34 C
Delhi
Thursday, April 18, 2024
spot_img
spot_img

ਹਰਿਆਣਾ ’ਚ ਭਿਆਨਕ ਸੜਕ ਹਾਦਸਾ: ਟਰੱਕ, ਇਨੋਵਾ ਟੱਕਰ ’ਚ 6 ਵਿਅਕਤੀਆਂ ਦੀ ਮੌਤ

ਯੈੱਸ ਪੰਜਾਬ
ਜੀਂਦ, 6 ਜੂਨ, 2019:
ਹਰਿਆਣਾ ਵਿਚ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਇਨੋਵਾ ਗੱਡੀ ਵਿਚ ਸਫ਼ਰ ਕਰ ਰਹੇ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਨੋਵਾ ਵਿਜ ਹੀ ਸਵਾਰ ਲਗਪਗ ਅੱਧੀ ਦਰਜਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ।

ਹਾਦਸਾ ਇਕ ਟਰੱਕ ਅਤੇ ਇਨੋਵਾ ਗੱਡੀ ਵਿਚਾਲੇ ਹੋਇਆ ਜਿਸ ਵਿਚ ਸਿਰਸਾ ਦੇ ਰਹਿਣ ਵਾਲੇ ਵਿਅਕਤੀ ਸਵਾਰ ਸਨ ਜੋ ਈਦ ਸੰਬੰਧੀ ਇਕ ਸਮਾਗਮ ਵਿਚ ਉੱਤਰ ਪ੍ਰਦੇਸ਼ ਵਿਚ ਸ਼ਾਮਲੀ ਵਿਚ ਸ਼ਮੂਲੀਅਤ ਕਰਨ ਉਪਰੰਤ ਸਿਰਸਾ ਵਾਪਸ ਪਰਤ ਰਹੇ ਸਨ।

ਪੰਜ ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਜਦਕਿ ਛੇਵਾਂ ਵਿਅਕਤੀ ਰੋਹਤਕ ਵਿਚ ਸਥਿਤ ਇਕ ਹਸਪਤਾਲ ਨੂੰ ਲਿਜਾਂਦੇ ਹੋਏ ਦਮ ਤੋੜ ਗਿਆ।

ਜ਼ਖ਼ਮੀਆਂ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION