28.1 C
Delhi
Thursday, March 28, 2024
spot_img
spot_img

ਹੜ੍ਹਾਂ ਵਰਗੀਆਂ ਆਫ਼ਤਾਂ ਅਤੇ ਮੁਆਵਜ਼ੇ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਸਰਕਾਰ: ਹਰਪਾਲ ਚੀਮਾ

ਚੰਡੀਗੜ੍ਹ, 3 ਸਤੰਬਰ, 2019 –
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ, ਨੁਕਸਾਨ ਗ੍ਰਸਤ ਹੋਈ ਮਸ਼ੀਨਰੀ ਅਤੇ ਘਰਾਂ ਲਈ ਮੁਆਵਜ਼ੇ ਅਤੇ ਭਵਿੱਖ ‘ਚ ਬਚਾਅ ਕਾਰਜਾਂ ‘ਤੇ ਗੰਭੀਰ ਵਿਚਾਰ-ਚਰਚਾ ਅਤੇ ਪੱਕੇ ਸਾਰਥਿਕ ਹੱਲ ਲਈ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਘੱਗਰ ਅਤੇ ਫਿਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਸਮੇਤ ਵੱਖ-ਵੱਖ ਬਰਸਾਤੀ ਨਾਲਿਆਂ ਅਤੇ ਨਦੀਆਂ ਨੇ ਸੂਬੇ ‘ਚ ਭਾਰੀ ਜਾਨੀ ਅਤੇ ਮਾਲੀ-ਨੁਕਸਾਨ ਕੀਤਾ ਹੈ ਅਤੇ ਸਰਕਾਰਾਂ ਦੀ ਨਾਕਾਮੀ ਦੀ ਪੋਲ ਖੋਲੀ ਹੈ।

ਚੀਮਾ ਨੇ ਕਿਹਾ ਕਿ ਉਨ੍ਹਾਂ (ਚੀਮਾ) ਸਮੇਤ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲਵਾ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਅਤੇ ਹੋਰ ਵਿਧਾਇਕਾਂ ਤੇ ਆਗੂਆਂ ਨੇ ਘੱਗਰ, ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ ਦੇ ਦੌਰਿਆਂ ਦੌਰਾਨ ਖ਼ਤਰਨਾਕ ਤਬਾਹੀ ਅੱਖੀਂ ਦੇਖੀ ਹੈ।

ਪੀੜਤ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ, ਜਿੰਨਾ ਨੂੰ ਤੁਰੰਤ ਮਾਲੀ ਮਦਦ ਦੀ ਜ਼ਰੂਰਤ ਹੈ, ਪਰੰਤੂ ਸਰਕਾਰ ਦੀ ਬੇਰੁਖ਼ੀ ਜਟਿਲ ਨਿਯਮਾਂ ਅਤੇ ਭ੍ਰਿਸ਼ਟਾਚਾਰ ਕਾਰਨ ਅਜਿਹੀ ਤਬਾਹੀ ਦੀ ਭਰਪਾਈ ਲਈ ਸਮੇਂ ਸਿਰ ਪੂਰੀ ਮੁਆਵਜ਼ਾ ਰਾਸ਼ੀ ਕਦੇ ਨਹੀਂ ਮਿਲਦੀ। ਚੀਮਾ ਨੇ ਦੱਸਿਆ ਕਿ ਇਸ ਅਹਿਮ ਮਸਲੇ ‘ਤੇ ਗੱਲਬਾਤ ਲਈ ਪਾਰਟੀ ਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਲੰਧਰ ਦੇ ਸ਼ਾਹਕੋਟ ਅਤੇ ਫ਼ਿਰੋਜ਼ਪੁਰ ਦੇ ਜ਼ੀਰਾ ਨਾਲ ਸੰਬੰਧਿਤ ਇਲਾਕਿਆਂ ਦੇ ਦੌਰੇ ਦੌਰਾਨ ਜਿੱਥੇ ਭਿਅੰਕਰ ਤਬਾਹੀ ਦੇਖੀ, ਉੱਥੇ ਇਹ ਗੱਲ ਵੀ ਸਾਹਮਣੇ ਆਈ ਕਿ ਸ਼ਾਹਕੋਟ ਦੇ ਮਾਨੇਵਾਲਾ ਪਿੰਡ ਦੀ ਜ਼ੀਰਾ ‘ਚ ਪੈਂਦੀ ਜ਼ਮੀਨ ‘ਤੇ 2018 ‘ਚ ਕਣਕ ਦੀ ਫ਼ਸਲ ਅੱਗ ਦੀ ਚਪੇਟ ਵਿਚ ਆਉਣ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਇਸ ਭਿਅੰਕਰ ਅੱਗ ਦੇ ਚਪੇਟ ‘ਚ ਇਸ ਇਲਾਕੇ ਦੇ ਹੋਰ ਵੀ ਕਈ ਪਿੰਡ ਆਏ ਸਨ। ਮਾਨਾਵਾਲੇ ਦੇ ਕਿਸਾਨਾਂ ਨੂੰ ਉਸ ਦਾ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ।

ਸੰਧਵਾਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਪੰਜਾਬ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਬਾਰੀਕੀ ਨਾਲ ਦੌਰਾ ਕਰਕੇ ਜਾਇਜ਼ਾ ਰਿਪੋਰਟ ਅਤੇ ਹੱਲ ਲਈ ਸੁਝਾਅ ਵਿਧਾਨ ਸਭਾ ਦੇ ਸਦਨ ‘ਚ ਰੱਖੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION