25.1 C
Delhi
Friday, March 29, 2024
spot_img
spot_img

ਹੁਣ ਚੰਡੀਗੜ੍ਹ ਵਿਚ – ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਸੁਖ਼ਨਾ ਝੀਲ ਵਿਖ਼ੇ 18 ਅਤੇ 19 ਨਵੰਬਰ ਨੂੰ

ਚੰਡੀਗੜ, 17 ਨਵੰਬਰ, 2019:

ਪੰਜਾਬ ਸਰਕਾਰ ਵਲੋਂ ਯੂ.ਟੀ ਪ੍ਰਸਾਸ਼ਨ ਦੇ ਸਹਿਯੋਗ ਨਾਲ 18 ਅਤੇ 19 ਨਵੰਬਰ, 2019 ਨੂੰ ਸੁਖਨਾ ਝੀਲ, ਚੰਡੀਗੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਬੁਲਾਰੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨਾਂ ਦੱਸਿਆ ਕਿ ਦੋਵੇਂ ਦਿਨ ਦੋ-ਦੋ ਸ਼ੋਅ ਕਰਵਾਏ ਜਾਣਗੇ।ਪਹਿਲਾ ਸ਼ੋਅ 18 ਨਵੰਬਰ ਨੂੰ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਹੋਵੇਗਾ ਅਤੇ ਦੂਜਾ ਸ਼ੋਅ 8.15 ਤੋਂ 9.ਵਜੇ ਤੱਕ ਹੋਵੇਗਾ। ਇਸੇ ਤਰਾਂ 19 ਨਵੰਬਰ ਨੂੰ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਪਹਿਲਾ ਸ਼ੋਅ ਹੋਵੇਗਾ ਅਤੇ ਦੂਜਾ ਸ਼ੋਅ 8.15 ਤੋਂ 9ਵਜੇ ਤੱਕ ਕਰਵਾਇਆ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਰੌਸ਼ਨੀ ਅਤੇ ਅਵਾਜ਼ ’ਤੇ ਅਧਾਰਿਤ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫੇ ਨੂੰ ਵਿਜ਼ੂਅਲ ਪ੍ਰੋਜੈਕਸ਼ਨ ਅਤੇ ਐਡਵਾਂਸ ਲੇਜ਼ਰ ਦੀ ਅਤਿ ਅਧੁਨਿਕ ਤਕਨੀਕ ਰਾਹੀ ਸ਼ਾਨਦਾਰ ਢੰਗ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।

ਪੰਜਾਬ ਸਰਕਾਰ ਅਤੇ ਯੂ.ਟੀ ਪ੍ਰਸਾਸ਼ਨ ਨੇ ਲੋਕਾਂ ਨੂੰ ਇਹ ਸ਼ੋਅ ਨੂੰ ਦੇਖਣ ਲਈ ਹੁੰਮ ਹੁਮਾ ਕੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ।ਉਨਾਂ ਨਾਲ ਹੀ ਸੱਪਸ਼ਟ ਕੀਤਾ ਹੈ ਇਹ ਸ਼ੋਅ ਲੋਕਾਂ ਨੂੰ ਮੁਫਤ ਦਿਖਾਇਆ ਜਾਵੇਗਾ ਅਤੇ ਕਿਸੇ ਤੋਂ ਕਿਸੇ ਤਰਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION