35.1 C
Delhi
Saturday, April 20, 2024
spot_img
spot_img

ਖ਼ਹਿਰਾ ਤੇ ਡਾ: ਗਾਂਧੀ ਯੂ.ਏ.ਪੀ.ਏ. ਤਹਿਤ ਫ਼ੜੇ ਹਰਿਆਣਾ ਦੇ ਸਿੱਖ ਨੌਜਵਾਨ ਦੇ ਪਿੰਡ ਪੁੱਜੇ, ਗ੍ਰਿਫ਼ਤਾਰੀ ਦੀ ਕੀਤੀ ਨਿਖੇਧੀ

ਚੰਡੀਗੜ੍ਹ, 13 ਜੁਲਾਈ 2020:

ਕੇਂਦਰ ਅਤੇ ਪੰਜਾਬ ਸਰਕਾਰਾਂ ਦੋਨਾਂ ਵੱਲੋਂ ਅਫਅ ਕਾਨੂੰਨ ਦੀ ਕੀਤੀ ਜਾ ਰਹੀ ਸਰਾਸਰ ਦੁਰਵਰਤੋਂ ਦਾ ਖੁਲਾਸਾ ਕਰਨ ਵਾਸਤੇ ਰੱਖੀਆਂ ਜਾ ਰਹੀਆਂ ਲੋਕ ਕਚਹਿਰੀਆਂ ਦੀ ਲੜੀ ਤਹਿਤ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ, ਸਾਬਕਾ ਐਮ.ਪੀ ਡਾ. ਗਾਂਧੀ ਅਤੇ ਐਮ.ਐਲ.ਏ ਪਿਰਮਲ ਸਿੰਘ ਖਾਲਸਾ ਨੇ ਅੱਜ ਹਰਿਆਣਾ ਦੇ ਜਿਲਾ ਕੈਥਲ ਦੇ ਪਿੰਡ ਸ਼ਾਦੀਪੁਰ ਦਾ ਦੋਰਾ ਕੀਤਾ ਜਿਥੇ ਕਿ ਉੁਹ 18 ਸਾਲਾਂ ਨੋਜਵਾਨ ਲਵਪ੍ਰੀਤ ਸਿੰਘ ਉਰਫ ਰਾਜਕੁਮਾਰ ਦੇ ਪਰਿਵਾਰ ਨੂੰ ਮਿਲੇ ਜਿਸ ਨੂੰ ਅਫਅ ਕਾਨੂੰਨ ਤਹਿਤ ਪਹਿਲਾਂ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਫਿਰ ਪਟਿਆਲਾ ਪੁਲਿਸ ਨੇ ਮਾਮਲਾ ਦਰਜ਼ ਕਰ ਦਿੱਤਾ।

ਲਵਪ੍ਰੀਤ ਉਰਫ ਰਾਜਕੁਮਾਰ ਦੇ ਪਰਿਵਾਰ ਅਤੇ ਪਿੰਡ ਦੇ ਸਿਆਣਿਆਂ ਨੂੰ ਮਿਲਣ ਉਪਰੰਤ ਖਹਿਰਾ ਅਤੇ ਡਾ.ਗਾਂਧੀ ਨੇ ਉਕਤ ਤਾਨਾਸ਼ਾਹੀ ਕਾਨੂੰਨ ਤਹਿਤ ਅੱਤ ਗਰੀਬ, ਬੇਕਸੂਰ ਅਤੇ ਬੇਬੱਸ ਨੋਜਵਾਨਾਂ ਨੂੰ ਫਸਾਏ ਜਾਣ ਵਾਸਤੇ ਮੋਦੀ ਸਰਕਾਰ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਨਿਖੇਧੀ ਕੀਤੀ।

ਖਹਿਰਾ ਨੇ ਕਿਹਾ ਕਿ ਪਿੰਡਵਾਸੀਆਂ ਅਨੁਸਾਰ ਸਿਰਫ 18 ਸਾਲਾਂ ਲਵਪ੍ਰੀਤ ਸਿੰਘ ਛਅਅ ਦੇ ਖਿਲਾਫ ਲੱਗੇ ਸ਼ਾਹੀਨ ਬਾਗ ਮੋਰਚੇ ਵਿੱਚ ਦਿੱਲੀ ਲੰਗਰ ਦੀ ਸੇਵਾ ਕਰਨ ਗਿਆ ਸੀ। ਖਹਿਰਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ੳੱਪਰ ਇੱਕ ਪਿਸਤੋਲ ਅਤੇ ਕੁਝ ਕਾਰਤੂਸ ਪਾ ਦਿੱਤੇ ਅਤੇ ਫਿਰ ਉਸ ਉੱਪਰ ਅਫਅ ਕਾਨੂੰਨ ਥੋਪ ਦਿੱਤਾ।

ਖਹਿਰਾ ਨੇ ਕਿਹਾ ਕਿ ਇਸੇ ਹੀ ਲਵਪ੍ਰੀਤ ਸਿੰਘ ਉੱਪਰ ਪੰਜਾਬ ਦੇ ਹੋਰਨਾਂ ਚਾਰ ਨੋਜਵਾਨਾਂ ਸਮੇਤ ਜਿਹਨਾਂ ਵਿੱਚੋਂ ਜਿਆਦਾਤਰ ਦਲਿਤ ਹਨ 28 ਜੂਨ ਨੂੰ ਪਟਿਆਲਾ ਜਿਲੇ ਦੀ ਸਮਾਣਾ ਪੁਲਿਸ ਨੇ ਮੁੜ ਫਿਰ ਇਸੇ ਹੀ ਅਫਅ ਕਾਨੂੰਨ ਤਹਿਤ ਪਰਚਾ ਦਰਜ਼ ਕਰ ਦਿੱਤਾ।

ਖਹਿਰਾ ਨੇ ਕਿਹਾ ਕਿ ਸਮਾਣਾ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ ਅਨੁਸਾਰ 18 ਤੋਂ 20 ਸਾਲ ਦੀ ਉਮਰ ਦੇ ਜਿਹਨਾਂ ਵਿੱਚੋਂ ਜਿਆਦਾਤਰ ਦਲਿਤ ਹਨ ਲਵਪ੍ਰੀਤ ਸਿੰਘ, ਪਟਿਆਲਾ ਦੇ ਸੁਖਚੈਨ ਸਿੰਘ, ਮਾਨਸਾ ਦੇ ਅੰਮ੍ਰਿਤਪਾਲ ਸਿੰਘ, ਨਵਾਂਸ਼ਹਿਰ ਦੇ ਇੱਕ ਗੈਰੀ ਅਤੇ ਮਜੀਠਾ ਦੇ ਜਸਪ੍ਰੀਤ ਸਿੰਘ ਪੰਜਾਂ ਨੂੰ ਉਕਤ ਤਾਨਾਸ਼ਾਹੀ ਕਾਨੂੰਨ ਤਹਿਤ ਦੋਸ਼ੀ ਬਣਾਇਆ ਗਿਆ ਹੈ।

ਖਹਿਰਾ ਨੇ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬ ਪੁਲਿਸ ਇੱਕ ਸੋਚੀ ਸਮਝੀ ਨੀਤੀ ਤਹਿਤ ਬੇਹੱਦ ਗਰੀਬ ਅਤੇ ਬੇਬੱਸ ਰਹਿਤ ਨੋਜਵਾਨਾਂ ਨੂੰ ਅਨੇਕਾਂ ਐਫ.ਆਈ.ਆਰਾਂ ਵਿੱਚ ਨਾਮਜਦ ਕਰ ਰਹੀ ਹੈ ਕਿਉਂਕਿ ਉਹ ਆਪਣਾ ਕੇਸ ਲੜਣ ਅਤੇ ਜੇਲਾਂ ਤੋਂ ਬਾਹਰ ਆਉਣ ਵਾਸਤੇ ਕਾਨੂੰਨੀ ਲੜਾਈ ਦੇ ਸਮਰੱਥ ਨਹੀਂ ਹਨ। ਇੰਝ ਮਹਿਸੂਸ ਹੁੰਦਾ ਹੈ ਕਿ ਪੰਜਾਬ ਪੁਲਿਸ ਵਿਸ਼ੇਸ਼ ਤੋਰ ਉੱਪਰ ਡੀ.ਜੀ.ਪੀ ਦਿਨਕਰ ਗੁਪਤਾ ਖਾਲਿਸਤਾਨ ਅਤੇ 2020 ਸ਼ਢਝ ਰਿਫਰੈਂਡਮ ਖਿਲਾਫ ਆਪਣੀ ਅਖੋਤੀ ਲੜਾਈ ਵਿੱਚ ਇਹਨਾਂ ਨੋਜਵਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਰਾਰ ਦੇ ਕੇ ਪੰਜਾਬ ਵਿੱਚ ਡਰ ਦਾ ਮਾਹੋਲ ਪੈਦਾ ਕਰਨਾ ਚਾਹੁੰਦੇ ਹਨ।

ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਅਜਿਹੀ ਇੱਕ ਲੋਕ ਕਚਹਿਰੀ ਆਪਣੇ ਹਲਕੇ ਭੁਲੱਥ ਦੇ ਪਿੰਡ ਅਕਾਲਾ ਵਿਖੇ ਵੀ ਲਗਾਈ ਸੀ ਜਿਥੋਂ ਦੇ ਇੱਕ 65 ਸਾਲਾਂ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਵਾਲੇ ਦਿਲ ਦੇ ਮਰੀਜ ਜੋਗਿੰਦਰ ਸਿੰਘ ਗੁੱਜਰ ਨੂੰ ਅਫਅ ਤਹਿਤ ਝੂਠਾ ਫਸਾਏ ਜਾਣ ਦਾ ਖੁਲਾਸਾ ਕੀਤਾ ਸੀ।

ਹਿਰਾ ਅਤੇ ਡਾ. ਗਾਂਧੀ ਨੇ ਵਿਧਾਇਕਾਂ ਸਮੇਤ ਹਾਲ ਹੀ ਵਿੱਚ ਪਟਿਆਲਾ ਜਿਲੇ ਦੇ ਪਿੰਡ ਸੇਹਰਾ ਦੇ ਸੁਖਚੈਨ ਸਿੰਘ ਦੇ ਘਰ ਦਾ ਵੀ ਦੋਰਾ ਕੀਤਾ ਸੀ ਜਿਥੇ ਕਿ ਪਿੰਡ ਦੇ ਵਡੇਰਿਆਂ ਅਤੇ ਸਰਪੰਚ ਨੇ ਵਿਸ਼ੇਸ਼ ਤੋਰ ਉੇੱਪਰ ਦੱਸਿਆ ਸੀ ਕਿ ਨੋਜਵਾਨ ਲੜਕੇ ਨੂੰ ਪਟਿਆਲਾ ਪੁਲਿਸ ਨੇ ਉਹਨਾਂ ਦੀ ਹਾਜਰੀ ਵਿੱਚ 26 ਜੂਨ ਨੂੰ ਪਿੰਡ ਤੋਂ ਹਿਰਾਸਤ ਵਿੱਚ iਲ਼ਆ ਸੀ ਪਰੰਤੂ ਬਾਅਦ ਵਿੱਚ ਉਸ ਨੂੰ ਪਟਿਆਲਾ ਜਿਲੇ ਦੇ ਥਾਣਾ ਸਮਾਣਾ ਅਧੀਨ ਪੈਂਦੇ ਪਿੰਡ ਗਾਜੇਵਾਸ ਦੇ ਇੱਕ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਦਿਖਾਇਆ ਸੀ।

ਪੰਜਾਬ ਪੁਲਿਸ ਵੱਲੋਂ ਅਫਅ ਕਾਨੂੰਨ ਦੀ ਕੀਤੀ ਜਾ ਰਹੀ ਸਰਾਸਰ ਦੁਰਵਰਤੋਂ ਦੀ ਨਿੰਦਿਆ ਕਰਦੇ ਹੋਏ ਸਾਬਕਾ ਐਮ.ਪੀ ਡਾ. ਗਾਂਧੀ ਖਾਲਿਸਤਾਨ ਅਤੇ 2020 ਰਿਫਰੈਂਡਮ ਦੀ ਆੜ ਵਿੱਚ ਹਿੰਦੂਆਂ ਦਰਮਿਆਨ ਡਰ ਦਾ ਮਾਹੋਲ ਪੈਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਡੀ.ਜੀ.ਪੀ ਉੱਪਰ ਖੂਬ ਵਰੇ।

ਡਾ. ਗਾਂਧੀ ਨੇ ਕਿਹਾ ਕਿ ਅਫਅ ਤਹਿਤ ਬੇਕਸੂਰਾਂ ਨੂੰ ਫਸਾਏ ਜਾਣ ਦੀ ਸਾਰੀ ਮੁਹਿੰਮ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਨ ਅਤੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪਾਏ ਜਾਣ ਦੀ ਸੋਚੀ ਸਮਝੀ ਸਿਆਸੀ ਸਾਜਿਸ਼ ਹੈ। ਉਹਨਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਕੋਝੀਆਂ ਚਾਲਾਂ ਦੇ ਸ਼ਿਕਾਰ ਨਾ ਬਣਨ।

ਖਹਿਰਾ ਨੇ ਕਿਹਾ ਕਿ ਇਹ ਹੈਰਾਨਜਨਕ ਹੈ ਕਿ ਜਿਥੇ ਕਾਂਗਰਸ ਪਾਰਟੀ ਨੇ ਇੱਕ ਪਾਸੇ ਸੰਸਦ ਵਿੱਚ ਪਿਛਲੇ ਸਾਲ ਅਫਅ ਕਾਨੂੰਨ ਦਾ ਡੱਟ ਕੇ ਵਿਰੋਧ ਕੀਤਾ ਸੀ ਅਤੇ ਕੱਦਵਾਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਹਾਲ ਹੀ ਵਿੱਚ ਅਫਅ ਕਾਨੂੰਨ ਨੂੰ ਇੱਕ ਦਬਾਉਣ ਵਾਲਾ ਕਾਨੂੰਨ ਕਰਾਰ ਦੇਣ ਵਾਲਾ ਆਰਟੀਕਲ ਲਿਖਿਆ ਸੀ ਪਰੰਤੂ ਉਹਨਾਂ ਦੀ ਆਪਣੀ ਹੀ ਕੈਪਟਨ ਸਰਕਾਰ ਪੰਜਾਬ ਵਿੱਚ ਇਸ ਦੀ ਰੱਜ ਕੇ ਦੁਰਵਰਤੋਂ ਕਰ ਰਹੀ ਹੈ।

ਖਹਿਰਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਅਫਅ ਤਹਿਤ 16 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਜੋ ਕਿ ਉਹਨਾਂ ਅਨੁਸਾਰ ਸਰਾਸਰ ਗਲਤ ਹਨ ਅਤੇ ਜਿਆਦਾਤਰ ਵਿੱਚ ਗਰੀਬ ਅਤੇ ਦਿਹਾੜੀਦਾਰ ਨੋਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਖਹਿਰਾ, ਗਾ.ਗਾਂਧੀ ਅਤੇ ਹੋਰਨਾਂ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਅਫਅ ਕਾਨੂੰਨ ਤਹਿਤ ਕੀਤੀਆਂ ਗਈਆਂ ਉਕਤ ਐਫ.ਆਈ.ਆਰਾਂ ਦੀ ਜਾਂਚ ਵਾਸਤੇ ਜਾਂਚ ਕਮੀਸ਼ਨ ਬਿਠਾਇਆ ਜਾਵੇ, ਜੇਕਰ ਹੋ ਸਕੇ ਤਾਂ ਉਕਤ 16 ਅਫਅ ਐਫ.ਆਈ.ਆਰਾਂ ਦੀ ਜਾਂਚ ਬਦਲਾਖੋਰੀ ਕਮੀਸ਼ਨ ਦੇ ਮੁੱਖੀ ਜਸਟਿਸ ਮਹਿਤਾਬ ਸਿੰਘ ਗਿੱਲ ਕੋਲੋਂ ਕਰਵਾਈ ਜਾਵੇ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION