ਯੈੱਸ ਪੰਜਾਬ
ਅੰਮ੍ਰਿਤਸਰ, 1 ਮਈ, 2019:
ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅੰਮ੍ਰਿਤਸਰ ਵਿਚ ਲਗਾਏ ਇਕ ਸੂਚਕ ਬੋਰਡ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਰੀ ਮੰਦਿਰ ਲਿਖ਼ੇ ਜਾਣ ’ਤੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇੰਜ ਕਰਕੇ ਹਾਈਵੇ ਅਥਾਰਟੀ ਨੇ ਸਿੱਖ ਭਾਵਨਾਵਾਂ ’ਤੇ ਡੂੰਘੀ ਸੱਟ ਮਾਰੀ ਹੈ।
ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਈ ਮੰਦਰ ਨਹੀਂ ਸਗੋਂ ਸਿੱਖਾਂ ਦੀ ਆਸਥਾ ਦਾ ਸਰਵਉੱਚ ਪਾਵਨ ਅਸਥਾਨ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਕੇ ਇਸ ਗ਼ਲਤੀ ਦੀ ਸੋਧ ਕਰਵਾਵੇ।
ਉਹਨਾਂ ਸਮੂਹ ਸੰਸਾਰ ਵਿਚ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਹੀ ਲਿਖ਼ਣ ਜਾਂ ਬੋਲਣ ਅਤੇ ਗੋਲਡਨ ਟੈਂਪਲ ਬੋਲਣ ਜਾਂ ਲਿਖ਼ਣ ਤੋਂ ਗੁਰੇਜ਼ ਕੀਤਾ ਜਾਵੇ।
ਇਸ ਨੂੰ ਵੀ ਪੜ੍ਹੋ:
ਸ਼੍ਰੋਮਣੀ ਕਮੇਟੀ ਬਲਾਤਕਾਰੀ ਸਾਧ ਦੇ ‘ਪ੍ਰੇਮੀ’ ਤੇ ਪਰਚਾ ਦਰਜ ਕਰਾਵੇ: ਅਕਾਲ ਤਖ਼ਤ ਤੋਂ ਹੋਇਆ ਆਦੇਸ਼ – ਇੱਥੇ ਕਲਿੱਕ ਕਰੋ