇ ਹੋਏ ਦੱਸਿਆ ਕਿ ਖੇਡ ਵਿਭਾਗ, ਪੰਜਾਬ ਨੇ ਇਕ “ਵਿਅਕਤੀ ਵਿਸ਼ੇਸ” ਨੂੰ ਚੋਰ ਮੋਰੀ/ਬੈਕ ਐਂਟਰੀ ਰਾਹੀਂ ਇਸ ਔਹਦੇ ਉਪਰ ਨਿਯੁਕਤ ਕਰਨਾ ਚਾਹੁੰਦੀ ਅਤੇ ਸਬੂਤ ਵਜੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਰਤੀ ਲਈ ਉਮਰ ਸੀਮਾਂ ਜੋਂ ਵੱਧ ਤੋਂ ਵੱਧ 65 ਸਾਲ ਹੋ ਸਕਦੀ ਹੈ, ਨੂੰ ਅੱਖੋਂ ਪਰੋਖੇ ਕਰਕੇ ਪੋਸਟ ਲਈ ਜਾਰੀ ਇਸ਼ਤਿਹਾਰ ਵਿਚ ਉਮਰ ਦੀ ਸੀਮਾਂ ਦੀ ਸ਼ਰਤ ਹੀ ਹਟਾ ਦਿੱਤੀ ਗਈ ਕਿਉਂ ਕਿ “ਵਿਅਕਤੀ ਵਿਸ਼ੇਸ਼” ਨੇ 65 ਸਾਲ ਦੀ ਉਮਰ ਸੀਮਾਂ ਕਾਫੀ ਸਾਲ ਪਹਿਲਾਂ ਹੀ ਪੂਰੀ ਕਰ ਚੁੱਕਾ ਹੈ । ਹੁਣ ਤਕ ਦੇ ਇਤਿਹਾਸ ਵਿਚ ਇਹ ਕਿਸੇ ਪੋਸਟ ਦੀ ਭਰਤੀ ਲਈ ਪਹਿਲਾ ਇਸ਼ਤਿਹਾਰ ਹੈ ਜਿਸ ਵਿਚ ਉਮਰ ਦੀ ਕੋਈ ਸੀਮਾਂ ਨਹੀਂ ਰੱਖੀ ਗਈ ।

ਸੰਧੂ ਨੇ ਅੱਗੇ ਤੱਥਾਂ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਾਲ 2020 ਵਿਚ ਇਸੇ ਹੀ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਲਈ ਖੇਡ ਵਿਭਾਗ, ਪੰਜਾਬ ਦੁਆਰਾ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ, ਉਪਸ ਵਿਚ ਸਪਸ਼ਟ ਲਿਖਿਆ ਗਿਆ ਸੀ ਕਿ ਉਮੀਦਵਾਰ ਦੀ ਉਮਰ ਅਰਜ਼ੀ ਦੀ ਮਿਤੀ ਦੇ ਅਨੁਸਾਰ 60 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ ਪਰ ਯੋਗ ਉਮੀਦਵਾਰਾਂ ਦੇ ਮਾਮਲੇ ਵਿੱਚ 5 ਸਾਲ ਤੱਕ ਛੋਟ ਦਿੱਤੀ ਜਾ ਸਕਦੀ ਹੈ ਪਰ ਮੌਜੂਦਾ ਸਮੇਂ ਦਿੱਤੇ ਨਵੇਂ ਇਸਤਿਹਾਰ ਵਿਚ ਉਮਰ ਦੀ ਸੀਮਾਂ ਦੀ ਸ਼ਰਤ ਹੀ ਉਡਾ ਦਿੱਤੀ ਗਈ ਹੈ ਅਤੇ ਹੁਣ 90 ਸਾਲ ਦਾ ਵਿਅਕਤੀ ਵੀ ਅਪਲਾਈ ਕਰ ਸਕਦਾ ਹੈ । ਇਸ ਸ਼ਰਤ ਹਟਾਉਣਾ ਸਵੈ ਸਪਸ਼ੱਟ ਕਰਦਾ ਹੈ ਕਿ ਕਿਸੇ “ਵਿਅਕਤੀ ਵਿਸ਼ੇਸ” ਲਈ ਹਦਾਇਤਾਂ ਨੂੰ ਛਿੱਕੇ ਟੰਗ ਕੇ ਕਾਰਜ ਕੀਤਾ ਜਾ ਰਿਹਾ ਹੈ ।

ਸੰਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ (ਪਰਸੋਨਲ ਵਿਭਾਗ) ਵੱਲੋਂ ਮਿਤੀ 9-11-2821 ਨੂੰ ਜਾਰੀ ਤਾਜ਼ਾ ਹਦਾਇਤਾਂ ਅਨੁਸਰ ਸੇਵਮੁਕਤ ਅਧਿਕਾਰੀ/ਕਮਚਾਰੀ ਨੂੰ ਦੁਬਾਰਾ ਨਿਯੁਕਤ ਕਰਨ ਤੋਂ ਰੋਕ ਲਗਾਉਂਦੇ ਹੋਏ, ਕੰਮ ਕਰ ਰਹੇ ਸਾਰੇ ਨੌਕਰੀ ਤੋਂ ਫਾਰਗ ਕੀਤੇ ਜਾ ਚੁੱਕੇ ਹਨ, ਪਰ ਇਸ “ਵਿਅਕਤੀ ਵਿਸ਼ੇਸ” ਨੂੰ ਦੁਬਾਰਾ ਨੌਕਰੀ ਵਿਚ ਨਿਯੁਕਤ ਕਰਨ ਲਈ ਉਮਰ ਤੋਂ ਇਲਾਵਾ ਇਸ “ਵਿਅਕਤੀ ਵਿਸ਼ੇਸ” ਨੂੰ ਵਿੱਤੀ ਫ਼ਾਇਦਾ ਦੇਣ ਲਈ ਹੋਰ ਸਰਤਾਂ ਵਿਚ ਵੀ ਤਬਦੀਲੀ ਕੀਤੀ ਗਈ ਹੈ ।

ਉਹਨਾਂ ਅਨੁਸਾਰ ਸਾਲ 2020 ਵਿਚ ਇਸੇ ਹੀ ਡਾਇਰੈਕਟਰ (ਪਾਠਕ੍ਰਮ ਅਤੇ ਸਿਖਲਾਈ) ਦੀ ਨਿਯੁਕਤੀ ਲਈ ਖੇਡ ਵਿਭਾਗ, ਪੰਜਾਬ ਦੁਆਰਾ ਅਖਬਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਸੀ, ਉਸ ਵਿੱਚ ਤਨਖਾਹ 1.25 ਲੱਖ ਰੁਪਏ ਰੱਖੀ ਸੀ ਪਰ ਨਵੇਂ ਇਸਤਿਹਾਰ ਵਿਚ ਤਨਖਾਹ 1.25 ਲੱਖ ਦੀ ਥਾਂ 2.00 ਲੱਖ ਕਰਕੇ 75000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਵਿੱਚ ਵਾਧਾ ਕਰਨਾ ਵੀ ਸਵੈ ਸਪਸ਼ੱਟ ਕਰਦਾ ਹੈ ਕਿ ਕਿਸੇ “ਵਿਅਕਤੀ ਵਿਸ਼ੇਸ” ਲਈ ਸਰਕਾਰ ਨੂੰ ਵਿੱਤੀ ਘਾਟਾ ਪਾਕੇ ਇਹ ਪ੍ਰੀਕ੍ਰਿਆ ਆਰੰਭੀ ਗਈ ਹੈ । ਪਿੱਛਲੇ ਸਾਲ ਇਹ ਨਿਯੁਕਤੀ ਕਿਉਂ ਨਹੀਂ ਹੋਈ, ਇਸ ਬਾਰੇ ਜਾਣਕਾਰੀ ਮੇਰੇ ਪਾਸ ਨਹੀਂ ਹੈ ।

ਸੰਧੂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਵੇਂ ਇਸਤਿਹਾਰ ਵਿਚ ਸਾਲ 2020 ਦੀਆਂ ਤਜ਼ਰਬੇ ਲਈ ਸਰਤਾਂ ਸਨ, ਉਹਨਾਂ ਨੂੰ ਵੀ ਤੋੜ ਮਰੋੜ ਕੇ ਨਵੀਆਂ ਸ਼ਰਤਾਂ ਨੂੰ ਇਸ ਪ੍ਰਕਾਰ ਕੀਤਾ ਗਿਆ ਤਾਂ ਕਿ ਇਕ “ਵਿਅਕਤੀ ਵਿਸ਼ੇਸ਼” ਨੂੰ ਉਸ ਦੀਆਂ ਪ੍ਰਾਪਤੀਆਂ ਅਨੁਸਾਰ ਨਿਯੁਕਤੀ ਲਈ ਫਿਟ ਕੀਤਾ ਸਕੇ ।

ਨਵਾਂ ਇਸ਼ਤਿਹਾਰ ਦੇਖਣ ਤੋਂ ਸਪਸ਼ਟ ਹੈ ਕਿ ਇਕ ਤਾਂ ਇਸ ਵਿਚੋਂ “Daronacharaya Awardee” ਹੋਣ ਦੀ ਬੇਹੱਦ ਜਰੂਰੀ ਸ਼ਰਤ, ਖ਼ਤਮ ਹੀ ਕਰ ਦਿੱਤੀ ਗਈ ਜੋਂ ਕਿ ਨਾਮੀ ਕੋਚਾਂ ਨੂੰ ਉਹਨਾਂ ਦੀਆਂ ਸ਼ਾਨਦਾਰ ਕੋਚਿੰਗ ਉਪਲੱਭਧੀਆਂ ਲਈ ਭਾਰਤ ਸਰਕਾਰ ਵੱਲੋਂ ਇਹ ਸਨਮਾਨ ਦਿੱਤਾ ਜਾਂਦਾ ਹੈ, ਪਰ ਜਾਣ ਬੁੱਝਕੇ ਇਹ ਸ਼ਰਤ ਹਟਾਈ ਗਈ ਕਿਉਂਕਿ “ਵਿਅਕਤੀ ਵਿਸ਼ੇਸ” ਇਸ ਸ਼ਰਤ ਨੂੰ ਪੂਰਾ ਨਹੀਂ ਕਰਦਾ ਹੈ । ਇਸ ਤੋਂ ਇਲਾਵਾ “OR” ਸ਼ਬਦ ਵੀ ਹਟਾ ਦਿੱਤਾ ਗਿਆ ਹੈ ਤਾਂ ਕਿ “ਵਿਅਕਤੀ ਵਿਸ਼ੇਸ” ਬਿਨ੍ਹਾ ਮੁਕਬਲਾ ਹੀ ਸਲੈਕਟ ਹੀ ਜਾਵੇ ।

ਸੰਧੂ ਨੇ ਆਖਿਰ ਵਿਚ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਮੌਜੂਦਾ ਇਸਤਿਹਾਰ ਉਪਰ ਤੁਰੰਤ ਰੋਕ ਲਗਾਉਣ ਉਪਰੰਤ, ਸਾਲ 2020 ਵਿਚ ਇਸੇ ਪੋਸਟ ਲਈ ਜਾਰੀ ਇਸ਼ਤਿਹਾਰ ਦੀਆਂ ਸ਼ਰਤਾਂ ਮੁਤਾਬਕ ਦੁਬਾਰਾ ਐਡਵਰਟਾਈਜ਼ਮੈਂਟ ਜਾਰੀ ਨਹੀਂ ਕੀਤੀ ਜਾਂਦੀ ਤਾਂ ਉਹ ਇਸ ਸਬੰਧੀ ਪੀ. ਆਈ. ਐਲ. ਮਾਣਯੋਗ ਹਾਈਕੋਰਟ ਵਿਚ ਦਾਇਰ ਕਰਨ ਤੋਂ ਵੀ ਸੰਕੋਚ ਨਹੀਂ ਕਰਨਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION