35.1 C
Delhi
Thursday, March 28, 2024
spot_img
spot_img

ਹੁਸ਼ਿਆਰਪੁਰ ਦੀ ਵਿਰਾਸਤ ਨੂੰ ਮੁੱਖ ਰੱਖਦੇ ਹੋਏ ਕਰਵਾਇਆ ਜਾਵੇਗਾ ਇਸ ਦਾ ਸੁੰਦਰੀਕਰਨ : ਸੁੰਦਰ ਸ਼ਾਮ ਅਰੋੜਾ

ਯੈੱਸ ਪੰਜਾਬ
ਹੁਸ਼ਿਆਰਪੁਰ, 30 ਜੁਲਾਈ, 2021 –
ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਵੁੱਡ ਇਨਲੇ ਵਰਕ ਦੇ ਲਈ ਮਸ਼ਹੂਰ ਹੁਸ਼ਿਆਰਪੁਰ ਦੇ ਡੱਬੀ ਬਾਜ਼ਾਰ ਦੇ ਸੁੰਦਰੀਕਰਨ ਨੂੰ ਲੈ ਕੇ ਮਸੌਦਾ ਤਿਆਰ ਕਰ ਲਿਆ ਗਿਆ ਹੈ। ਉਹ ਅੱਜ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਅਤੇ ਹੋਰ ਅਧਿਕਾਰੀਆਂ ਦੇ ਨਾਲ ਡੱਬੀ ਬਾਜ਼ਾਰ ਅਤੇ ਸ਼ੀਸ਼ ਮਹਿਲ ਬਾਜ਼ਾਰ ਦਾ ਦੌਰਾ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਡੱਬੀ ਬਾਜ਼ਾਰ ਨੂੰ ਹੈਰੀਟੇਜ ਸਟਰੀਟ ਬਣਾਇਆ ਜਾਵੇਗਾ, ਇਸ ਤੋਂ ਇਲਾਵਾ ਇਥੇ ਬਣੇ ਸ਼ੀਸ਼ ਮਹਿਲ ਦਾ ਵੀ ਸੁੰਦਰੀਕਰਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਵੁੱਡ ਇਨਲੇ ਵਰਕ ਜਿਥੇ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ ਉਥੇ ਸ਼ਹਿਰ ਦੀ ਪਹਿਚਾਣ ਇਥੇ ਬਣੇ ਸ਼ੀਸ਼ ਮਹਿਲ ਦੇ ਕਾਰਨ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਵਿਰਾਸਤਾਂ ਨੂੰ ਸੰਭਾਲਣ ਦੇ ਲਈ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ, ਜਿਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰਾ ਖਾਕਾ ਤਿਆਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੱਬੀ ਬਾਜ਼ਾਰ ਹੈਰੀਟੇਜ ਸਟਰੀਟ ਦੇ ਡਿਜਾਇਨਿੰਗ ਕਰਕੇ ਟੈਂਡਰਿੰਗ ਬਹੁਤ ਜਲਦ ਕਰ ਲਈ ਜਾਵੇਗੀ ਅਤੇ 6 ਮਹੀਨੇ ਵਿੱਚ ਇਹ ਪੂਰਾ ਪ੍ਰੋਜੈਕਟ ਸੰਪਨ ਕਰ ਲਿਆ ਜਾਵੇਗਾ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਡੱਬੀ ਬਾਜ਼ਾਰ ਹੈਰੀਟੇਜ ਸਟਰੀਟ ਅਤੇ ਦਸਤਕਾਰੀ ਦਾ ਨਮੂਨਾ ਸ਼ੀਸ਼ ਮਹਿਲ ਦਾ ਐਸਾ ਕਾਇਆਕਲਪ ਕੀਤਾ ਜਾਵੇਗਾ ਕਿ ਦੂਰ ਦਰਾਜ ਤੋਂ ਲੋਕ ਹੁਸ਼ਿਆਰਪੁਰ ਦੀ ਇਸ ਵਿਰਾਸਤ ਨੂੰ ਦੇਖਣ ਆਇਆ ਕਰਨਗੇ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਜਸਥਾਨ ਵਿੱਚ ਜੈਪੁਰ ਅਤੇ ਜੋਧਪੁਰ ਨੇ ਆਪਣੀਆਂ ਪੁਰਾਣੀਆਂ ਵਿਰਾਸਤਾਂ ਨੂੰ ਸੰਭਾਲਿਆ ਹੈ, ਉਸੇ ਤਰ੍ਹਾਂ ਹੁਸ਼ਿਆਰਪੁਰ ਦੀਆਂ ਵਿਰਾਸਤਾਂ ਨੂੰ ਸੰਭਾਲ ਕੇ ਸੈਰ ਸਪਾਟਾ ਦੇ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਬਾਹਰ ਦੇ ਲੋਕ ਅਤੇ ਸਾਡੇ ਨੌਜਵਾਨ ਹੁਸ਼ਿਆਰਪੁਰ ਦੀ ਅਮੀਰ ਵਿਰਾਸਤ ਨੂੰ ਜਾਣ ਸਕਣ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਵਿਰਾਸਤ ਨੂੰ ਸੰਭਾਲਣ ਦੇ ਲਈ ਪੰਜਾਬ ਸਰਕਾਰ ਕੋਈ ਕਮੀ ਨਹੀਂ ਛੱਡੇਗੀ ਅਤੇ ਇਸ ਦੇ ਲਈ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਡੱਬੀ ਬਾਜ਼ਾਰ ਵਿੱਚ ਪੁਰਾਣੇ ਸਮੇਂ ਵਿੱਚ ਲੱਕੜੀ ’ਤੇ ਹਾਥੀ ਦੰਦ ਦੀ ਕਾਰੀਗਰੀ ਕੀਤੀ ਜਾਂਦੀ ਸੀ ਪਰ ਹਾਥੀ ਦੰਦ ’ਤੇ ਮਨਾਹੀ ਲੱਗਣ ਤੋਂ ਬਾਅਦ ਪਲਾਸਟਿਕ ਇਨਲੇ ਵਰਕ ਨੇ ਇਸਦਾ ਰੂਪ ਲੈ ਲਿਆ ਅਤੇ ਅੱਜ ਵੀ ਕਈ ਪਰਿਵਾਰ ਆਪਣੇ ਇਸ ਪੁਰਾਣੇ ਕੰਮ ਨੂੰ ਕਰਕੇ ਹੁਸ਼ਿਆਰਪੁਰ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕਰ ਰਹੇ ਹਨ।

ਇਸ ਮੌਕੇ ’ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਫਾਈਨਾਂਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਬਿੰਦੀ, ਕੌਂਸਲਰ ਪ੍ਰਦੀਪ ਕੁਮਾਰ ਬਿੱਟੂ, ਕੌਂਸਲਰ ਅਨਮੋਲ ਜੈਨ, ਕੌਂਸਲਰ ਮੋਨੀਕਾ ਵਰਮਾ, ਡੀ.ਡੀ.ਐਫ. ਪਿਯੂਸ਼ ਗੋਇਲ, ਗੋਪਾਲ ਵਰਮਾ, ਗੁਰਦੀਪ ਕਟੋਚ, ਐਡਵੋਕੇਟ ਨਵੀਨ ਜੈਰਥ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION