ਅੱਜ-ਨਾਮਾ
ਹਲਕਿਆਂ ਚਹੁੰਆਂ ਦਾ ਜਦੋਂ ਕੁਝ ਕੰਮ ਮੁੱਕਾ,
ਚੱਲ ਪਿਆ ਤੁਰਤ ਕਿਆਫੇ ਦਾ ਦੌਰ ਮੀਆਂ।
ਪਹਿਲਾਂ ਵਾਲੀ ਨਾ ਰਹੀ ਫਿਰ ਬਾਤ ਕਿਧਰੇ,
ਬਣ ਗਈ ਹਾਲਤ ਹੈ ਔਰ ਦੀ ਔਰ ਮੀਆਂ।
ਢਾਈਆਂ ਵਰਿ੍ਹਆਂ ਦੇ ਸੀਨ ਤਾਂ ਬਦਲਣੇ ਸੀ,
ਬਦਲਦੇ ਲੱਗਣ ਛਿਮਾਹੀ ਵਿੱਚ ਤੌਰ ਮੀਆਂ।
ਫਿਰ ਵੀ ਸਾਰੇ ਪੰਜਾਬ ਵਿੱਚ ਘੁੰਮਣ ਪਿੱਛੋਂ,
ਮੁੜ-ਮੁੜ ਦਾਖੇ ਦੇ ਤਰਫ ਆ ਗੌਰ ਮੀਆਂ।
ਓਧਰ ਛਿੰਝ ਹਰਿਆਣਾ ਵਿੱਚ ਬੜੀ ਸੁਣਦੀ,
ਬਾਹਲੀ ਮੋਦੀ ਨੂੰ ਕੌੜ ਫਿਰ ਚੜ੍ਹੀ ਸੁਣਿਆ।
ਫਸ ਗਿਆ ਛੇੜ ਕੇ ਛੇੜ ਸੁਖਬੀਰ ਲੱਗਦਾ,
ਐਵੇਂ ਮਾਰ ਗਿਆ ਫੋਕੀ ਸੀ ਤੜ੍ਹੀ ਸੁਣਿਆ।
-ਤੀਸ ਮਾਰ ਖਾਂ
ਅਕਤੂਬਰ 22, 2019