37.8 C
Delhi
Thursday, April 25, 2024
spot_img
spot_img

ਖ਼ਹਿਰਾ ਦੀ ਅਸਤੀਫ਼ਾ ਵਾਪਸੀ ’ਤੇ ਅਕਾਲੀ ਦਲ ਦਾ ਤਿੱਖ਼ਾ ਪ੍ਰਤੀਕਰਮ: ਡਾ: ਚੀਮਾ ਨੇ ਕਿਹਾ ਮੈਂਬਰੀ ਖ਼ਾਰਿਜ ਹੋਵੇ

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2019:

ਭੁਲੱਥ ਤੋਂ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਵੱਲੋਂ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ ਅੱਜ ਵਾਪਿਸ ਲਏ ਜਾਣ ਦੇ ਐਲਾਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਤਿੱਖ਼ਾ ਪ੍ਰਤੀਕਰਮ ਸਾਹਮਣੇ ਆਇਆ ਹੈ।

ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ: ਦਲਜੀਤ ਸਿੰਘ ਚੀਮਾ ਨੇ ਸ: ਖ਼ਹਿਰਾ ਦੇ ਯੂ ਟਰਨ ’ਤੇ ਤਿੱਖ਼ੀ ਪ੍ਰਤੀਕ੍ਰਿਆ ਦਿੰਦਿਆਂ ਆਖ਼ਿਆ ਕਿ ਇਹ ਸ: ਖ਼ਹਿਰਾ ਦਾ ਇਕ ਨਵਾਂ ਡਰਾਮਾ ਹੈ। ਜ਼ਿਕਰਯੋਗ ਹੈ ਕਿ ਸ: ਖ਼ਹਿਰਾ ਨੇ ‘ਆਪ’ ਨੂੰ ਅਲਵਿਦਾ ਆਖ਼ ਆਪਣੀ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਦਾ ਗਠਨ ਕੀਤਾ ਸੀ ਅਤੇ ਨਾਲ ਹੀ ਪੰਜਾਬ ਜਮਹੂਰੀ ਗਠਜੋੜ ਦੀ ਵੀ ਅਗਵਾਈ ਸੰਭਾਲੀ ਸੀ। ਉਹਨਾਂ ਨੇ ਪੰਜਾਬੀ ਏਕਤਾ ਪਾਰਟੀ ਵੱਲੋਂ ਹੀ ਬਠਿੰਡਾ ਤੋਂ ਪਾਰਲੀਮਾਨੀ ਚੋਣ ਵੀ ਲੜੀ ਸੀ, ਜਿਹੜੀ ਉਹ ਹਾਰ ਗਏ ਸਨ।

ਡਾ: ਚੀਮਾ ਨੇ ਕਿਹਾ ਕਿ ਅਸਤੀਫ਼ਾ ਵਾਪਿਸੀ ਦੀ ਗੱਲ ਸੰਵਿਧਾਨ ਨਾਲ ਧਰੋਹ ਕਮਾਉਣ ਦੇ ਤੁਲ ਹੈ। ਉਹਨਾਂ ਕਿਹਾ ਕਿ ਖ਼ਹਿਰਾ ਦਾ ਅਸਤੀਫ਼ਾ ਹੁਣ ਕੋਈ ਮੁੱਦਾ ਨਹੀਂ ਹੈ ਅਤੇ ਹੁਣ ਤਾਂ ਖ਼ਹਿਰਾ ਨੂੰ ਅਯੋਗ ਠਹਿਰਾਉਂਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਖ਼ਾਰਿਜ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਜਿਸ ਪਾਰਟੀ ਦੀ ਟਿਕਟ ’ਤੇ ਜਿੱਤੇ ਸਨ, ਉਨ੍ਹਾਂ ਉਹ ਪਾਰਟੀ ਛੱਡੀ, ਆਪਣੀ ਪਾਰਟੀ ਬਣਾਈ ਅਤੇ ਫ਼ਿਰ ਨਵੀਂ ਪਾਰਟੀ ਦੇ ਨਵੇਂ ਚੋਣ ਨਿਸ਼ਾਨ ਤਹਿਤ ਚੋਣ ਲੜੀ।

ਜ਼ਿਕਰਯੋਗ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਨਾਲ ਮਤਭੇਦਾਂ ਦੇ ਚੱਲਦਿਆਂ ਸ: ਖ਼ਹਿਰਾ ਨੇ ਪਾਰਟੀ ਛੱਡ ਦਿੱਤੀ ਸੀ ਅਤੇ ਆਪਣੀ ਪਾਰਟੀ ਦਾ ਗਠਨ ਕੀਤਾ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION