31.1 C
Delhi
Thursday, March 28, 2024
spot_img
spot_img

ਹੁਣ ਜਲੰਧਰ ਵਿਚ ਵੀ ਕੋਰੋਨਾ ਦੇ ਸ਼ਿਕਾਰ ਵਿਅਕਤੀ ਦੇ ਅੰਤਿਮ ਸੰਸਕਾਰ ’ਤੇ ਵਿਵਾਦ, ਮਾਹੌਲ ਤਨਾਅਪੂਰਨ – ਵੇਖ਼ੋ ਵੀਡੀਓ

ਯੈੱਸ ਪੰਜਾਬ
ਜਲੰਧਰ, 9 ਅਪ੍ਰੈਲ, 2020:

ਪੰਜਾਬ ਵਿਚ ਵੱਖ ਵੱਖ ਥਾਂਵਾਂ ’ਤੇ ਕੋਰੋਨਾ ਦੀ ਭੇਂਟ ਚੜ੍ਹੇ ਲੋਕਾਂ ਦੇ ਅੰਤਿਮ ਸੰਸਕਾਰ ਦੀ ਸਮੱਸਿਆ ਹੁਣ ਗੰਭੀਰ ਰੂਪ ਧਾਰਣ ਕਰਦੀ ਜਾ ਰਹੀ ਹੈ।

ਅੱਜ ਸਵੇਰੇ ਜਲੰਧਰ ਵਿਚ ਕੋਰੋਨਾ ਦੀ ਭੇਟ ਚੜ੍ਹ ਗਏ 60 ਸਾਲਾ ਪ੍ਰਵੀਨ ਕੁਮਾਰ ਦੇ ਅੰਤਿਮ ਸੰਸਕਾਰ ਨੂੰ ਰੋਕਣ ਲਈ ਸਥਾਨਕ ਹਰਨਾਮਦਾਸਪੁਰਾ ਦੇ ਲੋਕਾਂ ਨੇ ਸ਼ਮਸ਼ਾਨ ਘਾਟ ਨੂੰ ਜਾਂਦੀਆਂ ਗਲੀਆਂ ਦੇ ਦਾਖ਼ਲਾ ਪੁਆਇੰਟਾਂ ’ਤੇ ਰੱਸੀਆਂ ਬੰਨ੍ਹ ਕੇ ਰਾਹ ਰੋਕ ਲਿਆ।

ਇਸ ਮੌਕੇ ਪੁੱਜੀ ਪੁਲਿਸ ਨੇ ਉਨ੍ਹਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਘੁੁੱਗ ਵੱਸਦੇ ਮੁਹੱਲੇ ਦੇ ਅੰਦਰ ਸਥਿਤ ਇਸ ਸ਼ਮਸ਼ਾਨ ਘਾਟ ਵਿਚ ਕਿਸੇ ਵੀ ਤਰ੍ਹਾਂ ਅੰਤਿਮ ਸੰਸਕਾਰ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਨਾਲ ਇਲਾਕੇ ਵਿਚ ਬਿਮਾਰੀ ਫ਼ੈਲ ਸਕਦੀ ਹੈ।

ਮੁਹੱਲੇ ਦੇ ਔਰਤਾਂ, ਨੌਜਵਾਨ, ਬੱਚੇ, ਬਜ਼ੁਰਗ ਬਾਹਰ ਗਲੀਆਂ ਵਿਚ ਆ ਗਏ ਅਤੇ ਪੁਲਿਸ ਨਾਲ ਬਹਿਸ ਰਹੇ ਹਨ। ਇਸ ਮੌਕੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਭਾਰੀ ਪੁਲਿਸ ਫ਼ੋਰਸ ਅਤੇ ਸਥਾਨਕ ਐਸ.ਡੀ.ਐਮ. ਸਮੇਤ ਪ੍ਰਸ਼ਾਸ਼ਨਿਕ ਅਮਲਾ ਮੌਜੂਦ ਹੈ।

ਸੂਤਰਾਂ ਅਨੁਸਾਰ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਖ਼ੁਦ ਇਸ ਸਥਿਤੀ ਨਾਲ ਨਜਿੱਠਣ ਲਈ ਮੌਕੇ ’ਤੇ ਪਹੁੰਚ ਰਹੇ ਹਨ ਤਾਂ ਜੋ ਲੋਕਾਂ ਨੂੰ ਸਮਝਾ ਕੇ ਅੰਤਿਮ ਸੰਸਕਾਰ ਕਰਵਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਪ੍ਰਵੀਨ ਕੁਮਾਰ ਕਾਂਗਰਸ ਵਿਧਾਇਕ ਬਾਵਾ ਹੈਨਰੀ ਦੇ ਇਕ ਨੇੜਲੇ ਸਾਥੀ ਦੀਪਕ ਸ਼ਰਮਾ ਅਗਨੀਸ਼ ਦੇ ਪਿਤਾ ਸਨ ਅਤੇ ਉਨ੍ਹਾਂ ਨੂੰ ਕਲ੍ਹ ਸਵੇਰੇ ਹੀ ਪਾਜ਼ਿਟਿਵ ਪਾਇਆ ਗਿਆ ਸੀ। ਅੱਜ ਸਵੇਰੇ ਹੀ ਸਥਾਨਕ ਸਿਵਲ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਵੀਡੀਓ ਵੇਖ਼ੋ

Jalandhar Corona Victim's Cremation – People Protest

’ਤੇ ਹੁਣ ਜਲੰਧਰ – ਜਲੰਧਰ ਵਿਚ ਕੋਰੋਨਾਵਾਇਰਸ ਦੀ ਭੇਂਟ ਚੜ੍ਹੇ 60 ਸਾਲਾ ਪ੍ਰਵੀਨ ਕੁਮਾਰ ਦੇ ਮੁਹੱਲਾ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਦਾ ਵਿਰੋਧ ਜਤਾਉਣ ਲਈ ਲੋਕਾਂ ਨੇ ਸ਼ਮਸ਼ਾਨਘਾਟ ਨੂੰ ਜਾਂਦੀਆਂ ਗਲੀਆਂ ਦੇ ਦਾਖ਼ਲਿਆਂ ’ਤੇ ਰੱਸੀਆਂ ਬੰਨ੍ਹ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਸ਼ਮਸ਼ਾਨਘਾਟ ਵਿਚ ਮ੍ਰਿਤਕ ਦਾ ਸੰਸਕਾਰ ਨਹੀਂ ਹੋਣ ਦੇਣਗੇ ਕਿਉਂਕਿ ਉਨ੍ਹਾਂ ਨੂੰ ਇਸ ਤੋਂ ਖ਼ਤਰਾ ਪੈਦਾ ਹੋ ਸਕਦਾ ਹੈ।Now in Jalandhar – People started protesting against the proposal of cremating Coronavirus victim Praveen Kumar Sharma who died on Thursday Morning. Residents of Harnamdasspura Locality, where the cremation ground is situated, tied ropes at street entry points to prevent the cremation to take place. They said that it could be dangerous for the families living nearby.

Posted by Yes Punjab on Thursday, April 9, 2020


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION