25.1 C
Delhi
Friday, March 29, 2024
spot_img
spot_img

ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਬਾਹੋਮਾਜਰਾ ਨਕਲੀ ਸ਼ਰਾਬ ਫ਼ੈਕਟਰੀ ਦੀ ਜਾਂਚ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਅਪ੍ਰੈਲ 2020:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਦੇ ਬਾਹੋਮਾਜਰਾ ਪਿੰਡ ‘ਚ ਚੱਲਦੀ ਨਕਲੀ ਸ਼ਰਾਬ ਫ਼ੈਕਟਰੀ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਿੱਧੀ ਨਿਗਰਾਨੀ ਥੱਲੇ ਸਮਾਂਬੱਧ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਕਈ ਮਹੀਨਿਆਂ ਤੋਂ ਐਨੇ ਵੱਡੇ ਪੱਧਰ ‘ਤੇ ਚੱਲ ਰਹੇ ਨਕਲੀ ਸ਼ਰਾਬ ਦੇ ਗੋਰਖ-ਧੰਦੇ ‘ਚ ਸ਼ਾਮਲ ਸਾਰੇ ਪ੍ਰਤੱਖ-ਅਪ੍ਰਤੱਖ ਬੰਦਿਆਂ ‘ਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣ ਸਕੇ।

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਐਨੇ ਵੱਡੇ ਪੱਧਰ ‘ਤੇ ਕਾਲਾ ਧੰਦਾ ਪੁਲਸ-ਪ੍ਰਸ਼ਾਸਨ ਅਤੇ ਸਿਆਸੀ ਪੁਸ਼ਤ ਪਨਾਹੀ ਤੋਂ ਬਗੈਰ ਮੁਮਕਿਨ ਨਹੀਂ। ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਇਹ ਕੇਸ ਪਰਖ ਦੀ ਕਸੌਟੀ ਸਾਬਤ ਹੋਵੇਗਾ।

ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਬਚਾਉਣਗੇ ਜਾਂ ਫਿਰ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਕਰੋੜਾਂ ਰੁਪਏ ਬਣਾ ਰਹੇ ਇਸ ਸ਼ਰਾਬ ਮਾਫ਼ੀਆ ਦਾ ਬਚਾਅ ਕਰਨਗੇ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਬਹੁਗਿਣਤੀ ਆਮ ਜਨਤਾ ਨੂੰ ਪੰਜਾਬ ਪੁਲਸ ਦੇ ਮਾਮਲਿਆਂ ‘ਚ ਸਿਆਸੀ ਲੋਕਾਂ ਖ਼ਾਸ ਕਰਕੇ ਸੱਤਾਧਾਰੀਆਂ ਦੇ ਹੱਦੋਂ-ਵੱਧ ਅਤੇ ਸਿੱਧੇ ਦਖ਼ਲ ਬਾਰੇ ਚੰਗੀ ਤਰਾਂ ਪਤਾ ਹੈ।

ਬੇਸ਼ੱਕ ਖੰਨਾ ਪੁਲਸ ਦੇ ਸੰਬੰਧਿਤ ਐਸਐਚਓ ਨੇ ਦਲੇਰੀ ਭਰੀ ਕਾਰਵਾਈ ਕਰਕੇ ਇਸ ਨਕਲੀ ਸ਼ਰਾਬ ਦੀ ਫ਼ੈਕਟਰੀ ਦਾ ਭਾਂਡਾ ਭੰਨਿਆ ਹੈ, ਪਰੰਤੂ ਇਹ ਵੀ ਅਪੁਸ਼ਟ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਸੰਬੰਧਿਤ ਥਾਣੇ ਦਾ ਇਸ ਤੋਂ ਪਹਿਲਾਂ ਐਸਐਚਓ ਇਸ ਨਕਲੀ ਸ਼ਰਾਬ ਗਿਰੋਹ ਦਾ ਹਿੱਸੇਦਾਰ ਸੀ।

ਐਨਾ ਹੀ ਨਹੀਂ ਇਸ ਮਾਮਲੇ ‘ਚ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਰਸੂਖਦਾਰ ਸਿਆਸੀ ਆਗੂਆਂ ਦਾ ਸਿੱਧਾ ਹੱਥ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਦੀ ਪੂਰੀ ਜਾਂਚ ਦਾ ਜ਼ਿੰਮਾ ਪੰਜਾਬ ਪੁਲਸ ਦੀ ਥਾਂ ਹਾਈਕੋਰਟ ਦੀ ਨਿਗਰਾਨੀ ਹੇਠ ਕਿਸੇ ਉੱਚ ਪੱਧਰੀ ਜਾਂਚ ਏਜੰਸੀ ਨੂੰ ਸੌਂਪਣ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION