28.1 C
Delhi
Friday, March 29, 2024
spot_img
spot_img

ਹੁਸ਼ਿਆਰਪੁਰ ਦਾ ਨਾਂਅ ਬਦਲ ਕੇ ਸ੍ਰੀ ਗੁਰੂ ਰਵਿਦਾਸ ਨਗਰ ਰੱਖ਼ਿਆ ਜਾਵੇ: ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗਪੱਤਰ

ਜਲੰਧਰ, ਸਤੰਬਰ 04, 2020:
ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਯੂਨਿਟ ਜਲੰਧਰ ਦੇ ਵਫ਼ਦ ਡਿਪਟੀ ਕਮਿਸ਼ਨ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਭੱਟੀ, ਸਰਪ੍ਰਸਤ ਸੰਤ ਜਗੀਰ ਸਿੰਘ, ਗਿਆਨ ਚੰਦ ਦੀਵਾਲੀ, ਬੀਰ ਚੰਦ ਸੁਰੀਲਾ, ਅਮਿਤ ਕੁਮਾਰ ਪਾਲ, ਕਰਨੈਲ ਸੰਤੋਖਪੁਰੀ, ਮਲਕੀਤ ਸਿੰਘ, ਗੁਰਮੀਤ ਰਾਮ ਪੰਚ, ਗੇਜ ਰਾਮ, ਸਤੀਸ਼ ਕੁਮਾਰ, ਵਰਿੰਦਰ ਹੀਰ, ਰਾਮ ਸਿੰਘ, ਸੰਤ ਮੋਹਣ ਦਾਸ ਅਤੇ ਰਾਮ ਲੁਭਾਇਆ ਜੱਖੂ ਹਾਜ਼ਰ ਸਨ। ਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਮਾਣਯੋਗ ਡਿਪਟੀ ਕਮਿਸ਼ਨ ਜਲੰਧਰ ਨੂੰ ਮਿਲ ਕੇ ਮਾਣਯੋਗ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਬੇਨਤੀ ਪੱਤਰ ਦਿੱਤਾ ਗਿਆ ਹੈ।

ਜਿਸ ਵਿਚ ਬੇਨਤੀ ਕੀਤੀ ਗਈ ਹੈ ਕਿ ਸੰਗਤਾਂ ਦੀ ਜ਼ੋਰਦਾਰ ਮੰਗ ਅਤੇ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ”ਸ੍ਰੀ ਗੁਰੂ ਰਵਿਦਾਸ ਨਗਰ” ਰੱਖਿਆ ਜਾਵੇ, ਕਿਉਂਕਿ ਇਸ ਜ਼ਿਲ੍ਹੇ ਦੇ ਪਿੰਡ ਖੁਰਾਲੀ (ਖੁਰਾਲਗੜ੍ਹ) ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ 4 ਸਾਲ 2 ਮਹੀਨੇ 11 ਦਿਨ ਬਿਤਾਏ ਸਨ ਅਤੇ ਸੰਗਤਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਜੀਵਨ ਸਵੈਮਾਨ ਨਾਲ ਜਿਊਣ ਦਾ ਉਪਦੇਸ਼ ਦਿੱਤਾ ਸੀ।

ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਗੁਰੂਆਂ, ਪੀਰਾਂ, ਮਹਾਨ ਸੰਤਾਂ ਦੀ ਧਰਤੀ ਹੈ, ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਖੁਰਾਲਗੜ੍ਹ ਸਾਹਿਬ ਪਿੰਡ ਖੁਰਾਲੀ ਵਿਖੇ ਆਏ ਸਨ, ਜਿੱਥੇ ਉਨ੍ਹਾਂ ਨੇ ਗਰੀਬਾਂ, ਬੇਸਹਾਰਿਆਂ ਨੂੰ ਸਵੈਮਾਣ ਨਾਲ ਜੀਵਨ ਜਿਊਣ ਲਈ ਉਪਦੇਸ਼ ਦਿੱਤਾ। ਉਨ੍ਹਾਂ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿਥੇ ਲੋਕ ਬਿਨਾਂ ਕਿਸੇ ਭੇਦ ਭਾਵ ਨਾਲ ਜੀਵਨ ਬਤੀਤ ਕਰ ਸਕਣ। ਉਨ੍ਹਾਂ ਅਜਿਹੇ ਸ਼ਹਿਰ ਨੂੰ ਬੇਗਮਪੁਰੇ ਦਾ ਨਾਂਅ ਦਿੱਤਾ ਜਿਥੇ ਕਿਸੇ ਨੂੰ ਕੋਈ ਦੁੱਖ, ਗਮ, ਤਸ਼ੱਦਦ ਜਾਂ ਭਿੰਨ ਭੇਦ ਨਾ ਹੋਵੇ।


ਇਸ ਨੂੰ ਵੀ ਪੜ੍ਹੋ:
ਸਰੂਪਾਂ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੀ ਧੜੱਲੇ ਨਾਲ ਕੀਤੀ ਗੁਮਰਾਹਕੁੰਨ ਬਿਆਨਬਾਜ਼ੀ ਬੇਪਰਦ, ਮਹਿਤਾ ਨੂੰ ਲਾਂਭੇ ਕਰਨ ਦੀ ਮੰਗ ਉੱਠੀ


ਯਾਦ ਰਹੇ ਕਿ ਗੜ੍ਹਸ਼ੰਕਰ ਦਾ ਨਾਂਅ ਰਾਜਾ ਸ਼ੰਕਰ ਸਹਾਏ ਦੇ ਨਾਮ ‘ਤੇ ਰੱਖਿਆ ਗਿਆ ਸੀ ਜਿਸਦਾ ਅਰਥ ਹੈ ਰਾਜੇ ਦਾ ਘਰ, ਜਿਸ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦਾ ਨਾਂਅ ਬਾਬਾ ਫਰੀਦ ਜੀ ਦੇ ਸਨਮਾਨ ਵਿਚ ਰੱਖਿਆ ਗਿਆ ਹੈ, ਜ਼ਿਲ੍ਹਾ ਮੋਹਾਲੀ ਦਾ ਨਾਂਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਂਅ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨਵਾਂ ਸ਼ਹਿਰ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਿਆ ਗਿਆ ਹੈ, ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ ਅਤੇ ਕ੍ਰਾਂਤੀਕਾਰੀ ਸੰਘਰਸ਼ ਨੂੰ ਸਮ੍ਰਪਿਤ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂਅ ‘ਤੇ ”ਸ੍ਰੀ ਗੁਰੂ ਰਵਿਦਾਸ ਨਗਰ” ਰੱਖ ਕੇ ਸੰਗਤਾਂ ਦੀ ਵੱਡੀ ਮੰਗ ਨੂੰ ਪੂਰਾ ਕੀਤਾ ਜਾਵੇ ਜੀ।

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰਵਿਦਾਸ ਮਹਾਰਾਜ ਜੀ ਦੇ ਤਿੰਨ ਇਤਿਹਾਸਕ ਅਸਥਾਨ ਹਨ—
1) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ
2) ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ
3) ਮੀਨਾਰ-ਏ-ਬੇਗਮਪੁਰਾ ਸ੍ਰੀ ਖੁਰਾਲਗੜ੍ਹ ਸਾਹਿਬ

ਜਿੱਥੇ ਸਤਿਗੁਰੂ ਰਵਿਦਾਸ ਜੀ ਨੇ ਸੰਗਤਾਂ ਦੇ ਉਧਾਰ ਲਈ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਚਰਨ ਗੰਗਾ ਚਲਾਈ ਜੋ ਅੱਜ ਵੀ ਨਿਰੰਤਰ ਵਹਿ (ਚੱਲ) ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਰਚਨਾਵਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਕੇ ਉਨ੍ਹਾਂ ਦੀ ਮਹਾਨਤਾ ਨੂੰ ਮੰਨਿਆ ਹੈ।

ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸੰਗਤਾਂ ਦੀ ਸ਼ਰਧਾ ਨੂੰ ਦੇਖਦਿਆਂ ਅਤੇ ਸਮੂਹ ਸਮਾਜ ਦੀ ਮੰਗ ਨੂੰ ਜਲਦ ਤੋਂ ਜਲਦ ਮੰਨ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ”ਸ੍ਰੀ ਗੁਰੂ ਰਵਿਦਾਸ ਨਗਰ” ਰੱਖ ਕੇ ਸੰਤ ਮਹਾਂਪੁਰਸ਼ਾਂ/ਸੰਗਤਾਂ ਨੂੰ ਖੁਸ਼ੀ ਦੀ ਲਹਿਰ ਵਿਚ ਪ੍ਰਚੰਡ ਕੀਤਾ ਜਾਵੇ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION