36.7 C
Delhi
Friday, April 19, 2024
spot_img
spot_img

ਹਰਿਆਣਾ ਤੋਂ ਲਿਆਂਦੀ ਜਾ ਰਹੀ 2 ਕਿਲੋ 600 ਗ੍ਰਾਮ ਅਫੀਮ ਤੇ, 49 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

ਪਟਿਆਲਾ, 21 ਦਸੰਬਰ, 2019:
ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਦੇ ਖਾਤਮੇ ਤਹਿਤ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ 2 ਕਿਲੋ 600 ਗ੍ਰਾਮ ਅਫੀਮ ਤੇ 49 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ 6 ਤਸਕਾਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਲਿਆ ਗਿਆ।

ਇਸ ਬਾਰੇ ਪੁਲਿਸ ਲਾਈਨ ਵਿਖੇ ਕੀਤੇ ਇੱਕ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ.ਸਿਟੀ ਸ਼੍ਰੀ ਵਰੁਣ ਸ਼ਰਮਾਂ ਅਤੇ ਐਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਹਰਮੀਤ ਸਿੰਘ ਹੁੰਦਲ ਨੇ ਮੀਡੀਆ ਨੂੰ ਦੱਸਿਆ ਕਿ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾਂ ਨਿਰਦੇਸ਼ ਤਹਿਤ ਨਸ਼ਿਆਂ ਦੇ ਖਾਤਮੇ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਉਪ ਪੁਲਿਸ ਕਪਤਾਨ ਦਿਹਾਤੀ ਸ਼੍ਰੀ ਅਜੇ ਪਾਲ ਸਿੰਘ ਦੀ ਨਿਗਰਾਨੀ ਹੇਠ ਜੁਲਕਾਂ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਸ. ਗੁਰਪ੍ਰੀਤ ਸਿੰਘ ਭਿੰਡਰ ਨੇ ਸਮੇਤ ਆਪਣੀ ਪੁਲਿਸ ਪਾਰਟੀ ਕਾਰਵਾਈ ਕਰਦਿਆਂ ਹਰਿਆਣਾ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਤਿੰਨ ਵਿਅਕਤੀਆਂ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਗੋਪਲਾਪੁਰ (ਬਿਹਾਰ) ਹਾਲ ਵਾਸੀ ਕੁਰਕਸ਼ੇਤਰ ਹਰਿਆਣਾ ਅਤੇ ਇੱਕ ਵਿਆਕਤੀ ਪਿੰਡ ਪੱਤੀ ਕਰਤਾਰਪੁਰ ਜੁਲਕਾਂ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕਰਕੇ ਥਾਣਾ ਜੁਲਕਾਂ ਵਿਖੇ ਐਨ.ਡੀ.ਪੀ.ਐਸ ਐਕਟ 18/61/85 ਅਤੇ ਐਮ.ਵੀ.ਐਕਟ ਦੀ ਧਾਰਾ 182,186,207 ਤਹਿਤ ਮੁਕੱਦਮਾ ਨੰਬਰ 159 ਮਿਤੀ 20-12-2019 ਦਰਜ ਕੀਤਾ ਗਿਆ ਹੈ।

ਅਫੀਮ ਸਮੇਤ ਕਾਬੂ ਕੀਤੇ 3 ਨਸ਼ਾ ਤਸ਼ਕਰਾਂ ਦੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਸ਼੍ਰੀ ਵਰੁਣ ਸ਼ਰਮਾਂ ਤੇ ਐਸ.ਪੀ. ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਥਾਣਾ ਜੁਲਕਾਂ ਦੀ ਪੁਲਿਸ ਪਾਰਟੀ ਵੱਲੋਂ ਪਟਿਆਲਾ-ਪਿਹੋਵਾ ਸੜਕ ਦੇ ਟੀ ਪੁਆਇੰਟ ‘ਤੇ ਨਾਕਾਬੰਦੀ ਦੌਰਾਨ ਸੁਨਿਹਰੀ ਰੰਗ ਦੀ ਸ਼ੈਵਰਲੈਟ ਓਪਟਰਾ ਗੱਡੀ ਨੰਬਰ ਐਚ.ਆਰ. 26 ਏ.ਆਰ. 2196 ਨੂੰ ਸ਼ੱਕ ਦੇ ਆਧਾਰ ‘ਤੇ ਜਦੋਂ ਰੋਕ ਕੇ ਚੈਕ ਕੀਤਾ ਤਾਂ ਕਾਰ ਸਵਾਰ ਦਲਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪੱਤੀ ਕਰਤਾਰਪੁਰ ਅਤੇ ਰਾਮੇਸ਼ ਕੁਮਾਰ ਉਰਫ ਕਾਕਾ ਪੁੱਤਰ ਤਾਰਾ ਚੰਦ ਵਾਸੀ ਜੱਗੋ ਮਾਜਰੀ ਨੇੜੇ ਆਰਾ ਇਸਮਾਲਾਬਾਦ ਜ਼ਿਲ੍ਹਾ ਕੁਰਕਸ਼ੇਤਰ ਅਤੇ ਵਿਨੋਦ ਸ਼ਾਹ ਪੁੱਤਰ ਉਪਿੰਦਰ ਸ਼ਾਹ ਵਾਸੀ ਪਿੰਡ ਗੋਪਾਲਪੁਰ ਥਾਣਾ ਚੇਰੀਆਂ ਬੜੀਆਪੁਰ ਜ਼ਿਲ੍ਹਾ ਬੇਗੁਸ਼ਰਾਏ ਬਿਹਾਰ ਜੋ ਕਿ ਹੁਣ ਕਿਰਾਏ ਦੇ ਮਕਾਨ ਵਿੱਚ ਮੁਹੱਲਾ ਇਸਲਾਮਾਬਾਦ ਕੁਰਕਸ਼ੇਤਰ ਵਿਖੇ ਰਹਿ ਰਿਹਾ ਹੈ, ਦੀ ਤਲਾਸ਼ੀ ਲੈ ਤੇ ਉਹਨਾਂ ਪਾਸੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

49 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ 3 ਵਿਅਕਤੀਆਂ ਬਾਰੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆ ਦੋਵਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਪ ਪੁਲਿਸ ਕਪਤਾਨ ਰਾਜਪੁਰਾ ਸ਼੍ਰੀ ਅਕਾਸ਼ਦੀਪ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਿਟੀ ਰਾਜਪੁਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੰਡਰ ਬ੍ਰਿਜ ਰਾਜਪੁਰਾ ਨੇੜੇ ਕੀਤੀ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਦੋਂ ਚੈਕ ਕੀਤਾ ਤਾਂ ਨਵਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 264/70-ਏ ਗਲੀ ਨੰਬਰ 7- ਏ ਬਲਾਕ ਗੁਰੂ ਅਮਰਦਾਸ ਐਵੀਨਿਊ ਗੁੰਮਟਾਲਾ ਬਾਈਪਾਸ ਅੰਮ੍ਰਿਤਸਰ ਦੇ ਪਿੱਠੂ ਬੈਗ ਵਿਚੋਂ 25 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਦਕਿ ਬਾਬੂ ਰਾਮ ਪੁੱਤਰ ਪਾਲੀ ਰਾਮ ਪਿੰਡ ਡਬਰਕੀ ਪਾਰ ਜੰਮੂਖਾਲਾ ਥਾਣਾ ਕੁੰਜਪੁਰ ਜ਼ਿਲ੍ਹਾ ਕਰਨਾਲ ਦੇ ਪਿੱਠੂ ਬੈਗ ਵਿਚੋਂ 12 ਹਜਾਰ ਨਸ਼ੀਲੀਆਂ ਗੋਲੀਆਂ ਅਤੇ ਨੌਜਾਵਾਨ ਮੁਕੇਸ਼ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਪਿੰਡ ਮੁਸਤਫਾਬਾਦ ਜ਼ਿਲ੍ਹਾ ਕਰਨਾਲ(ਹਰਿਆਣਾ) ਦੇ ਪਿੱਠੂ ਬੈਗ ਵਿੱਚ 12 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਹਨਾਂ ਦੱਸਿਆ ਕਿ Clovidol-100 SR Tablets, (Tramadol Hydrochloride Tablets 100 MG) ਮਾਰਕਾ ਦੀਆਂ ਕੁਲ 49000 ਗੋਲੀਆਂ ਸਮੇਤ ਕਾਬੂ ਕੀਤੇ ਗਏ ਇਹਨਾਂ ਤਿੰਨ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਹਰਿਆਣਾ ਤੋਂ ਲੈ ਕੇ ਆਏ ਸਨ ਤੇ ਅੰਮ੍ਰਿਤਸਰ ਵਿਖੇ ਲੈ ਕੇ ਜਾਣੀਆਂ ਸਨ। ਇਹਨਾਂ ਤਿੰਨ ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION