26.7 C
Delhi
Wednesday, April 17, 2024
spot_img
spot_img

ਹੜ੍ਹ ਉਪਰੰਤ ਰਾਹਤ ਕਾਰਜ – ਹੜ੍ਹ ਗ੍ਰਸਤ ਪਿੰਡਾਂ ਦੇ 2000 ਤੋਂ ਵਧੇਰੇ ਪਸ਼ੂਆਂ ਦਾ ਟੀਕਾਕਰਨ ਮੁਕੰਮਲ

ਲੁਧਿਆਣਾ, 25 ਅਗਸਤ, 2019:

ਜ਼ਿਲ੍ਹਾ ਲੁਧਿਆਣਾ ਵਿੱਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ‘ਤੇ ਭਾਵੇਂਕਿ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਪਰ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਨੂੰ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਲਈ ਉਪਰਾਲੇ ਹਾਲੇ ਵੀ ਲਗਾਤਾਰ ਜਾਰੀ ਹਨ। ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਹੁਣ ਤੱਕ ਇਨ੍ਹਾਂ ਪਿੰਡਾਂ ਵਿੱਚ 2000 ਤੋਂ ਵਧੇਰੇ ਪਸ਼ੂਆਂ ਦਾ ਟੀਕਾਕਰਨ (ਬੂਸਟਰ ਡੋਜ਼) ਕੀਤਾ ਜਾ ਚੁੱਕਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਹੜ੍ਹ ਦੀ ਸਥਿਤੀ ਕਾਰਨ ਜ਼ਿਲ੍ਹਾ ਲੁਧਿਆਣਾ ਵਿੱਚ 13 ਪਸ਼ੂਆਂ ਦੇ ਮਾਰੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਦਾ ਪੋਸਟ ਮਾਰਟਮ ਵਿਭਾਗ ਵੱਲੋਂ ਕੀਤਾ ਗਿਆ ਹੈ।

ਇਨ੍ਹਾਂ ਵਿੱਚੋਂ 11 ਪਸ਼ੂ ਕੂੰਮ ਕਲਾਂ ਡਰੇਨ ਵਿੱਚ ਪਾਣੀ ਦਾ ਪ੍ਰਵਾਹ ਵਧ ਜਾਣ ਕਾਰਨ ਮਾਰੇ ਗਏ ਸਨ, ਜਦਕਿ ਦੋ ਪਸ਼ੂ ਪਿੰਡ ਗਿੱਲ ਵਿੱਚ ਭਾਰੀ ਮੀਂਹ ਕਾਰਨ ਛੱਤ ਡਿੱਗਣ ਕਾਰਨ ਮਾਰੇ ਗਏ ਸਨ। ਇਸ ਦੌਰਾਨ 50 ਪਸ਼ੂ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸਤ ਹੋ ਗਏ ਸਨ, ਜਿਨ੍ਹਾਂ ਨੂੰ ਸਮੇਂ ਸਿਰ ਦਿੱਤੇ ਇਲਾਜ ਨਾਲ ਬਚਾ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ 5.80 ਲੱਖ ਪਸ਼ੂਆਂ ਦਾ ਮੌਨਸੂਨ ਤੋਂ ਪਹਿਲਾਂ ਹੀ ਟੀਕਾਕਰਨ ਕੀਤਾ ਜਾ ਚੁੱਕਾ ਸੀ ਪਰ ਹੁਣ ਹੜ੍ਹ ਆਉਣ ਉਪਰੰਤ ਪਿੰਡ ਭੋਲੇਵਾਲ ਕਦੀਮ, ਆਹਲੋਵਾਲ, ਨਵਾਂ ਖਹਿਰਾ, ਸ਼ਨੀ ਗਾਂਓਂ ਅਤੇ ਇਲਾਕਾ ਜਗਰਾਂਉ ਦੇ 7 ਪਿੰਡਾਂ ਦੇ 2000 ਤੋਂ ਵਧੇਰੇ ਪਸ਼ੂਆਂ ਦੇ ਬੂਸਟਰ ਡੋਜ਼ ਲਗਾਈ ਜਾ ਚੁੱਕੀ ਹੈ। ਹੁਣ ਜਿਹੜੇ ਪਿੰਡਾਂ ਵਿੱਚ ਥੋੜਾ ਬਹੁਤਾ ਪਾਣੀ ਵੀ ਆਇਆ ਸੀ, ਉਨ੍ਹਾਂ ਪਿੰਡਾਂ ਦੇ ਪਸ਼ੂਆਂ ਦੀ ਜਾਂਚ ਚੱਲ ਰਹੀ ਹੈ। ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦੇ ਜਾਂਚ ਕੈਂਪ ਜਾਰੀ ਹਨ ਤਾਂ ਜੋ ਪਸ਼ੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲੇ।

ਸ੍ਰੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਲਾਜ਼ ਤੋਂ ਬਿਨ੍ਹਾ ਵਿਭਾਗ ਵੱਲੋਂ ਪ੍ਰਭਾਵਿਤ ਪਿੰਡਾਂ ਵਿੱਚ 2 ਟਰਾਲੀਆਂ ਤੂੜੀ, 200 ਬੋਰੀਆਂ ਫੀਡ ਅਤੇ ਇੱਕ ਟਰੱਕ ਆਚਾਰ (ਸਾਈਲੇਜ਼) ਵੀ ਵੰਡਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 60 ਬੋਰੀਆਂ ਆਚਾਰ ਦੀਆਂ ਜ਼ਿਲ੍ਹਾ ਜਲੰਧਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 150 ਹੋਰ ਬੋਰੀਆਂ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 17 ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ, ਜੋ ਕਿ ਅਲਰਟ ਜਾਰੀ ਰਹਿਣ ਤੱਕ ਪਿੰਡਾਂ ਵਿੱਚ ਹੀ ਮੌਜੂਦ ਰਹਿਣਗੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION