29 C
Delhi
Friday, April 19, 2024
spot_img
spot_img

ਹਵਾਰਾ ਕਮੇਟੀ ਨੇ ਨਿਊਯਾਰਕ ਵਿਧਾਨ ਸਭਾ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਸਵੀਕਰਨ ਦੀ ਕੀਤੀ ਸ਼ਲਾਘਾ

ਯੈੱਸ ਪੰਜਾਬ
ਅੰਮ੍ਰਿਤਸਰ, ਨਵੰਬਰ 19, 2020:
ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦ੍ਰਿੜਤਾ ਅਤੇ ਲਗਨ ਨਾਲ ਸਿੱਖ ਕੌਮ ਦੀ ਆਵਾਜ ਕੌਮਾਂਤਰੀ ਮੰਚ ਤੇ ਨਸ਼ਰ ਕਰਨ ਦੇ ਯਤਨਾਂ ਸਦਕਾ ਨਿਊਯਾਰਕ ਵਿਧਾਨ ਸਭਾ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਮੱਨੂਖੀ ਅਧਿਕਾਰਾਂ ਦੀ ਰਾਖੀ ਲਈ ਕੀਤੀ ਕੁਰਬਾਨੀ ਨੂੰ ਸਵੀਕਾਰ ਕੀਤਾ ਹੈ ਜੋ ਇਤਿਹਾਸਿਕ ਪ੍ਰਾਪਤੀ ਹੈ।

ਸਿੱਖ ਕੌਮ ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਮਾਣ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਨਿਊਯਾਰਕ ਵਿਧਾਨ ਸਭਾ ਦੀ ਮੈਂਬਰ ਕੈਟਾਲੀਨਾ ਕਰੂਜ ਅਤੇ ਰਾਜ ਤੇ ਸ਼ਹਿਰੀ ਅਫਸਰਾਂ ਦੀ ਗੁਰੂ ਸਾਹਿਬ ਦੀ ਮਨੁੱਖੀ ਅਧਿਕਾਰਾਂ ਲਈ ਕੀਤੀ ਕੁਰਬਾਨੀ ਨੂੰ ਤਸਲੀਮ ਕਰਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਵਿਧਾਨ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

ਜਥੇਦਾਰ ਹਵਾਰਾ ਕਮੇਟੀ ਦੇ ਐਡਵੋਕੇਟ ਅਮਰ ਸਿਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਕਿਹਾ ਜਿਸ ਧਰਮ ਦੀ ਆਜਾਦੀ ਤੇ ਹੌਦ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਸੀ ਅੱਜ ਉਸ ਧਰਮ ਦੇ ਬਹੁਗਿਣਤੀ ਲੋਕ ਸਿੱਖਾਂ ਨਾਲ ਜ਼ੁਲਮ, ਵਿਤਕਰਾ, ਬੇਇਨਸਾਫੀ ਕਰਕੇ ਉਸਦੇ ਨਿਆਰੇਪਨ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ।

ਕਮੇਟੀ ਆਗੂਆਂ ਨੇ ਕਿਹਾ ਕਿ ਸਿੱਖਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਗੁੜਤੀ ਗੁਰੂ ਸਾਹਿਬ ਕੋਲੋ ਮਿਲੀ ਹੈ ਜਿਸਤੇ ਉਹ ਹਮੇਸ਼ਾ ਪਹਿਰਾ ਦੇਣਗੇ। ਜਿੱਥੇ ਉਹ ਦੁਜੇ ਧਰਮਾਂ ਦੀ ਰੱਖਿਆਂ ਕਰਨ ਲਈ ਪਿੱਛੇ ਨਹੀਂ ਹਟਦੇ ਉਥੇ ਉਹ ਗੁਰੂ ਸਾਹਿਬ ਵੱਲੋਂ ਦੱਸੇ ਰਾਹ ਤੇ ਚੱਲਦਿਆਂ ਆਪਣੇ ਧਰਮ ਦੀ ਰਾਖੀ ਕਰਨ ਲਈ ਵੀ ਵਚਨਬੱਧ ਹਨ।

ਦੁੱਖ ਦੀ ਗੱਲ ਇਹ ਹੈ ਕਿ ਭਾਰਤੀ ਹਕੁਮਤ ਸਿੱਖਾਂ ਪ੍ਰਤੀ ਮਨੁੱਖੀ ਅਧਿਕਾਰਾਂ ਦੀ ਘੋਰ ਉਲਘਣਾ ਕਰਦੀ ਆ ਰਹੀ ਹੈ। ਜਿਸਦੀ ਦਾਸਤਾਨ ਬਹੁਤ ਵੱਡੀ ਹੈ। ਪਰ ਮਿਸਾਲ ਵਜੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਹਵਾਰਾ ਕਮੇਟੀ ਨੇ ਦਿੱਲ਼ੀ ਦੀ ਕਰੂਰ ਸਰਕਾਰ ਨੂੰ ਨਿਊਯਾਰਕ ਵਿਧਾਨ ਸਭਾ ਤੋਂ ਕੁਝ ਸਿੱਖਣ ਲਈ ਸਲਾਹ ਦਿੱਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION