29 C
Delhi
Friday, April 19, 2024
spot_img
spot_img

ਹੁਣ ਦੇਸ਼ ’ਚ ਕਿਤੋਂ ਵੀ ਰਾਸ਼ਨ ਲੈਣਾ ਸੰਭਵ, 17 ਸੂਬਿਆਂ ’ਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਿਸਟਮ ਲਾਗੂ

ਰਾਜਕੁਮਾਰ ਸ਼ਰਮਾ
ਲੁਧਿਆਣਾ, 12 ਮਾਰਚ, 2021 –
ਦੇਸ਼ਭਰ ਦੇ 17 ਸੂਬਿਆਂ ‘ਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲੇ ਸੂਬਿਆਂ ‘ਚ ਸਭ ਤੋਂ ਤਾਜਾ ਨਾਂਅ ਉੱਤਰਾਖੰਡ ਦਾ ਹੈ। ਵਨ ਨੇਸ਼ਨ ਵਨ ਰਾਸ਼ਨ ਕਾਰਡ ਪ੍ਰਣਾਲੀ ਜਿਹੇ ਮਹੱਤਵਪੂਰਨ ਸੁਧਾਰ ਨੂੰ ਪੂਰਾ ਕਰਨ ਵਾਲੇ ਸੂਬੇ ਆਪਣੀ ਗ੍ਰੌਸ ਸਟੇਟ ਡੋਮੈਸਟਿਕ ਪ੍ਰੋਡਕਟ ਦਾ 0.25 ਫੀਸਦ ਤਕ ਵਾਧੂ ਉਧਾਰ ਦੇ ਪਾਤਰ ਬਣ ਜਾਂਦੇ ਹਨ।

ਇਸ ਪ੍ਰਣਾਲੀ ਦੇ ਤਹਿਤ ਰਾਸ਼ਨ ਕਾਰਡ ਧਾਰਕ ਦੇਸ਼ ‘ਚ ਕਿਤੇ ਵੀ ਰਾਸ਼ਨ ਦੀ ਦੁਕਾਨ ਤੋਂ ਆਪਣੇ ਹਿੱਸੇ ਦਾ ਰਾਸ਼ਨ ਲੈ ਸਕਦੇ ਹਨ। ਵਿੱਤ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ‘ਇਨ੍ਹਾਂ 17 ਸੂਬਿਆਂ ਨੂੰ ਆਮਦਨ ਵਿਭਾਗ ਵੱਲੋਂ 37,600 ਕਰੋੜ ਰੁਪਏ ਦੇ ਵਾਧੂ ਉਧਾਰ ਲੈਣ ਦੀ ਆਗਿਆ ਦਿੱਤੀ ਗਈ ਹੈ। ਵਨ ਨੇਸ਼ਨ-ਵਨ ਰਾਸ਼ਨ ਕਾਰਡ ਸਿਸਟਮ ਲਾਗੂ ਹੋਣ ਨਾਲ ਰਾਸ਼ਟਰੀ ਖਾਧ ਸੁਰੱਖਿਆ ਐਕਟ ਤੇ ਹੋਰ ਕਲਿਆਣਕਾਰੀ ਯੋਜਨਾਵਾਂ ਨੂੰ ਪੂਰੇ ਦੇਸ਼ ‘ਚ ਕਿਤੇ ਵੀ ਉੱਚਿਤ ਮੁੱਲ ਦੀ ਦੁਕਾਨ ਤੇ ਲਾਭਪਾਤਰੀਆਂ ਨੂੰ ਰਾਸ਼ਨ ਉਪਲਬਧ ਕਰਾਇਆ ਜਾਵੇਗਾ।

ਵਿਸ਼ੇਸ਼ ਰੂਪ ਤੋਂ ਪਰਵਾਸੀ ਆਬਾਦੀ ਨੂੰ ਜਅਿਾਦਾਤਰ ਮਜਦੂਰਾਂ, ਦੈਨਿਕ ਭੱਤਾ ਲੈਣ ਵਾਲੇ ਕਾਮਿਆਂ, ਕੂੜਾ ਚੁੱਕਣ ਵਾਲੇ, ਸੜਕ ਤੇ ਰਹਿਣ ਵਾਲੇ, ਘਰੇਲੂ ਕਾਮਿਾਂ ਨੂੰ ਇਸ ਯੋਜਨਾ ਦਾ ਫਾਇਦਾ ਹੋਵੇਗਾ। ਖਾਧ ਸੁਰੱਖਿਆ ਦੇ ਸੰਦਰਭ ‘ਚ ਸਮਰੱਥ ਬਣਾਉਂਦਾ ਹੈ। ਜੋ ਕਸਰ ਕੰਮਕਾਜ ਲਈ ਆਪਣੇ ਮੂਲ ਸੂਬੇ ਤੋਂ ਦੂਜੇ ਸੂਬਿਆਂ ‘ਚ ਜਾਂਦੇ ਹਨ।

ਇਹ ਸਿਸਟਮ ਪਰਵਾਸੀ ਲਾਭਪਾਤਰੀਆਂ ਨੂੰ ਦੇਸ਼ ‘ਚ ਕਿਤੇ ਵੀ ਆਪਣੀ ਪਸੰਦ ਦੇ ਉੱਚਿਤ ਇਲੈਕਟ੍ਰੌਨਿਕ ਮੁੱਲ ਦੀ ਵਿਕਰੀ ਨਾਲ ਖਾਧ ਅੰਨ ਦਾ ਕੋਟਾ ਪ੍ਰਾਪਤ ਕਰਨ ਦੇ ਸਮਰੱਥ ਬਣਾਉਂਦਾ ਹੈ।

ਕੋਵਿਡ-19 ਮਹਾਮਾਰੀ ਤੋਂ ਬਾਅਦ ਪੈਦਾ ਹੋਈਆਂ ਕਈ ਚੁਣੌਤੀਆਂ ਨਾਲ ਨਜਿੱਠਣ ਲਈ ਸਾਧਨਾਂ ਦੀ ਲੋੜ ਦੇ ਮੱਦੇਨਜਰ, ਭਾਰਤ ਸਰਕਾਰ ਨੇ 17 ਮਈ, 2020 ਨੂੰ ਸੂਬਿਆਂ ਦੀ ਉਧਾਰ ਸੀਮਾ ਨੂੰ ਉਨ੍ਹਾਂ ਦੇ ਜੀਐਸਡੀਪੀ ਦੇ ਦੋ ਫੀਸਦ ਤਕ ਵਧਾ ਦਿੱਤਾ ਸੀ। ਜੀਐਸਡੀਪੀ ਦਾ ਇਕ ਪ੍ਰਤੀਸ਼ਤ ਸੂਬਿਆਂ ਵੱਲੋਂ ਨਾਗਰਿਕ ਕੇਂਦਰਤ ਸੁਧਾਰਾਂ ਨਾਲ ਜੁੜਿਆ ਹੋਇਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION