26.7 C
Delhi
Thursday, April 25, 2024
spot_img
spot_img

ਹਰ ਕੋਈ ਨਜ਼ਰ ਹੈ ਅੱਜ ਕਸ਼ਮੀਰ ਵੰਨੀਂ, ਜਿੱਧਰ ਪਤਾ ਨਹੀਂ ਕਦੋਂ ਕੀ ਹੋਊ ਮੀਆਂ

ਅੱਜ-ਨਾਮਾ

ਹਰ ਕੋਈ ਨਜ਼ਰ ਹੈ ਅੱਜ ਕਸ਼ਮੀਰ ਵੰਨੀਂ,
ਜਿੱਧਰ ਪਤਾ ਨਹੀਂ ਕਦੋਂ ਕੀ ਹੋਊ ਮੀਆਂ।

ਫਸ ਗਏ ਓਥੇ ਸੀ ਯਾਤਰਾ ਕਰਨ ਵਾਲੇ,
ਕੌਣ ਘਰਾਂ ਵੱਲ ਭੀੜ ਇਹ ਢੋਊ ਮੀਆਂ।

ਕਾਰ-ਵਿਹਾਰ ਵੀ ਹੋ ਗਿਆ ਠੱਪ ਕਹਿੰਦੇ,
ਮ੍ਹਾਤੜ ਭੁੱਖ ਦੇ ਨਾਲ ਪਿਆ ਰੋਊ ਮੀਆਂ।

ਪਿਛਲੇ ਧੋਣੇ ਨਹੀਂ ਹਾਲੇ ਤੱਕ ਗਏ ਧੋਤੇ,
ਨਵਿਆਂ ਦਾਗਾਂ ਨੂੰ ਕੌਣ ਆ ਧੋਊ ਮੀਆਂ।

ਰਾਜਨੀਤੀ ਲਿਆ ਵੰਡ ਕਸ਼ਮੀਰ ਪਹਿਲਾਂ,
ਬੇੜਾ ਪਿੱਛੋਂ ਫਿਰ ਕੀਤੜਾ ਗਰਕ ਮੀਆਂ।

ਵੱਧ ਸਵਰਗ ਤੋਂ ਸੀਗੀ ਕਸ਼ਮੀਰ ਵਾਦੀ,
ਮਾਰ-ਧਾੜ ਨਾਲ ਬਣੀ ਹੈ ਨਰਕ ਮੀਆਂ।

-ਤੀਸ ਮਾਰ ਖਾਂ
ਅਗਸਤ 4, 2019

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION