25.1 C
Delhi
Friday, March 29, 2024
spot_img
spot_img

ਹਾਥਰਸ ਕਾਂਡ ਦੀ ਜਾਂਚ ਮੋਜੂਦਾ ਸੁਪਰੀਮ ਕੋਰਟ ਦੇ ਜੱਜ ਕੋਲੋਂ ਕਰਵਾਈ ਜਾਵੇ: ਬੱਬੀ ਬਾਦਲ

ਮੋਹਾਲੀ, ਅਕਤੂਬਰ 5, 2020:
ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਪਰਿਵਾਰ ਦੀ ਲੜਕੀ ਨਾਲ ਵਹਿਸ਼ੀਆਨਾ ਤਰੀਕੇ ਨਾਲ ਕੀਤੇ ਗਏ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਭਵਿੱਖ ਚ ਕੋਈ ਵਿਅਕਤੀ ਅਜਿਹੀ ਘਿਨੋਣੀ ਹਰਕਤ ਨੂੰ ਅੰਜਾਮ ਨਾ ਦੇ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਬੇਟੀ ਮਨੀਸ਼ਾ ਨੂੰ ਇਨਸਾਫ ਦੁਵਾਉਂਣ ਲਈ ਨੋਜਵਾਨ ਵੀਰਾ ਅਤੇ ਬੀਬੀਆਂ ਵੱਲੋਂ ਮੋਹਾਲੀ ਦੇ 7 ਫੇਸ ਵਿਚ ਕੈਂਡਲ ਰੋਸ਼ ਮਾਰਚ ਕੱਢਦਿਆਂ ਆਖੇ ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਲੜਕੀ ਨਾਲ ਚਾਰ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ|

ਜਿਸ ਦੀ ਜੀਭ ਵੀ ਕੱਟ ਦਿੱਤੀ ਤੇ ਉਸ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਪੀੜਤ ਲੜਕੀ ਕਈ ਦਿਨ ਹਸਪਤਾਲ ਵਿੱਚ ਤੜਫਦੀ ਰਹੀ ਆਖਰਕਾਰ ਉਸ ਦੀ ਮੌਤ ਹੋ ਗਈ ਇਸ ਤੋਂ ਵੀ ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਮ੍ਰਿਤਕਾਂ ਲੜਕੀ ਦਾ ਸੰਸਕਾਰ ਵੀ ਉਸ ਦੇ ਮਾਪਿਆਂ ਨੂੰ ਸੱਦੇ ਬਗੈਰ ਹੀ ਅੱਧੀ ਰਾਤ ਪੁਲਿਸ ਨੇ ਕਰ ਦਿੱਤਾ ਅਜਿਹੀ ਕੀ ਕਾਹਲੀ ਸੀ ਕਿ ਵਾਰਸਾ ਦਾ ਵੀ ਇੰਤਜਾਰ ਨਹੀਂ ਕੀਤਾ।

ਯੂ ਪੀ ਪੁਲਿਸ ਨੇ ਮਾਨਵ ਅਧਿਕਾਰਾਂ ਦਾ ਹਨਨ ਕਰਦੇ ਹੋਏ ਪੀੜਤ ਪਰਿਵਾਰ ਨੂੰ ਕਈ ਦਿਨ ਘਰ ਵਿੱਚ ਨਜ਼ਰਬੰਦ ਰੱਖਿਆ ਅਤੇ ਪ੍ਰੈਸ ਨੂੰ ਵੀ ਪਰਿਵਾਰ ਨਾਲ ਗੱਲਬਾਤ ਕਰਨ ਨਹੀਂ ਦਿੱਤੀ ਇਹ ਸਭ ਗੱਲਾਂ ਕਈ ਅਸੰਕੇ ਖੜੇ ਕਰਦੀਆ ਹਨ ਜਿਸ ਲਈ ਹਾਥਰਸ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਦੋਸੀਆ ਨੂੰ ਬਚਾਉਣ ਵਾਲੇ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਉਣ ।

ਬੱਬੀ ਬਾਦਲ ਨੇ ਭਾਰਤ ਸਰਕਾਰ ਤੇ ਰਾਸ਼ਟਰਪਤੀ ਤੋਂ ਮਨੀਸ਼ਾ ਦੇ ਕਾਤਲਾਂ ਨੂੰ ਫਾਸੀ ਦੇਣ ਦੀ ਮੰਗ ਕੀਤੀ ਅਤੇ ਉਹ ਬੱਚੀਆ ਨੂੰ ਆਤਮ ਰੱਖਿਆ ਲਈ ਬਹਾਦਰ ਬਣਨ ਤੇ ਮੁੱਕੇਬਾਜ਼ੀ ,ਕਰਾਟੇ ਅਤੇ ਨਿਸਾਨੇਬਾਜੀ ਖੇਡਾਂ ਵਿਚ ਹਿਸਾ ਲੈਣ ਲਈ ਪ੍ਰੇਰਿਤ ਕੀਤਾ। ਨੋਜਵਾਨਾਂ ਨੇ ਕਾਲੀ ਪੱਟੀਆ ਬੰਨ ਕੇ ਰੋਸ਼ ਕੀਤਾ ਗਿਆ।

ਇਸ ਰੋਸ਼ ਮਾਰਚ ਵਿਚ ਨੇਹਾ ਅਰੋੜਾ, ਬੀਬੀ ਮਨਜੀਤ ਕੌਰ, ਆਤਮਜੀਤ ਕੋਰ, ਅਮਰਜੀਤ ਕੌਰ, ਹਰਜੀਤ ਕੌਰ, ਰਮਨਦੀਪ ਸਿੰਘ ਪ੍ਰਧਾਨ, ਮਨੀ ਡੋਗਰਾ ਪ੍ਰਧਾਨ ਫੇਸ 9,ਤਰਲੋਕ ਸਿੰਘ ਪ੍ਰਧਾਨ ਜਗਤਪੁਰਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਬਿੰਦਰ ਸਿੰਘ, ਮੇਹਰਬਾਨ ਸਿੰਘ ਭੁੱਲਰ ਪ੍ਰਧਾਨ ਸੈਕਟਰ 52, ਤਰਨ ਧਾਲੀਵਾਲ, ਰਤਨ, ਕੋਮਲ ਲਾਡਰਾ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ ਬਿੱਲਾ, ਮਨੋਜਗੋਰ ਰਾਜਨ,ਰਕੇਸ,ਅਨੁਭਵ,ਦੀਪ ਮਾਵੀ,ਜੱਗੀ,ਸਾਹਿਲ ਆਦਿ ਨੇ ਸਮੂਲੀਅਤ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION