26.1 C
Delhi
Saturday, April 20, 2024
spot_img
spot_img

ਖ਼ਾਲਸਾ ਏਡ, ਇਤਿਹਾਸਕਾਰ ਬਲਵਿੰਦਰ ਪਾਲ ਸਿੰਘ ਤੇ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਐਨ.ਆਈ.ਏ. ਨੋਟਿਸਾਂ ਦੀ ਪੰਥਕ ਜਥੇਬੰਦੀਆਂ ਵੱਲੋਂ ਨਿਖੇਧੀ

ਯੈੱਸ ਪੰਜਾਬ
ਜਲੰਧਰ, 18 ਜਨਵਰੀ, 2021 –
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ,ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ , ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ , ਸਿਖ ਤਾਲਮੇਲ ਸੰਗਠਨ ਦੇ ਚੇਅਰਮੈਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਤੇ ਬਹੁਜਨ ਸਮਾਜ ਦੇ ਸੀਨੀਅਰ ਆਗੂ ਬਲਵਿੰਦਰ ਅੰਬੇਦਕਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਚੱਲ ਰਹੇ ਕਿਰਸਾਨੀ ਸੰਘਰਸ਼ ਤਹਿਤ ਇੰਡੀਆ ਦੀ ਜਾਂਚ ਏਜੰਸੀ ਐਨ.ਆਈ.ਏ. ਵੱਲੋਂ ਕਿਸਾਨ ਆਗੂਆਂ, ਕਾਰਕੁੰਨਾਂ, ਸੰਘਰਸ਼ ਦੇ ਹਮਾਇਤੀਆਂ, ਖਾਲਸਾ ਏਡ ਤੇ ਮਨੁੱਖੀ ਸੇਵਾ ਦੀਆਂ ਸੰਸਥਾਵਾਂ ਤੇ ਪੱਤਰਕਾਰਾਂ ਸਮੇਤ ਕਈ ਦਰਜਨ ਲੋਕਾਂ ਨੂੰ ਪੁੱਛ-ਗਿੱਛ ਲਈ ਜਾਰੀ ਕੀਤੇ ਗਏ ਨੋਟਿਸ ਕੇਂਦਰ ਸਰਕਾਰ ਦੀ ਸੰਵਿਧਾਨ ਵਿਰੋਧੀ ਕਾਰਵਾਈ ਹੈ।

ਕਿਸਾਨੀ ਅੰਦੋਲਨ ਦੇ ਹਕ ਵਿਚ ਲਿਖਣ ਵਾਲੇ ਪਤਰਕਾਰ , ਵਿਦਵਾਨ ਤੇ ਇਤਿਹਾਸਕਾਰ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਬਿਉਰੋ ਚੀਫ ਪੰਜਾਬ ਟਾਈਮਜ ਨੂੰ ਨੋਟਿਸ ਭੇਜਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੇ ਸਦਾ ਪੰਜਾਬੀ ਏਕਤਾ ਤੇ ਪੰਜਾਬ ਸ਼ਾਤੀ ਤੇ ਇਨਸਾਫ ਬਾਰੇ ਲਿਖਿਆ ਹੈ।

ਉਹਨਾਂ ਕਿਹਾ ਕਿ ਇਕ ਪਾਸੇ ਬਰੈਂਪਟਨ ਦੇ ਮੇਅਰ ਟ੍ਰਿਕ ਬਰਾਊਨ, ਓਂਟਾਰੀਓ ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਦੀ ਸਹਾਇਤਾ ਨਾਲ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਉਹਨਾਂ ਨੂੰ ਨੋਟਿਸ ਭੇਜ ਕੇ ਜਲੀਲ ਕਰ ਰਹੀ ਹੈ ਜੋ ਕਿ ਸਰਬਤ ਦੇ ਭਲੇ ਤੇ ਵਿਸ਼ਵ ਸ਼ਾਂਤੀ ਲਈ ਸਰਗਰਮ ਹਨ।

ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਵਸਦੇ ਲੋਕਾਂ ਦੀ ਮਦਦ ਕਰਨ ਲਈ ਖਾਲਸਾ ਏਡ ਮਾੜੀ ਤੋਂ ਮਾੜੀ ਸਥਿਤੀ ਵਿਚ ਵੀ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਵਿਸ਼ਵ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਇਸ ਸੰਸਥਾ ਨਾਲ ਜੁੜ ਕੇ ਸੇਵਾ ਕਰ ਰਹੀਆਂ ਹਨ।

ਜੰਗ ਹੋਵੇ ਜਾਂ ਕੋਈ ਕੁਦਰਤੀ ਆਫ਼ਤ ਜਾਂ ਫਿਰ ਸਰਕਾਰ ਅਤੇ ਫੌਜ ਦੇ ਅੱਤਿਆਚਾਰ ਦੇ ਸ਼ਿਕਾਰ ਲੋਕ, ‘ਖ਼ਾਲਸਾ ਏਡ’ ਉਹਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੀ ਹੈ।ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਰਾਹੀਂ ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਉੱਤੇ ਦਬਾਅ ਬਣਾਉਣਾ ਚਾਹੁੰਦੀ ਹੈ ਪਰ ਜਿਸ ਤਰ੍ਹਾਂ ਨਾਲ ਇਸ ਸੰਘਰਸ਼ ਤਹਿਤ ਲੋਕ ਦ੍ਰਿੜਤਾ ਦਾ ਪ੍ਰਗਟਾਵਾ ਕਰ ਰਹੇ ਹਨ ਉਸ ਤਹਿਤ ਸਰਕਾਰ ਦੀ ਇਹ ਚਾਲ ਨਾਕਾਮ ਹੋਵੇਗੀ ਅਤੇ ਇਹ ਕਾਰਵਾਈਆਂ ਸੰਘਰਸ਼ ਨੂੰ ਹੋਰ ਵੀ ਚੜ੍ਹਦੀਕਲਾ ਵੱਲ ਲੈ ਕੇ ਜਾਣਗੀਆਂ।

ਇਸ ਸੰਘਰਸ਼ ਵਿੱਚ ਸ਼ਾਮਿਲ ਹਰ ਧਿਰ ਅਤੇ ਇਸ ਕਿਸਾਨੀ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲੇ ਹਰ ਸ਼ਖਸ਼ ਨੂੰ ਚਾਹੀਦਾ ਹੈ ਕਿ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ। ਉਹਨਾਂ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਪੰਜਾਬ ਪਖੀ ਰਾਜਨੀਤਕ ਪਾਰਟੀਆਂ ਦੀ ਮੀਟਿੰਗ ਬੁਲਾਕੇ ਉਹ ਇਸ ਦਾ ਵਿਰੋਧ ਕਰਨ ਤੇ ਸਾਝੀ ਰਣਨੀਤੀ ਬਨਾਉਣ।

ਜਥੇਦਾਰ ਖਾਲਸਾ ਨੇ ਦਸਿਆ ਕਿ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕਿਸਾਨ ਸੰਘਰਸ਼ ਦੀ ਹਮਾਇਤ ਕਰਦੀ ਹੈ ਤੇ ਇਸ ਸੰਬੰਧ ਵਿਚ ਬਸਪਾ ਤੇ ਬਾਮਸੇਫ ਦੀ ਹਮਾਇਤ ਕਰਦੀ ਹੈ ਜੋ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ।ਉਹਨਾਂ ਕਿਹਾ ਕਿ ਬੀਤੇ ਦਿਨੀ ਉਹ ਬਾਮਸੇਫ ਦੀ ਭੁੱਖ ਹੜਤਾਲ ਵਿਚ ਸ਼ਾਮਲ ਹੋਕੇ ਹਮਾਇਤ ਦੇਕੇ ਆਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION