26.1 C
Delhi
Wednesday, April 24, 2024
spot_img
spot_img

ਹਾਕੀ ਖਿਡਾਰੀ ਤੇ ਐਸ. ਪੀ. ਮਨਪ੍ਰੀਤ ਸਿੰਘ ਨੂੰ ਸਦਮਾ, ਪਿਤਾ ਅਨੂਪ ਸਿੰਘ ਦਾ ਦੇਹਾਂਤ, ਅੰਤਿਮ ਸਸਕਾਰ 21 ਅਗਸਤ ਨੂੰ

ਯੈੱਸ ਪੰਜਾਬ
ਜਲੰਧਰ, 21 ਅਗਸਤ, 2021:
ਜਲੰਧਰ ਵਿੱਚ ਤਾਇਨਾਤ ਪੁਲਿਸ ਕਪਤਾਨ ਅਤੇ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਮਨੁ) ਦੇ ਪਿਤਾ ਅਨੂਪ ਸਿੰਘ ਦਾ ਅੱਜ ਸਵੇਰੇ ਜਲੰਧਰ ਵਿਚ ਦੇਹਾਂਤ ਹੋ ਗਿਆ ਹੈ ।

ਸਵਰਗੀ ਅਨੂਪ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਨੀਵਾਰ, ਮਿਤੀ 21-08-2021 ਨੂੰ ਬਾਅਦ ਦੁਪਹਿਰ 2.00 ਵਜ਼ੇ ਸ਼ਮਸ਼ਾਨ ਘਾਟ, ਮਾਡਲ ਟਾਊਨ, ਜਲੰਧਰ ਵਿਖੇ ਹੋਵੇਗਾ ।

ਇਸ ਦੁੱਖ ਦੀ ਘੜੀ ਵਿਚ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਵਰਕਿੰਗ ਪ੍ਰਧਾਨ ਓਲੰਪੀਅਨ ਪਰਗਟ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਪਲ ਸਿੰਘ ਖ਼ੈਰਾ, ਅਮਰੀਕ ਸਿੰਘ ਪੁਆਰ, ਜਨਰਲ ਸਕੱਤਰ ਇਕਬਾਲ ਸਿੰਘ ਸੰਧੂ, ਚੀਫ਼ ਪੀ.ਅਰ. ਓ. ਸੁਰਿੰਦਰ ਸਿੰਘ ਭਾਪਾ, ਜੁਆਇੰਟ ਸਕੱਤਰ ਰਣਬੀਰ ਸਿੰਘ ਟੁੱਟ, ਰਾਮ ਪਰਤਾਪ, ਗੁਰਵਿੰਦਰ ਸਿੰਘ ਗੁੱਲੂ ਨੇ ਮਨਪ੍ਰੀਤ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।

ਇਸੇ ਦੌਰਾਨ ਅਮਰੀਕਾ ਦੇ ਉੱਘੇ ਖੇਡ ਪ੍ਰਮੋਟਰ ਅਤੇ ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਵੀ ਮਨਪ੍ਰੀਤ ਸਿੰਘ ਦੇ ਪਿਤਾ ਦੀ ਬੇਵਕਤੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION